Skip to content
Independent perspectives. Global stories.
BREAKING

ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

Share this story

ਵਾਰਾਨਸੀ, 23 ਅਪ੍ਰੈਲ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ। ਇਸ ਮੌਕੇ ਪਹਿਲਾਂ ਉਨ੍ਹਾਂ ਨੇ ਇਕ ਰੋਡ ਸ਼ੋਅ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ, ਜਦੋਂ ਕਿ ਅਰਵਿੰਦ ਕੇਜਰੀਵਾਲ ਨੂੰ ਕੁਝ ਮੋਦੀ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।ਸ੍ਰੀ ਕੇਜਰੀਵਾਲ ਨੇ ਇਸ ਮੌਕੇ ਕਿਹਾ, ‘‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸੰਘਰਸ਼ ਹੈ। ਮੇਰੇ ਕੋਲ ਚੋਣ ਲੜਣ ਲਈ ਪੈਸੇ ਨਹੀਂ ਹਨ। ਮੇਰੀ ਜੇਬ ਵਿਚ ਸਿਰਫ਼ 500 ਰੁਪਏ ਹਨ। ਮੇਰੇ ਕੋਲ ਇਕ ਪੁਰਾਣੀ ਜੀਪ ਹੈ। ਮੋਦੀ ਵੀਰਵਾਰ ਨੂੰ ਵਾਰਾਨਸੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਮੋਦੀ ਹੈਲੀਕਾਟਰ ਰਾਹੀਂ ਬਨਾਰਸ ਹਿੰਦੂ ਯੂਨੀਵਰਸਿਟੀ ਜਾਣਗੇ। ਇਸ ਤੋਂ ਬਾਅਦ ਕਸਬੇ ਵਿਚ ਹੈਲੀਕਾਪਟਰ ਰਾਹੀਂ

ਯਾਤਰਾ ਕਰਨਗੇ। ਪੰਡਿਤ ਮਦਨ ਮੋਹਨ ਮਾਲਵੀ ਨੇ ਕਿਸੇ ਨੇਤਾ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਆਉਣ ਨਹੀਂ ਦਿੱਤਾ ਸੀ।’’ ਇਸ ਮੌਕੇ ਸ੍ਰੀ ਕੇਜਰੀਵਾਲ ਨੇ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘‘ਕੋਈ ਕਹਿ ਰਿਹਾ ਸੀ ਕਿ ਮੋਦੀ ਨੇ ਵਿਗਿਆਪਨਾਂ ਉਤੇ ਪੰਜ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਰਾਹੁਲ ਗਾਂਧੀ ਵੀ ਵਿਗਿਆਪਨਾਂ ਉਤੇ ਕਾਫੀ ਪੈਸਾ ਖਰਚ ਰਹੇ ਹਨ। ਇਹ ਪੈਸਾ ਉਨ੍ਹਾਂ ਨੂੰ ਕਿਥੋਂ ਮਿਲ ਰਿਹਾ ਹੈ? ਤੁਸੀਂ ਟੀ.ਵੀ ਉਪਰ ਦੇਖਦੇ ਹੋ, ਅਖ਼ਬਾਰਾਂ ਪੜ੍ਹਦੇ ਹੋ। ਤੁਹਾਨੂੰ ਉਹ ਹੀ ਨਜ਼ਰ ਆਉਂਦੇ ਹੋਣਗੇ। ਪੋਸਟਰਾਂ ਅਤੇ ਬੈਨਰਾਂ ਉਤੇ ਵੀ ਉਹ ਹੀ ਨਜ਼ਰ ਆਉਂਦੇ ਹਨ। ਉਹ ਹਰ ਕਿਤੇ ਨਜ਼ਰ ਆਉਂਦੇ ਹਨ। ਜੇਕਰ ਮੋਦੀ ਸੱਤਾ ਵਿਚ ਆਇਆ ਤਾਂ ਉਹ ਪੰਜ ਲੱਖ ਕਰੋੜ ਰੁਪਏ ਬਣਾਉਣਗੇ।’’

WRITTEN BY