ਸ਼ੇਰਪੁਰ, 30 ਅਪ੍ਰੈਲ (ਹਰਜੀਤ ਕਾਤਿਲ)- ਇਥੋਂ ਨੇੜਲੇ ਪਿੰਡ ਖੇੜੀ ਕਲਾਂ ਵਿਖੇ ਅਜ ਸਵੇਰੇ 54 ਕਿਲੇ ਨਾੜ ਨੂੰ ਭਿਆਨਕ ਅਗ ਲਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੀ ਜਾਣਕਾਰੀ ਦਿੰਦਿਆ ਨੌਜਵਾਨ ਤਰਨਜੀਤ ਸਿੰਘ ਚਹਿਲ ਨੇ ਦਸਿਆ ਕਿ ਖੇੜੀ ਕਲਾਂ ਤੋਂ ਗੁਰਮਾਂ ਨੂੰ ਜਾਂਦੀ ਸੜਕ ਤੇ ਪੈਂਦੇ ਖੇਤਾਂ ਵਿਚ ਖੜ੍ਹੀ ਨਾੜ ਨੂੰ ਬਿਜਲੀ ਦੇ ਸਰਕਟ ਸ਼ਾਰਟ ਨਾਲ ਅਗ ਲਗ ਜਾਣ ਨਾਲ ਮੁਕੰਦ ਸਿੰਘ ਪੁਤਰ ਲਾਲ ਸਿੰਘ ਖੇੜੀ ਕਲਾਂ 75 ਵਿਘੇ, ਗੁਰਵਿੰਦਰ ਸਿੰਘ ਕਾਲਾ ਪੁਤਰ ਭਾਗ ਸਿੰਘ 3 ਕਿਲੇ, ਚੇਤ ਸਿੰਘ ਪੁਤਰ ਮਲਕੀਤ ਸਿੰਘ 5 ਕਿਲੇ, ਮਹਿੰਦਰ ਸਿੰਘ ਕੋਰੇਕੇ 6 ਕਿਲੇ, ਤਰਨਜੀਤ ਸਿੰਘ ਪੁਤਰ ਸ਼ੇਰ ਸਿੰਘ 8 ਵਿਘੇ, ਬੂਟਾ ਸਿੰਘ ਪੁਤਰ ਮੇਵਾ ਸਿੰਘ 5 ਕਿਲੇ, ਬਲਵੰਤ ਸਿੰਘ ਪੁਤਰ ਮਹਿੰਦਰ ਸਿੰਘ 4 ਕਿਲੇ, ਅਵਤਾਰ ਪੁਤਰ ਜੋਗਿੰਦਰ ਸਿੰਘ 7 ਕਿਲੇ, ਚਮਕੌਰ ਪੁਤਰ ਬੀਰਾ ਸਿੰਘ 4 ਕਿਲੇ ਸਾਰੇ ਕਿਸਾਨ ਵੀਰ ਪਿੰਡ ਖੇੜੀ ਕਲਾਂ ਚਹਿਲਾਂ ਦੇ ਹਨ। ਨਾੜ ਦੇ 54 ਕਿਲੇ ਸੜ ਕੇ ਸਵਾਹ ਹੋ ਗਏ । ਖੇੜੀ ਕਲਾਂ, ਗੁਰਮਾਂ, ਸ਼ੇਰਪੁਰ, ਗੁੰਮਟੀ,ਗੁਰਮਾ,ਬੜੀ,ਹਮੀਦੀ, ਨੰਗਲ ਭਗਵਾਨਪੁਰਾ, ਗੋਬਿੰਦਪੁਰਾ, ਪਿੰਡਾਂ ਦੇ ਲੋਕਾਂ ਵਲੋਂ ਭਾਰੀ ਮੁਸਕਤ ਤੋਂ ਬਾਅਦ ਅਗ ਤੇ ਕਾਬੂ ਪਾਇਆ ਗਿਆ ਜਦਕਿ ਫਾਇਰ ਗ੍ਰੇਡ ਦੀ ਗਡੀ ਨਹੀਂ ਪਹੁੰਚੀ ਨਾ ਸਬੰਧਤ ਥਾਣੇ ਦੀ ਪੁਲਿਸ ਪਹੁੰਚੀ। ਚਹਿਲ ਨੇ ਦਸਿਆ ਕਿ ਇਹ ਸ਼ਾਰਟ ਸਰਕਟ ਬਿਜਲੀ ਬੋਰਡ ਦੀ ਲਾਪਰਵਾਹੀ ਨਾਲ ਵਾਪਰਿਆ ਕਿਉਂਕਿ ਸਾਡੇ ਇਨ੍ਹਾਂ ਖੇਤਾਂ ਉਤੋਂ ਦੀਆਂ ਲੰਘਦੀਆਂ ਤਾਰਾਂ ਚਾਰ ਹਨ ਪਰ ਉਹ ਇਕਠੀਆਂ ਹੋ ਕੇ ਤਿੰਨ ਬਣੀਆਂ ਪਈਆਂ ਹਨ। ਜਿਨ੍ਹਾਂ ਕਰਕੇ ਇਹ ਅਗ ਲਗੀ ਹੈ ।