ਭਾਰਤ ਦੇ ਚੱਲ ਰਹੇ ਸਵੱਛਤਾ ਅਭਿਆਨ ਦੀਆਂ ਸਮਾਰਟ ਸਿਟੀ ਲੁਧਿਆਣਾ ਵਿੱਚ ਉਡ ਰਹੀਆਂ ਸ਼ਰੇਆਮ ਧੱਜੀਆਂ

ਲੁਧਿਆਣਾ, 30 ਅਪ੍ਰੈਲ (ਬਲਜਿੰਦਰ ਸ਼ਰਮਾ)- ਨਜ਼ਦੀਕ ਗਿੱਲਾ ਨਹਿਰ ਦੇ ਪੁੱਲ ਦੇ ਨਾਲ ਲੱਗੇ ਗੰਦਗੀ ਦੇ ਢੇਰ ਦਿਨੋਂ ਦਿਨ ਵੱਧ ਰਹੇ ਹਨ ਅਤੇ ਹਰ ਇੱਕ ਆਉਂਦੇ ਜਾਂਦੇ ਨਾਗਰਿਕ ਲਈ ਸਮੱਸਿਆ ਦਾ ਕਾਰਨ ਬਣ ਰਹੇ ਹਨ ਅਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਹ ਗੰਦਗੀ ਦੇ ਢੇਰ ਆਉਂਦੇ ਜਾਂਦੇ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਅਤੇ ਆਸ-ਪਾਸ ਦੇ ਨਜ਼ਦੀਕ ਦੇ ਮਾਰਕੀਟ ਵਾਲਿਆਂ ਅਤੇ ਆਮ ਲੰਘਦੇ ਰਾਹਗੀਰਾਂ ਲਈ ਸਭ ਤੋਂ ਵੱਡਾ ਮੁਸ਼ਕਿਲ ਦਾ ਕਾਰਨ ਬਣ ਗਿਆ ਹੈ, ਜੋ ਕਿ ਕਾਰਪੋਰੇਸ਼ਨ ਦੇ ਲੇਬਰ ਲੋਕਾਂ ਦੇ ਘਰਾਂ ਵਿੱਚੋਂ ਜੋ ਕੂੜਾ ਕਰਕਟ ਇਕੱਠਾ ਕਰਕੇ ਲਿਆਉਂਦੇ ਹਨ ਉਹ ਸਭ ਸਿਟੀ ਤੋਂ ਬਾਹਰ ਬਣੇ ਡੰਪਜਾਰਡ ’ਤੇ ਲਿਜਾਣ ਦੀ ਬਜਾਏ ਇੱਥੇ ਹੀ ਪਲਟ ਦਿੰਦੇ ਹਨ। ਇਹ ਲੋਕ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਅਤੇ ਕਿਸੇ ਵੀ ਕਾਨੂੰਨ ਜਾਂ ਨਿਰਦੇਸ਼ ਦੀ ਪਰਵਾਹ ਨਹੀਂ ਕਰਦੇ ਹਨ। ਇਸ ਰੋਡ ਤੋਂ ਰੋਜ਼ ਕਈ ਸਰਕਾਰੀ ਅਧਿਕਾਰੀ, ਉਚ ਅਧਿਕਾਰੀ ਕੌਂਸਲਰ, ਡਿਪਟੀ ਮੇਅਰ, ਐਮ.ਐਲ.ਏ. ਅਤੇ ਮਨਿਸਟਰ ਸਾਹਿਬਾਨ, ਹਰ ਪਾਰਟੀਆਂ ਦੇ ਨੁਮਾਇੰਦੇ ਲੰਘਦੇ ਹਨ ਅਤੇ ਇਹ ਸਭ ਦੇਖ ਕੇ ਮੂੰਹ ਉਪਰ ਰੁਮਾਲ ਢੱਕ ਕੇ ਨਿਕਲ ਜਾਂਦੇ ਹਨ ਅਤੇ ਕੋਈ ਵੀ ਇਸ ਗੰਦਗੀ ਦੇ ਢੇਰ ਦੀ ਪਰਵਾਹ ਨਹੀਂ ਕਰਦੇ ਹਨ। ਵੋਟਾਂ ਦੇ ਟਾਇਮ ਸਭ ਆ ਜਾਂਦੇ ਹਨ ਪਰ ਬੜੇ ਸ਼ਰਮ ਦੀ ਗੱਲ ਹੈ ਕਿ ਕੋਈ ਵੀ ਨੇਤਾ ਜਾਂ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦਾ। ਇੱਕ ਆਜ਼ਾਦ ਉਮੀਦਵਾਰ ਲੁਧਿਆਣੇ ਤੋਂ ਬਾਹਰ ਸ਼ਹਿਰ ਮੁੱਲਾਂਪੁਰ ਜੈ ਪ੍ਰਕਾਸ਼ ਜੈਨ (ਜੋ ਕਿ ਟੀਟੂ ਬਾਣੀਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਉਮੀਦਵਾਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਨਾਲ ਹੀ ਰਾਜੀਵ ਕਾਲੜਾ (ਐਕਸ ਉਮੀਦਵਾਰ ਲੋਕ ਸਭਾ ਇਲੈਕਸ਼ਨ 2014) ਤੇ ਰਣਜੀਤ ਸਿੰਘ ਘੁਮਾਣ (ਖੁਸ਼ਹਾਲ ਵੈਲਫੇਅਰ ਸੋਸਾਇਟੀ ਰਜਿਸਟਰਡ ਲੁਧਿਆਣਾ) ਸੁੱਚਾ ਸਿੰਘ ਸਤਜੋਤ ਨਗਰ, ਮੈਂਬਰ ਸੋਸਾਇਟੀ, ਨਛੱਤਰ ਸਿੰਘ ਪਿੰਡ ਦੋਲੋਂ ਕਲਾਂ, ਮੈਂਬਰ ਤੇ ਹੋਰ ਬਹੁਤ ਸਾਰੇ ਆਮ ਲੋਕਾਂ ਨੇ ਕੂੜੇ ਦੇ ਢੇਰ ’ਤੇ ਖੜ੍ਹੇ ਹੋ ਕੇ ਰੋਸ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਇਸ ਬਾਰੇ ਜ਼ਿੰਮੇਵਾਰ ਠਹਿਰਾਇਆ। ਟੀਟੂ ਬਾਣੀਏ ਨੇ ਲੋਕਾਂ ਨੂੰ ਵੀ ਇਹ ਸੁਝਾਅ ਤੇ ਸੰਦੇਸ਼ ਦਿੰਦਿਆਂ ਕਿਹਾ ਕਿ ਘਰਾਂ ਵਿੱਚੋਂ ਜੋ ਵੀ ਕੂੜਾ ਕਰਕਟ ਨਿਕਲਦਾ ਹੈ ਉਸ ਵਿੱਚੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਕਾਰਪੋਰੇਸ਼ਨ ਦੇ ਰਿਕਸ਼ਾ, ਰੇਹੜੀਆਂ ਅਤੇ ਗੱਡੀਆਂ ਦੇ ਡੰਪ ਵਿੱਚ ਪਾਇਆ ਜਾਵੇ ਤੇ ਸਫਾਈ ਕਰਮਚਾਰੀਆਂ ਨੂੰ ਵੀ ਹਦਾਇਤ ਦਿੱਤੀ ਜਾਵੇ ਕਿ ਸਫਾਈ ਦਾ ਹਿ ਡੰਪ ਸ਼ਹਿਰ ਦੀ ਕਿਸੇ ਦੂਰ ਜਗ੍ਹਾ ’ਤੇ ਲਿਜਾਇਆ ਜਾਵੇ ਜਾਂ ਸ਼ਹਿਰ ਦੇ ਡੰਪਿੰਗ ਰਿਸਾਇਕਲਿੰਗ ਸਿਸਟਮ ਵਿੱਚ ਲਿਜਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਗੰਦਗੀ ਦੇ ਢੇਰ ਤੋਂ ਛੁਟਕਾਰਾ ਮਿਲ ਸਕੇ ਤਾਂ ਜੋ ਸ਼ਹਿਰ ਵਾਸੀ ਖੁੱਲ੍ਹੀ ਅਤੇ ਸਾਫ਼-ਸੁਥਰੀ ਹਵਾ ਦਾ ਅਨੰਦ ਲੈ ਸਕਣ ਅਤੇ ਨਹਿਰ ਦੇ ਇਸਮੇਨ ਪੁੱਲ ਦੇ ਖਾਲੀ ਥਾਂ ਨੂੰ ਸੁਥਰਾ ਅਤੇ ਆਕਰਸ਼ਕ ਸਥਾਨ ਬਣਾਇਆ ਜਾਵੇ।

Send this to a friend