ਭਗਤਾ ਭਾਈ ਕਾ, 3 ਮਈ (ਸਵਰਨ ਸਿੰਘ ਭਗਤਾ)- ਲੋਕ ਸਭਾ ਹਲਕਾ ਫਰੀਦਕੋਟ ਤੋ ਕਾਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਕੈਬਨਿਟ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਮੀਦਵਾਰ ਮੁਹੰਮਦ ਸਦੀਕ ਵੱਲੋ ਹਲਕਾ ਰਾਮਪੁਰਾ ਫੂਲ ਦੇ ਬਲਾਕ ਭਗਤਾ ਭਾਈ ਦੇ ਸੇਲਬਰ੍ਹਾ,ਗੁੰਮਟੀ ਕਲਾਂ,ਦਿਆਲਪੁਰਾ ਮਿਰਜਾ,ਕੋਠਾ ਗੁਰੂ ਆਦਿ ਪਿੰਡਾਂ ਸਮੇਤ ਹੋਰ ਕਈ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸਬੋਧਨ ਕੀਤਾ।ਇਸ ਮੋਕੇ ਚੋਣ ਰੈਲੀਆਂ ਨੂੰ ਸਬੋਧਨ ਕਰਦਿਆ ਸ੍ਰ. ਗੁਰਪ੍ਰੀਤ ਸਿੰਘ ਕਾਂਗੜ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਦਿਨ ਰਾਤ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ।ਇਸ ਮੋਕੇ ਬਲਾਕ ਪ੍ਰਧਾਨ ਰਾਜਵੰਤ ਸਿੰਘ ਖਾਲਸਾ, ਲੋਕ ਗਾਇਕਾ ਰਣਜੀਤ ਕੌਰ,ਇੰਦਰਜੀਤ ਸਿੰਘ ਜੱਗਾ ਸਰਪੰਚ ਭੋਡੀਪੁਰਾ,ਸੁਖਦੇਵ ਸਿੰਘ ਸਾਬਕਾ ਸਰਪੰਚ ਭੋਡੀਪੁਰਾ,ਰਾਕੇਸ਼ ਕੁਮਾਰ ਭਾਈ ਰੂਪੇ ਵਾਲੇ,ਹਰਿੰਦਰ ਸਿੰਘ ਦਰੋਗਾ,ਸ਼ੰਮਾ ਸਿੱਧੂ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਗਰਸੀ ਆਗੂ ਅਤੇ ਵਰਕਰ ਹਾਜਰ ਸਨ।