ਭੋਗਪੁਰ, 1 ਮਈ (ਹਰਨਾਮ ਦਾਸ ਚੋਪੜਾ)- ਭੋਗਪੁਰ ਵਾਰਡ ਨੰਬਰ 8 ਵਿਚ ਉਸ ਟਾਈਮ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਠਜਦੋਂ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਬਿਜਲੀ ਵਿਭਾਗ ਦੇ ਕਰਮਚਾਰੀ ਕੋਲੋਂ ਲੁਟੇਰੇ ਕੈਸ਼ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਕੈਸ਼ੀਅਰ ਅਮਰੀਕ ਸਿੰਘ ਅਤੇ ਲਾਈਨਮੈਨ ਨਰਿੰਦਰ ਸਿੰਘ ਨੇ ਕਿਹਾ ਕਿ ਦਫ਼ਤਰ ਦਾ ਕੈਸ਼ ਲੈ ਕੇ ਬੈਂਕ ਵਲ ਨੂੰ ਜਾ ਰਹੇ ਸਨ। ਅਜੇ ਦਫਤਰ ਤੋਂ ਨਿਕਲੇ ਹੀ ਸਨ ਕਿ ਸਾਹਮਣੇ ਮੋਟਰਸਾਈਕਲ ਤੇ ਸਵਾਰ ਆਏ ਦੋ ਵਿਅਕਤੀਆਂ ਨੇ ਉਨ੍ਹਾਂ ਦੀਆਂ ਅਖਾਂ ਵਿਚ ਲਾਲ ਮਿਰਚਾਂ ਪਾ ਦਿਤੀਆਂ ਅਤੇ ਉਥੇ ਪਹਿਲਾਂ ਤੋਂ ਹੀ ਖੜ੍ਹੇ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਕੋਲੋਂ 2 ਲਖ 6 ਹਜ਼ਾਰ ਨਗਦ,ਅਤੇ ਬਾਕੀ ਚੈਕ ਖੋਹ ਕੇ ਭਜ ਨਿਕਲੇ। ਮੌਕੇ ਤੇ ਮੌਜੂਦ ਲੋਕਾਂ ਨੇ ਪਿਛਾ ਵੀ ਕੀਤਾ ਪਰ ਲੁਟੇਰੇ ਭਜਣ ਵਿਚ ਸਫਲ ਹੋ ਗਏ। ਮੌਕੇ ਤੇ ਪਹੁੰਚੇ ਮੁਖ ਥਾਣਾ ਅਫਸਰ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