Skip to content
Independent perspectives. Global stories.
BREAKING

ਸੁਖਬੀਰ ਵੱਲੋਂ ਹਰਸਿਮਰਤ ਦੇ ਹੱਕ ’ਚ ਕੀਤੇ ਤੁਫਾਨੀ ਪ੍ਰਚਾਰ ਸਦਕਾ ਬਠਿੰਡਾ ਹਲਕੇ ’ਚ ਚੋਣ ਗਰਮੀ ਸਿਖਰਾਂ ’ਤੇ

Share this story

ਲੋਕਾਂ ਨੇ ਕੀਤਾ ਬੀਬੀ ਹਰਸਿਮਰਤ ਨੂੰ ਦੇਸ਼ ਵਿੱਚ ਸੱਭ ਤੋ ਵੱਧ ਵੋਟਾਂ ਨਾਲ ਜਿਤਾਉਣ ਦਾ ਪ੍ਰਣ

image ਬਠਿੰਡਾ, 24 ਅਪ੍ਰੈਲ (ਜਸਵੰਤ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਪਣੀ ਧਰਮਪਤਨੀ ਅਤੇ ਬਠਿੰਡਾ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਕੀਤਾ ਗਏ ਤੁਫਾਨੀ ਪ੍ਰਚਾਰ ਨੇ ਬਠਿੰਡਾ ਹਲਕੇ ’ਚ ਚੋਣ ਗਰਮੀ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਸ. ਬਾਦਲ ਵੱਲੋਂ ਜਿੱਥੇ ਅੱਜ ਬਠਿੰਡਾ ਹਲਕੇ ਦੇ ਦਰਜ਼ਨ ਤੋਂ ਵੱਧ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਉਥੇ ਇਨ੍ਹਾਂ ਮੀਟਿੰਗਾਂ ’ਚ ਹਾਜਰ ਇਕੱਠਾਂ ਨੇ ਵੀ ਉਨ੍ਹਾਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦੀ ਰਿਕਾਰਡ ਜਿੱਤ ਦਾ ਯਕੀਨ ਦਵਾਇਆ। ਐਨ.ਡੀ.ਏ ਦੇ ਪ੍ਰਧਾਨ ਮੰਤਰੀ ਦੇ ਆਹੁਦੇਦਾਰ ਸ੍ਰੀ ਨਰਿੰਦਰ ਮੋਦੀ ਦੇ ਬਠਿੰਡਾ ਦੌਰੇ ਤੋਂ ਇੱਕ ਦਿਨ ਪਹਿਲਾਂ ਅੱਜ ਸ.

