Skip to content
Independent perspectives. Global stories.
BREAKING

ਛੇਵੇਂ ਪੜਾਅ ’ਚ ਵੀ ਵੋਟਰਾਂ ਦਾ ਜੋਸ਼ ਬਰਕਰਾਰ 117 ਹਲਕਿਆਂ ’ਚ ਭਾਰੀ ਮਤਦਾਨ

Share this story

ਨਵੀਂ ਦਿੱਲੀ, 24 ਅਪ੍ਰੈਲ (ਪੀ.ਟੀ.)-ਗਰਮੀ ਵਧਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 11 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੂਡੂਚੇਰੀ ਦੇ 117 ਹਲਕਿਆਂ ’ਚੋਂ ਕਈ ਲੋਕ ਸਭਾ ਸੀਟਾਂ ’ਤੇ ਅੱਜ ਭਾਰੀ ਮਤਦਾਨ ਹੋਇਆ ਜਿਨ੍ਹਾਂ ਲਈ ਕਾਂਗਰਸ, ਭਾਜਪਾ ਅਤੇ ਅੱਨਾ. ਡੀ. ਐਮ. ਕੇ., ਡੀ. ਐਮ. ਕੇ., ਐਨ. ਪੀ. ਪੀ. ਅਤੇ ਸ਼ਿਵ ਸੈਨਾ ਵਰਗੀਆਂ ਕਈ ਦੂਸਰੀਆਂ ਪਾਰਟੀਆਂ ਨੇ ਵ¤ਡੀ ਗਿਣਤੀ ਵਿਚ ਉਮੀਦਵਾਰ ਖੜੇ ਕੀਤੇ ਹੋਏ ਹਨ। 18 ਕਰੋੜ ਵੋਟਰ ਮੁਲਾਇਮ ਸਿੰਘ ਯਾਦਵ, ਸੁਸ਼ਮਾ ਸਵਾਰਜ, ਦਇਆਨਿਧੀ ਮਾਰਨ, ਏ ਰਾਜਾ, ਸਲਮਾਨ ਖੁਰਸ਼ੀਦ ਅਤੇ ਸ਼ਾਹਨਵਾਜ਼ ਹੁਸੈਨ ਸਮੇਤ 2076 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 9 ਪੜਾਵੀ ਚੋਣਾਂ ਵਿੱਚ ਅੱਜ ਦੇ ਪੜਾਅ ਨਾਲ 543 ਲੋਕ ਸਭਾ ਹਲਕਿਆਂ ਚੋਂ 349 ‘ਤੇ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਬਾਕੀ ਰਹਿੰਦੀਆਂ 194 ਸੀਟਾਂ ਲਈ 30 ਅਪ੍ਰੈਲ (89 ਸੀਟਾਂ), 7 ਮਈ (64) ਅਤੇ 12 ਮਈ ਨੂੰ (41) ਸੀਟਾਂ ‘ਤੇ ਚੋਣ

