Skip to content
Independent perspectives. Global stories.
BREAKING

ਅਕਾਲੀ-ਭਾਜਪਾ ਲੋਕਾਂ ਨੂੰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਲੌਲੀਪੌਪ ਦੇ ਕੇ ਵੋਟਾਂ ਮੰਗਣ ਲੱਗੇ

Share this story

ਜੇਤਲੀ ਦੀ ਟੇਕ ਅਕਾਲੀ ਦਲ ਉ¤ਪਰ ਅਤੇ ਅਕਾਲੀ ਮੋਦੀ ਦੇ ਸਹਾਰੇ ਡੰਗ ਟਪਾਉਣ ਲੱਗੇ
ਅੰਮ੍ਰਿਤਸਰ, 22 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਅਕਾਲੀ ਦਲ ਦੇ ਸਹਾਰੇ ਆਪਣੀ ਬੇੜੀ ਪਾਰ ਲਗਾਉਣਾ ਲਈ ਹੱਥ ਪੈਰ ਮਾਰ ਰਹੇ ਹਨ ਜਦਕਿ ਅਕਾਲੀ ਦਲ ਪੰਜਾਬ ਵਿੱਚ ਆਪਣੀ ਨਈਆ ਹੁਣ ਮੋਦੀ ਦੇ ਸਹਾਰੇ ਪਾਰ ਲਾਉਣਾ ਚਾਹੁੰਦਾ ਹੈ। ਅਕਾਲੀ ਦਲ ਨੇ ਪੰਥਕ ਤੇ ਵਿਕਾਸ ਦੇ ਮੁੱਦਿਆਂ ਤੋਂ ਪਾਸਾ ਵੱਟਕੇ ਮੋਦੀ  ਦੇ ਨਾਮ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਤੇ ਭਾਜਪਾ ਲੋਕਾਂ ਨੂੰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਪੰਜਾਬ ਦਾ ਵਿਕਾਸ ਹੋਣ ਦਾ ਲੌਲੀ ਪੌਪ ਦੇ ਕੇ ਵੋਟਾਂ ਮੰਗ ਰਹੇ ਹਨ। ਉਧਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਾਕਾਮੀਆਂ ਅਤੇ ਨਸ਼ਿਆਂ ਦੇ ਮੁੱਦੇ ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਅੰਮ੍ਰਿਤਸਰ ਦੀ ਸੀਟ ਜੋ ਅਕਾਲੀ ਭਾਜਪਾ ਤੇ ਕੈਪਟਨ ਵਿਚਕਾਰ ਵਕਾਰ ਦਾ ਸੁਆਲ ਬਣੀ ਹੋਈ ਹੈ ਤੋਂ ਇਹ ਤਿੰਨੋ ਧਿਰਾਂ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਆਪਸੀ ਤੋਹਮਤ ਬਾਜ਼ੀ ਵਿੱਚ ਜ਼ਿਆਦਾ

ਉਲਝੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਹਲਕੇ ਅੰਦਰ ਕਈ ਰੈਲੀਆਂ ਕਰ ਚੁੱਕੇ ਮੁੱਖ ਮੰਤਰੀ ਸ.ਬਾਦਲ ਵਲੋਂ ਹੁਣ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਵੋਟਾਂ ਨਹੀਂ ਮੰਗੀਆਂ ਜਾ ਰਹੀਆਂ ਸਗੋਂ ਮੋਦੀ ਦੇ ਨਾਮ ਤੇ ਵੋਟਾਂ ਮੰਗ ਰਹੇ ਹਨ। ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਵੀ ਮੋਦੀ ਦੇ ਨਾਲ ਨਾਲ ਜੇਤਲੀ ਨੂੰ ਆਉਣ ਵਾਲਾ ਕੇਂਦਰੀ ਮੰਤਰੀ ਦੱਸਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸ਼ੁਰੂ ਵਿਚ ਅਕਾਲੀ ਦਲ ਤੇ ਭਾਜਪਾ ਦੇ ਆਗੂ ਤੇ ਉਮੀਦਵਾਰ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣ ਗਾਣ ਕਰਦੇ ਨਹੀਂ ਸਨ ਥ¤ਕਦੇ ਅਤੇ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਾਰ-ਵਾਰ ਚੋਣਾਂ ਵਿਕਾਸ ਦੇ ਨਾਂਅ ਉ¤ਪਰ ਲੜਨ ਦੇ ਐਲਾਨ ਵੀ ਕਰਦੇ ਰਹੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿੱਚ ਆ ਜਾਣ ਕਾਰਨ ਪਹਿਲਾਂ ਤਾਂ ਅਕਾਲੀ ਦਲ ਨੇ ਪੰਥਕ ਮੁੱਦਿਆਂ ਤੋਂ ਪਾਸਾ ਵੱਟਿਆ ਤੇ ਫਿਰ ਸਰਕਾਰ ਦੀ ਕਾਰਗੁਜ਼ਾਰੀ ਤੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਹਮਲਿਆਂ ਤੋਂ ਬਚਦਿਆਂ ਅਕਾਲੀ ਦਲ ਨੇ ਮੋਦੀ ਰਾਗ ਅਲਾਪਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਤੇ ਭਾਜਪਾ ਨੂੰ ਪਿਛਲੇ ਸੱਤ ਸਾਲਾਂ ਦੌਰਾਨ ਰਾਜ ਕੀਤੇ ਕੰਮਾਂ ਦਾ ਹਿਸਾਬ ਦੇਣਾ ਪੈ ਰਿਹਾ ਹੈ। ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਕਾਰਨ ਤਬਾਹ ਹੋ ਰਹੀ ਜਵਾਨੀ ਲਈ ਕਾਗਰਸ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾ ਰਹੀ ਹੈ ਅਤੇ ਇਹ ਗੱਲ ਆਮ ਲੋਕਾ ਵਿੱਚ ਘਰ ਕਰ ਗਈ ਹੈ। ਨਸ਼ਿਆਂ ਦੀ ਵਿਕਰੀ,ਰੇਤ ਬਜਰੀ ਤੇ ਭੂ ਮਾਫੀਏ ਪਿ¤ਛੇ ਕੁਝ ਅਕਾਲੀ ਨੇਤਾਵਾਂ ਦਾ ਹ¤ਥ ਹੋਣ ਦਾ ਮਾਮਲਾ ਵੀ ਅਕਾਲੀ ਭਾਜਪਾ ਲਈ ਸਿਰਦਰਦੀ ਬਣਿਆ ਹੋਇਆ ਹੈ। ਇਨ੍ਹਾਂ ਮੁੱਦਿਆ ਤੋਂ ਇਲਾਵਾ ਸ਼ਹਿਰਾਂ ਵਿਚ ਲ¤ਗੇ ਪ੍ਰਾਪਰਟੀ ਟੈਕਸ ਵੀ ਅਕਾਲੀ ਭਾਜਪਾ ਲਈ ਮੁਸੀਬਤ ਬਣਿਆ ਹੋਇਆ ਹੈ।
ਅੱਜ ਅਕਾਲੀ ਭਾਜਪਾ ਵਲੋਂ ਵਿਕਾਸ ਦੀ ਥਾਂ ਤੇ ਮੋਦੀ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਹਲਕੇ ਵਿੱਚ ਹੋ ਰਹੀਆਂ ਰੈਲੀਆਂ ਵਿੱਚ ਅਕਾਲੀ ਤੇ ਭਾਜਪਾ ਵਲੋਂ ਵਿਕਾਸ ਦਾ ਮੁ¤ਦਾ ਛੱਡ ਦਿੱਤਾ ਗਿਆ ਹੈ। ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਉ¤ਪ ਮੁ¤ਖ ਮੰਤਰੀ ਤੇ ਭਾਜਪਾ ਦੇ ਆਗੂਆਂ ਵਲੋਂ ਹੁਣ ਲੋਕਾਂ ਨੂੰ ਸਿਰਫ ਇਹ ਲੌਲੀ ਪੌਪ ਦਿੱਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਬਣੇਗੀ ਤਾਂ ਪੰਜਾਬ ਨਾਲ ਵਿਤਕਰਾ ਖਤਮ ਹੋਵੇਗਾ। ਮੋਦੀ ਸਰਕਾਰ ਬਣਨ ਤੇ ਪੰਜਾਬ ਦਾ ਵਿਕਾਸ ਹੋਵੇਗਾ। ਨਵੀਂ ਸਰਕਾਰ ਵਿਚ ਜੇਤਲੀ ਦੇ ਵਿ¤ਤ ਮੰਤਰੀ ਬਣਨ ਨਾਲ ਭਾਰਤ ਦੇ ਖਜ਼ਾਨੇ ਦਾ ਮੂੰਹ ਪੰਜਾਬ ਲਈ ਖੁ¤ਲ੍ਹਣ ਦੀਆਂ ਗ¤ਲਾਂ ਵੀ ਆਮ ਕੀਤੀਆਂ ਜਾ ਰਹੀਆਂ ਹਨ। ਪਰ ਅਕਾਲੀ ਭਾਜਪਾ ਨੇਤਾਵਾਂ ਵਲੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਭੋਗ ਵੀ ਨਹੀਂ ਪਾਇਆ ਜਾ ਰਿਹਾ।
ਵਿਕਾਸ ਲਈ ਵਿਸ਼ੇਸ਼ ਪੈਕੇਜ ਮਿਲਣਗੇ, ਬਾਦਲ ਤੇ ਮੋਦੀ ਦੀ ਯਾਰੀ ਦੇ ਸਹਾਰੇ ਪੰਜਾਬ ਮਾਲਾ-ਮਾਲ ਹੋਵੇਗਾ ਅਤੇ ਰਾਜ ਨੂੰ ਸਨਅਤੀ ਵਿਕਾਸ ਲਈ ਰਾਹਤ ਪੈਕੇਜ ਮਿਲੇਗਾ ਆਦਿ।
Êਪੰਥਕ ਤੇ ਵਿਕਾਸ ਦੇ ਮੁੱਦਿਆਂ ਤੇ ਹਮੇਸ਼ਾਂ ਚੋਣਾਂ ਲੜਣ ਵਾਲੇ ਅਕਾਲੀ ਦਲ ਨੂੰ ਇਸ ਵਾਰ ਆਪਣੀ ਨਈਆ ਪਾਰ ਲਾਉਣ ਲਈ ਭਾਜਪਾ ਦੇ ਰੱਥ ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਸਰ ਕਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਥੇ ਇਹਨਾ ਦੋਹਾਂ ਮੁੱਖ ਸਿਆਸੀ ਧਿਰਾਂ ਵਲੋਂ ਸਕਾਨਕ ਮੁੱਦਿਆਂ ਨੂੰ ਵਸਾਰ ਕੇ ਆਪਸੀ ਦੂਸ਼ਣਬਾਜ਼ੀ ਤੇ ਹੋਰ ਮਾਮਲਿਆਂ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਦਲਜੀਤ ਸਿੰਘ ਵਲੋਂ ਸਥਾਨਕ ਲੋਕ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ। ਉਹ ਲੋਕਾਂ ਦੀਆਂ ਮੁਸ਼ਿਕਲਾਂ ਦੇ ਹੱਲ ਦਾ ਭਰੋਸਾ ਦੇ ਰਹੇ ਹਨ। ਇਸ ਤੋਂ ਇਲਾਵਾ ਸੀ ਪੀ ਆਈ ਪੰਜਾਬ ਦੇ ਉਮੀਦਵਾਰ ਕਾਮਰੇਡ ਰਤਲ ਸਿੰਘ ਰੰਧਾਵਾ ਵਲੋਂ ਕਿਸਾਨਾਂ ਤੇ ਖਾਸ ਕਰਕੇ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਭਾਰਿਆ ਜਾ ਰਿਹਾ ਹੈ। ਉਹਨਾ ਵਲੋਂ ਵੀ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾ ਕਾਮਰੇਡ ਅਮਰਜੀਤ ਸਿੰਘ ਆਸਲ ਵਲੋਂ ਵੀ ਲੋਕ ਮੁੱਦਿਆਂ ਤੇ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪ ਦੇ ਉਮੀਦਵਾਰ ਵਲੋਂ ਸ਼ਹਿਰੀ ਖੇਤਰ ਤੋਂ ਇਲਾਵਾ ਪੇੀਡੂ ਖੇਤਰ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਹਨ। ਹਾਲਦੀ ਘੜੀ ਆਪ ਦੇ ਉਮੀਦਵਾਰ ਨੂੰ ਲੋਕਾਂ ਵਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਧਰ ਇਸ ਸੀਟ ਤੇ ਟੱਕਰ ਫਸਵੀਂ ਹੋਣ ਕਾਰਨ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਥੇ ਆ ਕੇ ਜੇਤਲੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਦਿ¤ਲੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਇਥੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਚੋਣ ਪਿੜ ਵਿ¤ਚ ਸਰਗਰਮ ਹਨ। ਸੰਸਥਾ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹ¤ਕ ਵਿ¤ਚ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹੋਰ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹ¤ਕ ਵਿ¤ਚ ਪ੍ਰਚਾਰ ਕਰ ਰਹੇ ਹਨ। ਇਸ ਵੇਲੇ ਦਿ¤ਲੀ ਦੰਗਿਆਂ ਦਾ ਮਾਮਲਾ ਮੁੜ ਭਖਣ ‘ਤੇ ਇਹ ਆਗੂ ਵੀ ਇਕ ਦੂਜੇ ਦੇ ਸਾਹਮਣੇ ਆ ਗਏ ਹਨ।  ਅੰਮ੍ਰਿਤਸਰ ਦੀ ਚੋਣ ਸਿਆਸਤ ਵਿ¤ਚ ਇਸ ਵੇਲੇ ਨਵੰਬਰ 1984 ਸਿ¤ਖ ਕਤਲੇਆਮ ਦਾ ਮੁ¤ਦਾ ਮੁੜ ਭਖ ਪਿਆ ਹੈ। ਸਾਬਕਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਗਦੀਸ਼ ਟਾਇਟਲਰ ਬਾਰੇ ਬਿਆਨ ਤੋਂ ਬਾਅਦ ਇਹ ਮੁ¤ਦਾ ਭਖ ਗਿਆ। ਇਸ ਮਾਮਲੇ ਵਿ¤ਚ ਕ¤ਲ੍ਹ ਇਥੇ ਦਿ¤ਲੀ ਕਮੇਟੀ ਅਤੇ ਦਿ¤ਲੀ ਅਕਾਲੀ ਦਲ ਦੇ ਹੁਕਮਰਾਨਾਂ ਦੀ ਅਗਵਾਈ ਹੇਠ ਦੰਗਾ ਪੀੜਤਾਂ ਵ¤ਲੋਂ ਕਾਂਗਰਸੀ ਉਮੀਦਵਾਰ ਦੇ ਚੋਣ ਦਫ਼ਤਰ ਦੇ ਸਾਹਮਣੇ ਰੋਸ ਪ੍ਰਗਟਾਵਾ ਕੀਤਾ ਗਿਆ। ਅਕਾਲੀ ਭਾਜਪਾ ਆਗੂਆਂ ਨੇ ਵੀ ਇਸ ਮੁ¤ਦੇ ‘ਤੇ ਤਿ¤ਖੀ ਬਿਆਨਬਾਜ਼ੀ ਸ਼ੁਰੂ ਕਰਦਿਆਂ ਸਾਬਕਾ ਮੁ¤ਖ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿ¤ਤਾ ਹੈ। ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਹੁਣ 25 ਅਪ੍ਰੈਲ ਨੂੰ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਆਸਾਂ ਰੱਖੀਆਂ ਹਨ ਕਿ ਮੋਦੀ ਦੇ ਆਉਣ ਨਾਲ ਸ਼ਾਹਿਦ ਹਾਲਾਤ ਬਦਲ ਜਾਣ ਪਰ ਪੰਜਾਬ ਵਿੱਚ ਮੋਦੀ ਦੀ ਕੋਈ ਜ਼ਿਆਦਾ ਲਹਿਰ ਨਜ਼ਰ ਲਹੀਂ ਆ ਰਹੀ।

WRITTEN BY