ਬਾਦਲ ਨੇ ਹਲਕੇ ਦੇ ਜਟਾਨਾ ਖੁਰਦ, ਘੁੱਦੂਵਾਲਾ, ਸਾਹਨੇਵਾਲੀ, ਲਾਲੀ ਵਾਲੀ (ਲੱਲੀਆਂ ਵਾਲੀ), ਦਸੋਦੀਆ, ਭਾਲੀਕੇ, ਰਾਮਾ ਨੰਦੀ, ਨੰਗਲ ਕਲਾਂ, ਛੰਨੇਵਾਲਾ, ਹੀਰ ਕੇ, ਚੋਟੀਆਂ, ਅਲੀ ਕੇ ਅਤੇ ਆਦਮ ਕੇ ਆਦਿ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ। ਇਨ੍ਹਾਂ ਰੈਲੀਆਂ ਦੌਰਾਨ ਸ. ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਅਤੇ ਖਾਸਕਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਇਸੇ ਦੌਰਾਨ ਰੈਲੀਆਂ ’ਚ ਹੋਏ ਇਕੱਠ ਵੱਲੋਂ ਵੀ ‘ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ’, ‘ਬੀਬੀ ਹਰਸਿਮਰਤ ਜਿੰਦਾਬਾਦ’, ‘ਬਾਦਲ ਸਾਹਿਬ ਜ਼ਿੰਦਾਬਾਦ’ ਆਦਿ ਦੇ ਨਾਅਰੇ ਲਾ ਕੇ ਸ. ਬਾਦਲ ਵੱਲੋਂ ਇੰਨ੍ਹਾਂ ਪ੍ਰਾਪਤੀਆਂ ਅਤੇ ਕੋਸ਼ਿਸ਼ਾਂ ਦੇ ਕੀਤੇ ਗਏ ਜ਼ਿਕਰ ’ਤੇ ਆਪਣੀ ਖੁਸ਼ੀ ਦੀ ਮੋਹਰ ਲਗਾਈ। ਇੰਨ੍ਹਾਂ ਇਕੱਠਾਂ ਵੱਲੋਂ ਇਸ ਮੌਕੇ ‘ਅਬ ਕੀ ਬਾਰ ਮੋਦੀ ਸਰਕਾਰ’ ਦੇ ਵੀ ਨਾਅਰੇ ਲਾਏ ਗਏ।
ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ ਮੌਜੂਦ ਵਾਢੀ ਸੀਜ਼ਨ ’ਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਨੂੰ ਪੁੱਜੇ ਨੁਕਸਾਨ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਵਾਅਦਾ ਕੀਤਾ ਕਿ ਐਨ.ਡੀ.ਏ ਦੀ ਸਰਕਾਰ ਬਣਦਿਆਂ ਹੀ ਕਿਸਾਨਾਂ ਲਈ ਮੁਕੰਮਲ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਅਜਿਹੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਐਨ.ਡੀ.ਏ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ ਮਾਮੂਲੀ ਵਿਆਜ਼ ’ਤੇ ਮੁਹੱਈਆ ਕੀਤੇ ਜਾਣਗੇ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀਆਂ ਨਿਕੰਮੀਆਂ ਨੀਤੀਆਂ ਕਾਰਨ ਖੇਤੀਬਾੜੀ ਦੀ ਉਤਪਾਦਨ ਕੀਮਤ ’ਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ ਦੀ ਸਰਕਾਰ ਦੌਰਾਨ ਜਿੱਥੇ ਇੰਨ੍ਹਾਂ ਕੀਮਤਾਂ ਨੂੰ ਕਾਬੂ ’ਚ ਕੀਤਾ ਜਾਵੇਗਾ ਉਥੇ ਸਵਾਮੀਨਾਥਨ ਫਾਰਮੂਲੇ ਅਨੁਸਾਰ ਕਿਸਾਨਾਂ ਨੂੰ ਲਾਗਤ ਤੋ 50 ਫੀਸਦੀ ਵੱਧ ਸਮੱਰਥਨ ਮੁੱਲ ਮੁਹੱਈਆ ਕੀਤਾ ਜਾਵੇਗਾ। ਅੱਜ ਦੇ ਇਸ ਚੋਣ ਪ੍ਰਚਾਰ ਦੌਰਾਨ ਦੇਖਣਯੋਗ ਗੱਲ ਇਹ ਰਹੀ ਕਿ ਸਥਾਨਕ ਪਾਰਟੀ ਆਗੂ, ਪਾਰਟੀ ਵਰਕਰ ਅਤੇ ਆਮ ਲੋਕ ਨੇ ਬਹੁਤ ਜੋਰਸ਼ੋਰ ਨਾਲ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਉਹ ਸਿਰਫ 1 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਖੁੱਸ਼ ਹੋਣ ਵਾਲੇ ਨਹੀਂ ਹਨ ਬਲਕਿ ਉਨ੍ਹਾਂ ਦਾ ਇਰਾਦਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦੇਸ਼ ਭਰ ’ਚੋਂ ਸੱਭ ਤੋਂ ਵੱਧ ਵੋਟਾਂ ਨਲਾ ਜਿਤਾਉਣ ਦਾ ਹੈ।

WRITTEN BY