ਬਾਦਸ਼ਾਹ ਪੁਰ, 9 ਮਈ (ਗੁਰਪ੍ਰਕਾਸ਼ ਸਿੰਘ ਧੰਜੂ)- ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਮਹਾਰਾਣੀ ਪ੍ਰਨੀਤ ਕੌਰ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕੁਝ ਦਿਨਾਂ ਤੋਂ ਕਰਨਾ ਪੇ ਰਿਹਾ ਹੈ ਅਜ ਇਹ ਵਿਰੋਧ ਉਸ ਸਮੇਂ ਖ਼ੂਨੀ ਖੇਡ ਚ ਤਬਦੀਲ ਹੋ ਗਿਆ ਜਦੋਂ ਲੋਕਾਂ ਨੇ ਆਪਣਾ ਗੁਸਾ ਕਢਣ ਲਈ ਪਿੰਡ ਕੁਲਾਰਾਂ ਵਿਖੇ ਵੋਟਾਂ ਲਈ ਅਪੀਲ ਕਰਨ ਲਈ ਮਹਾਰਾਣੀ ਪ੍ਰਨੀਤ ਕੌਰ ਆਈ ਸੀ ਪਿੰਡ ਦੇ ਲੋਕ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਾਲੀਆਂ ਝੰਡੀਆਂ ਲੇ ਕੇ ਰਖੇ ਗਏ ਪ੍ਰੋਗਰਾਮ ਵਲ ਜਾ ਰਿਹਾ ਸੀ ਉਹਨਾਂ ਨੂੰ ਸਮਝਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉਪਰੋਂ ਕਿਸੇ ਲੀਡਰ ਦੇ ਇਸਾਰੇ ਤੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਤੇ ਲਾਠੀਚਾਰਜ ਸੁਰੂ ਕਰ ਦਿਤਾ ਲੋਕਾਂ ਨੇ ਉਸਦਾ ਮੂੰਹ ਤੋੜ ਜਵਾਬ ਦਿੰਦਿਆ ਇਟਾਂ ਰੋੜੇ ਮਾਰਨ ਸੁਰੂ ਕਰ ਦਿਤੇ ਜਿਸ ਵਿਚ ਕਾਫੀ ਲੋਕ ਫਟੜ ਵੀ ਹੋਏ ਹਨ ਭਰੋਸੇ ਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਇਸ ਹਿੰਸਕ ਲੜਾਈ ਵਿਚ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਸਟਾਂ ਲਗੀਆਂ ਹਨ ਇਕਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਾਰਾਂ ਚ ਜੋ ਅਜ ਹਿੰਸਕ ਘਟਨਾ ਹੋਈ ਹੈ ਉਸ ਵਿਚ ਲੋਕ ਮਹਾਰਾਣੀ ਪ੍ਰਨੀਤ ਕੌਰ ਤੋਂ ਲੋਕ ਦੁਖੀ ਨਹੀਂ ਸਨ ਉਹ ਤਾਂ ਕੁਝ ਸਮਾਂ ਪਹਿਲਾਂ ਜੋ ਸਰਪੰਚੀ ਤੇ ਬਲਾਕ ਸੰਮਤੀ ਦੀ ਚੋਣਾਂ ਹੋਈਆਂ ਸਨ ਉਸਦੀ ਧਕੇ ਸਾਹੀ ਤੋਂ ਦੂਖੀ ਸਨ ਜਿਸ ਕਰਕੇ ਉਹ ਆਪਣਾ ਵਿਰੋਧ ਦਿਖਾਉਣਾ ਚਾਹੁੰਦੇ ਸਨ ਲੋਕ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣਾ ਦੁਖੜੇ ਦਸਦੇ ਉਸਤੋਂ ਪਹਿਲਾਂ ਹੀ ਕਿਸੇ ਲੀਡਰ ਦੇ ਕਹਿਣ ਤੇ ਲਾਠੀਚਾਰਜ ਕਰਵਾ ਦਿਤਾ ਇਹ ਖੂਨੀ ਜੰਗ ਇਕ ਘੰਟੇ ਤਕ ਚਲਦੀ ਰਹੀ ਜਦੋਂ ਲੋਕਾਂ ਤੇ ਲਾਠੀਚਾਰਜ ਹੋਇਆ ਉਸ ਸਮੇਂ ਲੋਕ ਛਤ ਤੇ ਚੜੇ ਹੋਏ ਸਨ ਜਿਸ ਕਰਕੇ ਲੋਕਾਂ ਨੇ ਛਤ ਤੋਂ ਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿਤੇ।