ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਜਾਂ ਪੈਸੇ ਦੀ ਵਰਤੋਂ ਰੋਕਣ ਲਈ ਸਖ਼ਤ ਹਦਾਇਤਾਂ
ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਸ਼ਰਾਬ ’ਤੇ ਪਾਬੰਦੀ ਦੌਰਾਨ ਨਿੱਜੀ ਪਾਰਟੀਆਂ ਵਿੱਚ ਵੀ ਨਹੀਂ ਪਿਲਾਈ ਜਾ ਸਕੇਗੀ ਸ਼ਰਾਬ
ਪੇਡ ਨਿਊਜ਼ ਦੇ ਮਾਮਲਿਆਂ ਵਿਚ 82 ਨੋਟਿਸ ਜਾਰੀ, ਸਭ ਤੋਂ ਵੱਧ 26 ਨੋਟਿਸ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ
ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਦੇ ਦੋ ਤਿਹਾਈ ਹਿੱਸੇ ਵਿਚ ਅੱਜ ਵੋਟਾਂ ਪੈਣ ਨਾਲ ਚੋਣ ਕਮਿਸ਼ਨ ਵਲੋਂ ਪੰਜਾਬ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਸਦਕਾ ਚੋਣ ਪ੍ਰਚਾਰ ਦੇ ਨਾਲ-ਨਾਲ ਚੌਕਸੀ ਵੀ ਚਰਮ ਸੀਮਾ ‘ਤੇ ਪਹੁੰਚ ਗਈ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਸ਼੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਰਾਜ ਅੰਦਰ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਜਾਂ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਇੱਕ ਵਿਆਪਕ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਥੇ ਉੱਡਣ ਦਸਤਿਆਂ ਅਤੇ ਸਟੈਟਿਕ ਚੌਕਸੀ ਟੀਮਾਂ ਨੂੰ ਹੋਰ ਵਧੇਰੇ ਸਰਗਰਮ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਉ¤ਥੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਵੀ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਠੀਕ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋਣ ’ਤੇ
ਢੁੱਕਵੀਂ ਮਾਤਰਾ ਵਿਚ ਪੁਲਿਸ ਫੋਰਸ ਉਪਲਬਧ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਕਰਕੇ ਵੋਟਾਂ ਪੈਣ ਮੌਕੇ ਵਰਤੇ ਜਾਣ ਵਾਲੇ ਇਹਤਿਆਤਾਂ ਤੋਂ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਘਰ-ਘਰ ਜਾ ਕੇ ਚੋਣ ਪ੍ਰਚਾਰ ਤਾਂ ਕੀਤਾ ਜਾ ਸਕਦਾ ਹੈ ਪ੍ਰੰਤੂ ਕੋਈ ਵੀ ਬਾਹਰੀ ਵਿਅਕਤੀ ਕਿਸੇ ਹਲਕੇ ਵਿਚ ਨਹੀਂ ਰਹਿ ਸਕੇਗਾ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਚੁਣੇ ਹੋਏ ਨੁਮਾਇੰਦਿਆਂ, ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣ ਏਜੰਟਾਂ ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੋਟਲਾਂ, ਗੈਸਟ ਹਾਊਸਾਂ ਅਤੇ ਸਰਾਵਾਂ ਦੀ ਜਾਂਚ ਕਰਵਾਉਣ ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਉਥੇ ਰਹਿ ਨਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ 48 ਘੰਟਿਆਂ ਦੌਰਾਨ ਸ਼ਰਾਬ ਤੇ ਮੁਕੰਮਲ ਪਾਬੰਦੀ ਸਦਕਾ ਨਿੱਜੀ ਸਮਾਗਮਾਂ ਵਿਚ ਵੀ ਸ਼ਰਾਬ ਨਹੀਂ ਪਿਲਾਈ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ ਲਗਦੇ ਰਾਜਾਂ ਹਰਿਆਣਾ, ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਚੰਡੀਗੜ੍ਹ ਦੇ ਪੰਜਾਬ ਨਾਲ ਲਗਦੇ 3 ਕਿਲੋਮੀਟਰ ਦੇ ਖੇਤਰ ਵਿਚ ਠੇਕੇ ਬੰਦ ਰੱਖੇ ਜਾਣਗੇ।
ਉਨ੍ਹਾਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੋ¦ਿਗ ਏਜੰਟਾਂ ਨੂੰ ਸਵੇਰੇ 6 ਵਜੇ ਪੋ¦ਿਗ ਬੂਥਾਂ ’ਤੇ ਪਹੁੰਚਣ ਦੀ ਸਖ਼ਤ ਹਦਾਇਤ ਕਰਨ ਤਾਂ ਜੋ ਅਭਿਆਸ ਪੋਲ ਉਪਰੰਤ ਸਵੇਰੇ ਸਹੀ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਪੋ¦ਿਗ ਬੂਥਾਂ ਤੋਂ 200 ਮੀਟਰ ਦੀ ਦੂਰੀ ਤੇ 10 ਗੁਣਾ 10 ਫੁੱਟ ਦੇ ਪਾਰਟੀ ਬੂਥ ਬਣਾ ਸਕਦੇ ਹਨ ਅਤੇ ਬਿਨ੍ਹਾਂ ਕਿਸੇ ਚੋਣ ਨਿਸ਼ਾਨ ਵਾਲੀਆਂ ਸਫੇਦ ਪਰਚੀਆਂ ’ਤੇ ਵੋਟਰ ਦਾ ਨਾਂ ਅਤੇ ਵੋਟ ਨੰਬਰ ਲਿਖ ਦੇ ਸਕਦਿਆਂ ਹਨ। ਇਸ ਤੋਂ ਇਲਾਵਾ ਪੋ¦ਿਗ ਏਜੰਟਾਂ ਨੂੰ ਈ.ਵੀ.ਐਮਾਂ ਮਸ਼ੀਨਾਂ ਦੇ ਨੰਬਰ ਵੀ ਨੋਟ ਕਰਨ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਸਬੰਧੀ ਹੁਣ ਤੱਕ ਪੰਜਾਬ ਭਰ ਵਿਚ ਕੁੱਲ 82 ਨੋਟਿਸ ਜਾਰੀ ਕੀਤੇ ਗਏ ਹਨ , ਜਿਨ੍ਹਾਂ ਵਿਚੋਂ 58 ਕੇਸ ਸਹੀ ਪਾਏ ਗਏ ਹਨ ਜਿਨ੍ਹਾਂ ਦਾ ਖਰਚਾ ਸਬੰਧਤ ਪਾਰਟੀ ਜਾਂ ਉਮੀਦਵਾਰਾਂ ਨੂੰ ਪਾਇਆ ਗਿਆ ਹੈ।
ਸ੍ਰੀ ਬੀ.ਪੁਰੂਸ਼ਾਰਥਾ, ਵਧੀਕ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰ ਜਿਲ੍ਹੇ ਵਿਚ ਮਾਡਲ ਪੋਲਿੰਗ ਬੂਥਾਂ ਤੋਂ ਇਲਾਵਾ ਦੋ-ਦੋ ਸੁਪਰ ਮਾੳਡਲ ਪੋਲਿੰਗ ਬੂਥ ਬਣਾਏ ਜਾਣਗੇ, ਜਿੱਥੇ ਲੋਕਾਂ ਨੂੰ ਵੋਟਿੰਗ ਪਾਉਣ ਵੇਲੇ ਨਿਵੇਕਲੀ ਤਜ਼ਰਬੇ ਲਈ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਵੋਟ ਪਾਉਣ ਵੇਲੇ ਨੇਤਰਹੀਣਾਂ, ਬਜ਼ੁਰਗਾਂ, ਅੰਗਹੀਣਾਂ ਤੇ ਗਰਭਵਤੀ ਔਰਤਾਂ ਨੂੰ ਪਹਿਲ ਮਿਲੇਗੀ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਹਰ ਵਿਧਾਨ ਸਭਾ ਹਲਕੇ ਅਨੁਸਾਰ ਵੋਟ ਪ੍ਰਤੀਸ਼ਤ ਬਾਰੇ ਜਾਣਕਾਰੀ ਸਮੇਂ-ਸਮੇਂ ’ਤੇ ਮੁੱਖ ਚੋਣ ਅਧਿਕਾਰੀ , ਪੰਜਾਬ ਦੀ ਵੈਬਸਾਇਟ ਹਟਟਪ://ਚੲੋਪੁਨਜੳਬ.ਨਚਿ.ਨਿ. ’ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਪ੍ਰੀਜਾਇਡਿੰਗ ਅਫਸਰਾਂ, ਸਹਾਇਕ ਪ੍ਰੀਜਾਇਡਿੰਗ ਅਫਸਰਾਂ, ਬੀ.ਐਲ.ਓ ਅਤੇ ਸੈਕਟਰ ਮਜਿਸਟਰੇਟਾਂ ਨੂੰ ਪੋ¦ਿਗ ਸਟੇਸ਼ਨ ’ਤੇ ਚੱਲ ਰਹੀ ਗਤੀਵਿਧੀ ਬਾਰੇ ਐਸ.ਐਮ.ਐਸ. ਰਾਹੀਂ ਜਾਣਕਾਰੀ ਦੇਣ ਦੀ ਸਿਖਲਾਈ ਦਿੱਤੀ ਗਈ ਹੈ। ਜਿਸ ਰਾਹੀਂ ਉਹ ਮੋਕ ਪੋਲ, ਵੋਟਾਂ ਪੈਣ ਦੀ ਸ਼ੁਰੂਆਤ, ਏਜੰਟਾਂ ਦੀ ਗਿਣਤੀ, ਸਮੇਂ ਸਮੇਂ ਪਈਆਂ ਵੋਟਾਂ ਬਾਰੇ ਜਾਣਕਾਰੀ ਦੇਣਗੇ।
20 ਮੁਕੰਮਲ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਖੇ ਵੋਟਰਾਂ ਨੂੰ ਐਸ.ਐਮ.ਐਸ. ਜ਼ਰੀਏ ਵੋਟ ਪਾਉਣ ਵਾਲਿਆਂ ਦੀ ਕਤਾਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਲਈ ਵੋਟਰ ਨੂੰ 919211728082 ਨੰਬਰ ’ਤੇ ਚੲੋਪਜਬ ੴਸਪੳਚੲ> ਤਸ ੴਸਪੳਚੲ> ੳਚਨੋ ੴਸਪੳਚੲ> ਪੳਰਟਨੋ ੋਰ ਚੲੋਪਜਬ ੴਸਪੳਚੲ> ਲਿਖ ਕੇ ਨਾਲ ਆਪਣਾ ਇਲੈਕਟ੍ਰਾਨਿਕ ਫੋਟੋ ਸ਼ਨਾਖਤੀ ਕਾਰਡ ਨੰਬਰ ਭੇਜਣਾ ਹੋਵੇਗਾ। ਉਨ੍ਹਾਂ ਕਿਹਾ ਕਿ ਆਜਾਦ ਅਤੇ ਨਿਰਪੱਖ ਚੋਣਾਂ ਲਈ ਹਰ ਜਿਲ੍ਹੇ ਦੇ 20 ਸੰਵੇਦਨਸ਼ੀਲ ਪੋ¦ਿਗ ਸਟੇਸ਼ਨਾਂ (ਕੁਲ੍ਹ 440) ਤੇ ਵੈਬਕਾਸਟਿੰਗ ਜ਼ਰੀਏ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਸ. ਰਮਿੰਦਰ ਸਿੰਘ ਅਤੇ ਸੁਪ੍ਰੀਤ ਸਿੰਘ ਗੁਲਾਟੀ, ਦੋਵੇਂ ਵਧੀਕ ਮੁੱਖ ਚੋਣ ਅਫਸਰ ਅਤੇ ਅਮਿਤ ਤਲਵਾੜ, ਸੰਯੁਕਤ ਮੁੱਖ ਚੋਣ ਅਧਿਕਾਰੀ ਵੀ ਹਾਜ਼ਰ ਸਨ।



