Skip to content
Independent perspectives. Global stories.
BREAKING

ਯੂ.ਏ.ਈ. ਵਿੱਚ ਵੀ ਆਈ. ਪੀ. ਐ¤ਲ. ਨੇ ਲੋਕਾਂ ਦਾ ਦਿਲ ਜਿੱਤਿਆ

Share this story

ਦੁਬਈ, 24 ਅਪ੍ਰੈਲ (ਵਿਸ਼ਵ ਵਾਰਤਾ)-ਬੀਤੀ 16 ਅਪ੍ਰੈਲ ਨੂੰ ਸ਼ੁਰੂ ਹੋਏ ਆਈ.ਪੀ.ਐਲ-7 ਨੂੰ ਯੂ.ਏ.ਈ ਵਿਚ ਕਾਫੀ ਸਫ਼ਲਤਾ ਹਾਸਿਲ ਹੋਈ ਹੈ। ਆਬੂਧਾਬੀ, ਸ਼ਾਰਜਹਾਂ ਅਤੇ ਦੁਬਈ ਵਿਖੇ ਹੋਏ 10 ਮੈਚਾਂ ਨੇ ਸਥਾਨਕ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਮੈਚ ਦੌਰਾਨ ਇਥੋਂ ਦੇ ਸਟੇਡੀਅਮਾਂ ਵਿਚ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਬਚਦੀ। ਜ਼ਿਕਰਯੋਗ ਹੈ ਕਿ ਆਈ.ਪੀ.ਐਲ ਨੂੰ ਦੇਖਣ ਲਈ ਨਾ ਕੇਵਲ ਭਾਰਤੀ ਯੂ.ਏ.ਈ ਪਹੁੰਚ ਰਹੇ ਹਨ, ਬਲਕਿ ਉਥੇ ਕੰਮਕਾਰ ਕਰਦੇ ਭਾਰਤੀ, ਪਾਕਿਸਤਾਨੀ, ਸ੍ਰੀ¦ਕਾਈ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਵਿਚ ਵੀ ਇਸ ਟੂਰਨਾਮੈਂਟ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਹ ਵੀ ਦੱਸਣਯੋਗ ਹੈ ਕਿ ਭਾਰਤ ਵਿਚ ਹੋ ਰਹੀਆਂ ਆਮ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀਆਂ ਮਜ਼ਬੂਰੀਆਂ ਕਰਕੇ ਇਸ ਟੀ-20 ਲੀਗ ਦਾ ਪਹਿਲਾ ਗੇੜ 16 ਤੋਂ 30 ਅਪ੍ਰੈਲ ਤੱਕ ਸੰਯੁਕਤ ਅਰਬ ਅਮੀਰਾਤ ਵਿਚ ਕਰਾਇਆ ਜਾ ਰਿਹਾ ਹੈ।

WRITTEN BY