ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਐਲਾਨਿਆ

ਨਵੀਂ ਦਿਲੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਆਲਮੀ ਅਤਵਾਦੀ ਐਲਾਨ ਦਿਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਵਲੋਂ ਇਸ ਗਲ ਦੀ ਜਾਣਕਾਰੀ ਦਿਤੀ।ਗਈ। ਮਸੂਦ ਨੂੰ ਕੌਮਾਂਤਰੀ ਅਤਵਾਦੀ ਐਲਾਨਣ ’ਤੇ ਸਾਰੇ ਲੋਕਾਂ ਨੇ ਇਕਜੁਟ ਹੋ ਕੇ ਫੈਸਲਾ ਲਿਆ। ਚੀਨ ਨੇ ਵੀ ਮੰਗਲਵਾਰ ਨੂੰ ਇਸ ਗਲ ਦੇ ਸੰਕੇਤ ਦਿਤੇ ਸੀ ਕਿ ਇਸ ਵਾਰ ਉਹ ਇਸ ਮਸਲੇ ’ਤੇ ਕੋਈ ਅੜਿਕਾ ਨਹੀਂ ਪਾਏਗਾ। ਦਸ ਦੇਈਏ ਭਾਰਤ ਵਿਚ ਹੋਏ ਕਈ ਵਡੇ ਹਮਲਿਆਂ ਵਿਚ ਮਸੂਦ ਅਜ਼ਹਰ ਦਾ ਹਥ ਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਵੀ ਉਸ ਦਾ ਹਥ ਸੀ। ਇਸ ਹਮਲੇ ਵਿਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।

Send this to a friend