ਅੰਗ੍ਰੇਜ਼ਾਂ ਦੀ ‘ਫੁੱਟ ਪਾਓ ਰਾਜ ਕਰੋ’ ਦੀ ਨੀਤੀ ’ਤੇ ਕੰਮ ਕਰ ਰਹੀ ਹੈ ਕਾਂਗਰਸ
ਪਠਾਨਕੋਟ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕਸਭਾ ਹਲਕੇ ਤੋ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ ਵੀਰਵਾਰ ਨੂੰ ਠਾਨਕੋਟ ਦੇ ਮੀਰਥਲ, ਨੰਗਲ, ਨੌਸ਼ ਹਰਾ, ਗੌਰਾ, ਅਬਦਗੜ ਵਿੱਚ ਕੀਤੀਆਂ ਗਈਆਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਉਮੀਦਵਾਰ ਸ. ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਸਭ ਤੋ ਵੱਡੇ ਡਾਕੂ ਹਨ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸਮੇਂ ਡਾਕੂ ਬੰਦੂਕ ਲੈ ਕੇ ਘੋੜਿਆਂ ’ਤੇ ਆਉਂਦੇ ਹਨ ਅਕੇ ਸਾਰਿਆਂ ਨੂੰ ਉਨ੍ਹਾਂ ਦੇ ਆਉਣ ਦਾ ਪਤਾ ਲਗਦਾ ਜਾਂਦਾ ਸੀ ਪਰ ਬਾਜਵਾ ਇਕ ਇਹੋ ਜਿਹੇ ਲੂਟੇਰੇ ਹਨ ਜੋ ਰਾਜ ਅਤੇ ਹਲਕੇ ਦੀ ਜਨਤਾ ਨੂੰ ਇੰਝ ਲੁੱਟ ਰਹੇ ਹਨ ਜਿਸਦਾ ਪ੍ਰਦੇਸ਼ ਅਤੇ ਹਲਕੇ ਦੇ ਲੋਕਾਂ ਨੂੰ ਪਤਾ ਵੀ ਨਹੀਂ। ਹਲਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਮਿਲਣ
ਵਾਲੇ ਕਰੋੜਾ ਰੂਪਏ ਬਾਜਵਾ ਨੇ ਕਿੱਥੇ ਖਰਚ ਕੀਤੇ ਇਸਦਾ ਹਿਸਾਬ ਉਨ੍ਹਾਂ ਅੱਜ ਤੱਕ ਨਹੀਂ ਦਿੱਤਾ। ਵਿਨੋਦ ਖੰਨਾ ਨੇ ਕਿਹਾ ਕਿ ਰਾਜ ਦਾ ਕੋਈ ਇਹੋ ਜਿਹਾ ਗੰਭੀਰ ਅਪਰਾਧ ਨਹੀਂ ਹੈ ਜਿਸ ਵਿੱਚ ਬਾਜਵਾ ਦਾ ਨਾਂਅ ਸ਼ਾਮਿਲ ਨਾ ਹੋਵੇ। ਵਿਨੋਦ ਖੰਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਾਜਵਾ ਪੀਡਬਲੂਡੀ ਮੰਤਰੀ ਸੀ। ਬਾਜਵਾ ਦਾ ਨਾਂਅ ਉਸ ਵੇਲੇ ਕਰੋੜਾਂ ਰੁਪਏ ਦੇ ਬਿਟੂਮੈਨ ਘੋਟਾਲੇ ’ਚ ਆਇਆ ਸੀ। ਏਨਾ ਹੀ ਨਹੀਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਚਿੱਠੀ ਲਿਖਕੇ ਕਿਹਾ ਕਿ ਬਾਜਵਾ ਨਸ਼ਿਆਂ ਦੇ ਸੌਦਾਗਰ ਅਤੇ ਅੱਤਵਾਦੀਆਂ ਨੂੰ ਸਿੱਧੇ ਤੌਰ ’ਤੇ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਕਾਲ-ਗਰਲ ਸਕੈਮ ਹੋਵੇ ਜਾਂ ਸਾਬਕਾ ਡੀਜੀਪੀ ਕੇਪੀਐਸ ਗਿਲ ਨੂੰ ਮਾਰਨ ਦੀ ਸਾਜਿਸ਼ ਹੋਵੇ ਇਨਾਂ ਸਭ ਵਿਚ ਬਾਜਵਾ ਦਾ ਨਾਂ ਪ੍ਰਮੁੱਖਤਾ ਨਾਲ ਆਇਆ ਸੀ। ਵਿਨੋਦ ਖੰਨਾ ਨੇ ਜਨਤਾ ਤੋ ਸਵਾਲ ਕੀਤਾ ਕਿ ਕੀ ਉਹ ਇਹੋ ਜਿਲੇ ਨੇਤਾ ਨੂੰ ਅਪਣੇ ਲਈ ਸਵੀਕਾਰ ਕਰਣਗੇ ਜੋ ਅਪਰਾਧੀ ਪ੍ਰਿਛਠਭੁਮੀ ਵਾਲਾ ਹੋਵੇ, ਜੋ ਨਸਿਆਂ ਵੇਚਣ ਵਾਲੇ ਅਤੇ ਅੱਤਵਾਦੀਆਂ ਨੂੰ ਸਹਿਯੋਗ ਦਿੰਦਾ ਹੋਵੇ ਅਤੇ ਜਿਸ ਦਾ ਨਾਂ ਇਕ ਉਚ ਪੁਲੀਅ ਅਧਿਕਾਰੀ ਨੂੰ ਮਾਰਨ ਦੀ ਸਾਜਿਸ਼ ਕਰਨ ਤੇ ਆਇਆ ਹੋਵੇ? ਕਾਂਗਰਸ ਦੀ ਯੂਪੀਏ ਸਰਕਾਰ ਤੇ ਹਮਲਾ ਬੋਲਦੇ ਹੋਏ ਖੰਨਾ ਨੇ ਕਿਹਾ ਕਿ ਸਾਨੂੰ ਅਜਾਦੀ ਤਾਂ ਮਿਲ ਗਈ ਪਰ ਕਾਂਗ੍ਰੇਸ ਸਰਕਾਰ ਅੱਜ ਵੀ ਅੰਗ੍ਰੇਜਾ ਦੀ ਨੀਤੀਆਂ ਤੇ ਕੰਮ ਕਰ ਰਹੀ ਹੈ ਅੰਗ੍ਰੇਜਾ ਨੇ ਨਾਰਾ ਦਿੱਤਾ ਕਿ ਫੂਟ ਡਾਲੋ ਰਾਜ ਕਰੋ। ਕਾਂਗ੍ਰੇਸ ਅੰਗ੍ਰੇਜਾ ਦੇ ਪਦਚਿੰਨਾ ਤੇ ਚਲਦੀ ਹੋਈ ਦੇਸ਼ ਲੂਟੋ ਤੇ ਰਾਜ ਕਰੋ ਦੀ ਨੀਤੀ ਚ ਚਲ ਰਹੀ ਹੈ। ਖੰਨਾ ਨੇ ਕਾਂਗ੍ਰੇਸ ਸਰਕਾਰ ਦੇ ਮੰਤਰੀਆਂ ਵਲੋ ਕੀਤੇ ਘੋਟਾਲਿਆ ਤੇ ਬੋਲਦੇ ਹੋਏ ਕਿਹਾ ਕਿ ਸਰਕਾਰ ਦੇ ਕਾਰਜਕਾਲ ਚ ਕਈ ਵੱਡੇ ਘੋਟਾਲੇ ਕੋਯਿਲਾ ਘੋਟਾਲਾ 2012 ਚ ( ਲਗਭਗ 1.86 ਲੱਖ ਕਰੋੜ ਰੂਪਏ ), 2-ਜੀ ਘੋਟਾਲਾ 2008 ਚ ( ਲਗਭਗ 1.76 ਲੱਖ ਕਰੋੜ ਰੂਪਏ ),ਚੋਪਰ ਘੋਟਾਲਾ 2012 ਚ (ਲਗਭਗ 3600 ਕਰੋੜ ਰੂਪਏ), ਟੈਟਰਾ ਟਰੱਕ ਘੋਟਾਲਾ ( ਲਗਭਗ 14 ਕਰੋੜ ਰੂਪਏ), ਕਾਮਨਵੈਲਥ ਗੇਮਸ ਘੋਟਾਲਾ 2010 ਚ ( ਲਗਭਗ 90 ਕਰੋੜ ਰੂਪਏ), ਆਦਰਸ਼ ਘੋਟਾਲਾ ਨੂੰ ਅੰਜਾਮ ਦਿੱਤਾ। ਇਨਾਂ ਸਾਰਿਆਂ ਘੋਟਾਲਿਆਂ ਚ ਸਰਕਾਰ ਦੇ ਮੰਤਰੀਆ ਨੇ ਲੱਖਾ ਕਰੋੜ ਰੂਪਏ ਕਮਾਏ। ਯੂਪੀਏ ਸਰਕਾਰ ਦੇ ਮੰਤਰੀਆਂ ਨੇ ਪਿਛਲੇ 10 ਸਾਲਾਂ ਚ ਇਨਾਂ ਪੈਸਾ ਵਿਦੇਸ਼ੀ ਬੈਂਕਾ ਚ ਜਮਾ ਕਰਵਾ ਦਿਤਾ ਹੈ ਕਿ ਜੇਕਰ ਇਹ ਸਾਰਾ ਪੈਸਾ ਦੇ ਵਿਕਾਸ ਲਈ ਖਰਚ ਕੀਤਾ ਹੁੰਦਾ ਤਾਂ ਕਾਂਗ੍ਰੇਸ ਨੂੰ ਅੱਜ ਭਾਰਤ ਨਵ ਨਿਰਮਾਣ ਦਾ ਨਾਰਾ ਦੇਣ ਦੀ ਜਰੂਰਤ ਹੀ ਨਾ ਪੈਂਦੀ। ਦੇਸ਼ ਦਾ ਨਵ ਨਿਰਮਾਣ ਬਿਨਾ ਨਾਰੇ ਤੋ ਹੀ ਹੋ ਜਾਂਦਾ।



