ਜਮਹੂਰੀ ਕਿਸਾਨ ਸਭਾ ਪੰਜਾਬ ਦਾ ਵਫ਼ਦ ਜ਼ਿਲ੍ਹਾ ਚੋਣ ਕਮਿਸ਼ਨ ਨੂੰ ਮਿਲਿਆ

ਝਬਾਲ, 3 ਮਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਅਜ ਸਭ ਡਵੀਜ਼ਨ ਸਰਾਏ ਅਮਾਨਤ ਖ਼ਾਂ (ਪਾਵਰ ਕਾਮ) ਦੇ ਜੇ.ਈ.ਨੋਨਿਹਲ ਸਿੰਘ ਦੇ ਖਿਲਾਫ ਕਿਸਾਨ ਵਫ਼ਦ ਜ਼ਿਲ੍ਹਾ ਚੋਣ ਕਮਿਸ਼ਨ ਨੂੰ ਮਿਲਿਆ। ਜਿਸ ਸਬੰਧੀ ਪਤਰਕਾਰਾ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇਂ ਕਿਹਾ ਕਿ ਸਕਾਇਤ ਵਿਚ ਲਿਖਤੀ ਰੂਪ ਵਿਚ ਦਿਤਾ ਗਿਆ ਹੈ ਕਿ ਉਕਤ ਜੇ.ਈ.ਵਲੋ ਪਿਛਲੇ ਲੰਮੇ ਸਮੇਂ ਤੋਂ ਪਬਲਿਕ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ ਕਾਂਗਰਸ ਪਾਰਟੀ ਦੀਆਂ ਹੋਣ ਵਾਲੀਆਂ ਰੈਲੀਆਂ ਵਿਚ ਹਿਸਾ ਲਿਆ ਜਾਂ ਰਿਹਾ ਹੈ।ਜਿਸ ਦੇ ਸਬੂਤ ਵਜੋਂ ਫੋਟੋਆਂ ਵੀ ਚੋਣ ਕਮਿਸ਼ਨ ਨੂੰ ਦਿਤੀਆਂ ਗਈਆਂ ਹਨ।ਉਕਤ ਜੇ.ਈ.ਦੀਆ ਸ਼ਕਾਇਤਾਂ ਪਹਿਲਾਂ ਵੀ ਐਕਸੀਅਨ ਸਿਟੀ ਤਰਨਤਾਰਨ ਨੂੰ ਫੋਨ ਤੇ ਕੀਤੀਆਂ ਗਈਆਂ ਸਨ ਪਰ ਕੋਈ ਵੀ ਹਲ ਨਹੀਂ ਹੋਇਆ। ਇਸ ਸਬੰਧੀ ਪਾਵਰ ਕਾਮ ਦੇ ਚੀਫ਼ ਇੰਜੀਨੀਅਰ ਨੂੰ ਵੀ ਜਾਣੂ ਕਰਵਾਉਣ ਅਤੇ ਲਿਖਤੀ ਸਬੂਤ ਪੇਸ਼ ਕਰਨ ਲਈ ਜਮਹੂਰੀ ਕਿਸਾਨ ਸਭਾ ਵਲੋਂ ਉਚ ਪਧਰ ਤੇ 7 ਮਈ ਨੂੰ ਮੀਟਿੰਗ ਕੀਤੀ ਜਾ ਰਹੀ ਹੈ।ਜਿੰਨਾ ਚਿਰ ?ੁਕਤ ਜੇ.ਈ.ਤੇ ਵਿਭਾਗੀ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਚਿਰ ਸੰਘਰਸ਼ ਜ਼ਾਰੀ ਰਹੇਗਾ।ਇਸ ਸਮੇਂ ਜਮਹੂਰੀ ਕਿਸਾਨ ਸਭਾ ਆਗੂ ਜਗਬੀਰ ਸਿੰਘ ਬਬੂ ਗੰਡੀਵਿੰਡ,ਸਵਿੰਦਰ ਸਿੰਘ ਦੋਦੇ, ਹਰਦੀਪ ਸਿੰਘ ਪਪੂ, ਹਰਦੀਪ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।ਇਸ ਸਬੰਧੀ ਜੇ.ਈ. ਨੋਨਿਹਾਲ ਸਿੰਘ ਨਾਲ ਸੰਪਰਕ ਕਰਨ ਤੇ ?ੁਨ੍ਹਾਂ ਆਪਣੇ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਜੇਕਰ ਜ਼ਿਲਾ ਚੋਣ ਕਮਿਸ਼ਨ ਜਾਂ ਵਿਭਾਗ ਦਾ ਕੋਈ ਵੀ ਅਧਿਕਾਰੀ ਬੁਲਾਏਗਾ ਤਾਂ ਉਹ ਉਨਾ ਕੋਲ਼ ਜਰੂਰ ਹਾਜਰ ਹੋਣਗੇ।

Send this to a friend