ਹੋਵੇਗੀ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਦ¤ਖਣੀ ਕਸ਼ਮੀਰ ਦੇ ਅਨੰਤਨਾਗ ਸੰਸਦੀ ਹਲਕੇ ਵਿਚ ਇਕ ਬੂਥ ‘ਤੇ ਪਥਰਾਅ ਦੀ ਘਟਨਾ ਨੂੰ ਛ¤ਡ ਕੇ ਬਾਕੀ ਸਾਰੇ ਹਲਕਿਆਂ ‘ਚ ਪੋਲਿੰਗ ਸ਼ਾਂਤਮਈ ਰਹੀ। ਤਾਮਿਲਨਾਡੂ ਵਿਚ ਸ¤ਰੀਆਂ 39 ਸੀਟਾਂ ‘ਤੇ ਭਾਰੀ ਮਤਦਾਨ ਹੋਇਆ। ਮੁ¤ਖ ਮੰਤਰੀ ਜੈਲਲਿਤਾ, ਐਮ. ਡੀ. ਐਮ. ਕੇ. ਦੇ ਬਾਨੀ ਵਾਇਕੋ, ਪ੍ਰਧਾਨ ਮੰਤਰੀ ਦਫ਼ਤਰ ਵਿਚ ਕੇਂਦਰੀ ਮੰਤਰੀ ਵੀ ਨਰਾਇਣਸਵਾਮੀ ਜਿਹੜੇ ਪੁਡੂਚੇਰੀ ਤੋਂ ਮੁੜ ਚੋਣ ਲੜ ਰਹੇ ਹਨ, ਤਾਮਿਲ ਫਿਲਮਾਂ ਦੇ ਅਦਾਕਾਰ ਰਜਨੀਕਾਂਤ ਅਤੇ ਕਮਲ ਹਸਨ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਰਾਂ ’ਚ ਸ਼ਾਮਿਲ ਸਨ। ਡੀ. ਐਮ. ਕੇ. ਦੇ ਪਾਰਟੀ ’ਚੋਂ ਕੱਢੇ ਗਏ ਆਗੂ ਐਮ. ਕੇ. ਅਲਾਗਿਰੀ, ਕੇਂਦਰੀ ਵਿਤ ਮੰਤਰੀ ਪੀ ਚਿਦੰਬਰਮ, ਡੀ. ਐਮ. ਕੇ. ਦੇ ਆਗੂ ਐਮ. ਕੇ. ਸਟਾਲਿਨ. ਕਨੀਮੋਝੀ, ਸਾਬਕਾ ਕੇਂਦਰੀ ਮੰਤਰੀ ਅਤੇ ਪ੍ਰਮੁੱਖ ਸ਼ਖਸੀਅਤ ਐਨ. ਸ੍ਰੀਨਿਵਾਸਨ ਵੋਟ ਪਾਉਣ ਵਾਲੀਆਂ ਸ਼ਖਸੀਅਤਾਂ ’ਚ ਸ਼ਾਮਿਲ ਸਨ। ਮਹਾਰਾਸ਼ਟਰ ਵਿਚ ਸਨਅਤਕਾਰਾਂ ਅਤੇ ਬਾਲੀਵੁ¤ਡ ਹਸਤੀਆਂ ਨੇ ਸੂਬੇ ਦੀਆਂ 19 ਸੀਟਾਂ ਲਈ ਆਪਣੇ ਮਤ ਦੀ ਵਰਤੋਂ ਕਰਨ ‘ਚ ਅ¤ਗੇ ਰਹੀਆਂ। ਵਿਤੀ ਰਾਜਧਾਨੀ ਮੁੰਬਈ ਵਿਚ ਅਦੀ ਗੋਦਰੇਜ ਅਤੇ ਅਨਿਲ ਅੰਬਾਨੀ ਸਮੇਤ ਵ¤ਡੇ ਸਨਅਤਕਾਰਾਂ ਨੇ ਆਪਣੇ ਮਤ ਦੀ ਵਰਤੋਂ ਕੀਤੀ। ਉ¤ਤਰ ਪ੍ਰਦੇਸ਼ ਦੀਆਂ 12 ਸੀਟਾਂ ਲਈ 30 ਫ਼ੀਸਦ ਮਤਦਾਨ ਹੋਇਆ। ਉਥੇ 188 ਉਮੀਦਵਾਰ ਚੋਣ ਮੈਦਾਨ ਵਿਚ ਹਨ। ਮ¤ਧ ਪ੍ਰਦੇਸ਼ ਦੀਆਂ 10 ਸੀਟਾਂ ‘ਤੇ 35 ਫ਼ੀਸਦੀ, ਰਾਜਸਥਾਨ ‘ਚ 7 ਸੀਟਾਂ ‘ਤੇ 30 ਫ਼ੀਸਦ, ਅਸਾਮ ਦੀਆਂ 6 ਸੀਟਾਂ ‘ਤੇ 20 ਫ਼ੀਸਦੀ, ਪ¤ਛਮੀ ਬੰਗਾਲ ਦੀਆਂ ਚਾਰ ਸੀਟਾਂ ‘ਤੇ 15 ਫ਼ੀਸਦੀ ਅਤੇ ਬਿਹਾਰ ਵਿਚ 25 ਫ਼ੀਸਦ ਮਤਦਾਨ ਹੋਇਆ।

WRITTEN BY