Skip to content
Independent perspectives. Global stories.
BREAKING

ਹਿੰਦੂ ਵੋਟ ਬੈਂਕ ਨੂੰ ਨਾਲ ਜੋੜਨ ਲਈ ਸੰਘ ਪਰਿਵਾਰ ਜੇਤਲੀ ਦੀ ਨਈਆ ਪਾਰ ਲਾਉਣ ਆਇਆ

Share this story

ਅੰਮ੍ਰਿਤਸਰ, 23 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟੱਕਰ ਸਖਤ ਹੋਣ ਕਾਰਨ ਹੁਣ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹ¤ਕ ਵਿ¤ਚ ਪ੍ਰਚਾਰ ਕਰਨ ਲਈ ਸੰਘ ਪਰਿਵਾਰ ਨੇ ਮੈਦਾਨ ਵਿਚ ਆ ਕੇ ਅੰਮ੍ਰਿਤਸਰ ਡੇਰੇ ਲਾ ਲਏ ਹਨ ਅਤੇ ਹਿੰਦੂ ਵੋਟ ਬੈਂਕ ਨੂੰ ਨਾਲ ਜੋੜਨ ਲਈ ਜੰੋਰ ਲਾਇਆ ਜਾ ਰਿਹਾ ਹੈ। ਯੋਗ ਬਾਬਾ ਰਾਮਦੇਵ ਨੇ ਵੀ ਯੋਗ ਆਸਣਾਂ ਦੇ ਬਹਾਨੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਣ ਲਈ ਕਿਹਾ ਜਾ ਰਿਹਾ ਹੈ। ਜੇਤਲੀ ਤੇ ਅਕਾਲੀ ਆਗੂਅ ਵਲੋਂ ਰਾਮਦੇਵ ਦੇ ਸਮਾਗਮਾਂ ਵਿੱਚ ਹਾਜ਼ਰੀ ਲੁਆਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਹੁਣ ਆਪਣੀ ਪੂਰੀ ਤਾਕਤ ਅੰਮ੍ਰਿਤਸਰ ਸੀਟ ਤੇ ਝੋਕ ਦਿੱਤੀ ਹੈ। ਜਿਥੇ ਸੰਘ ਪਰਿਵਾਰ ਨੇ ਅੰਮ੍ਰਿਤਸਰ ਡੇਰੇ ਲਾ ਕੇ ਹਿੰਦੂ ਵੋਟਾਂ ਤੇ ਨਜ਼ਰ ਰੱਖੀ ਜਾ ਰਹੀ ਹੈ,ਉਥੇ ਸੰਤ ਸਮਾਜ ਵਲੋਂ ਭਾਜਪਾ ਦੀ ਹਮਾਇਤ ਨਾ ਕਰਨ ਦੇ ਦਿੱਤੇ ਹੁਕਮ ਨੇ ਭਾਜਪਾ ਲਈ ਸਿਰਦਰਦੀ ਪੈਦਾ ਕੀਤੀ ਹੈ। ਸੰਘ ਪਰਿਵਾਰ ਦੇ ਵ¤ਖ ਵ¤ਖ ਸੰਗਠਨਾਂ ਵ¤ਲੋਂ ਘਰ

ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਸ੍ਰੀ ਜੇਤਲੀ ਦੇ ਹ¤ਕ ਵਿ¤ਚ ਵੋਟ ਪਾਉਣ ਲਈ ਪ੍ਰੇਰ ਰਹੇ ਹਨ ।ਕੈਪਟਨ ਅਮਰਿੰਦਰ ਦੇ ਚੋਣ ਪ੍ਰਚਾਰ ਲਈ ਅਜੇ ਤੱਕ ਕੋਈ ਵੱਡੀ ਸ਼ਖਸ਼ੀਅਤ ਭਾਂਵੇਂ ਨਹੀਂ ਪਹੁੰਚੀ ਪਰ ਹਾਲ ਦੀ ਘੜੀ ਉਹਨਾਂ ਇੱਕਲਿਆਂ ਹੀ ਅਕਾਲੀ ਦਲ ਤੇ ਭਾਜਪਾ ਨੂੰ ਵਖਤ ਪਾਇਆ ਹੋਇਆ ਹੈ। ਸੰਘ ਪਰਿਵਾਰ ਵਲੋਂ ਹਿੰਦੂਤਵ ਦਾ ਖੇਡਿਆ ਜਾ ਰਿਹਾ ਪੱਤਾ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਹ ਤਾ ਸਮਾਂ ਹੀ ਦੱਸੇਗਾ ਪਰ ਅਜਿਹੇ ਪੱਤੇ ਜੇਤਲੀ ਨੂੰ ਦਾ ਸਿੱਖ ਵੋਟਰਾਂ ਤੋਂ ਦੂਰ ਵੀ ਲਿਜਾ ਸਕਦੇ ਹਨ।
ਵ¤ਖ-ਵ¤ਖ ਫਿਲਮ ਕਲਾਕਾਰਾਂ ਤੋਂ ਬਾਅਦ ਹੁਣ ਸੰਘ ਪਰਿਵਾਰ ਦੇ ਵ¤ਖ ਵ¤ਖ-ਸੰਗਠਨ ਖਾਸ ਕਰਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਰਾਸ਼ਟਰੀ ਸਵੈਮ ਸੇਵਕ ਸੰਘ, ਭਾਰਤੀ ਮਜ਼ਦੂਰ ਸੰਘ, ਦੁਰਗਾ ਵਾਹਿਨੀ ਆਦਿ ਦੇ ਕਾਰਕੁਨਾਂ ਨੇ ਜਨ ਜਾਗਰਣ ਮੁਹਿੰਮ ਸ਼ੁਰੂ ਕੀਤੀ ਹੈ, ਜੋ 30 ਅਪਰੈਲ ਤਕ ਜਾਰੀ ਰਹੇਗੀ । ਕਾਂਗਰਸ ਵਲੋਂ ਵੀ ਆਪਣਾ ਹਿੰਦੂ ਵੋਟ ਬੈਂਕ ਪੱਕਾ ਕੀਤਾ ਜਾ ਰਿਹਾ ਹੈ। ਜੇਤਲੀ ਵਲੋਂ ਵੀ ਸ਼ੁਰੂ ਸ਼ੁਰੂ ਵਿੱਚ ਦਰਬਾਰ ਸਾਹਿਬ ਵਿਖੇ ਬਣੀ ਸ਼ਹੀਦੀ ਯਾਦਗਰ ਦਾ ਵਿਰੋਧ ਕਰਕੇ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਅਦ ਵਿੱਚ ਕੈਪਟਨ ਵਲੋਂ ਹਿਹ ਮੁੱਦਾ ਹਾਈ ਜੈਕ ਕਰ ਲੈਣ ਤੇ ਭਾਜਪਾ ਤੇ ਅਕਾਲੀਆਂ ਨੇ ਪੰਥਕ ਮੁੱਦਿਆਂ ਤੋੀ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਸੀ। ਬਾਬਾ ਰਾਮਦੇਵ ਵ¤ਲੋਂ ਯੋਗ ਆਸਣਾਂ ਨਾਲ ਭਾਜਪਾ ਦੇ ਹ¤ਕ ‘ਚ ਪ੍ਰਚਾਰ ਕਰਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਯੋਗ ਗੁਰੂ ਬਾਬਾ ਰਾਮਦੇਵ ਵ¤ਲੋਂ ਯੋਗ ਦੀਕਸ਼ਾ ਅਤੇ ਰਾਸ਼ਟਰ ਨਿਰਮਾਣ ਸਭਾ ਦੇ ਸਮਾਗਮ ਦੌਰਾਨ ਅੰਮ੍ਰਿਤਸਰ ਅਤੇ ਕਸਬਾ ਅਟਾਰੀ ਵਿਖੇ ਸਮਾਗਮ ਕੀਤੇ ਗਏ, ਜਿਥੇ ਯੋਗ ਵਿ¤ਦਿਆ ਦੇ ਗੁਰ ਦ¤ਸੇ ਗਏ, ਉ¤ਥੇ ਨਾਲ ਹੀ ਭਾਜਪਾ ਲਈ ਚੋਣ ਪ੍ਰਚਾਰ ਵੀ ਕੀਤਾ।
ਬਾਬਾ ਰਾਮਦੇਵ ਵਲੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਵਿ¤ਚੋਂ ਕਾਲੇ ਧਨ ਰੂਪੀ ਕੈਂਸਰ ਦੀ ਬੀਮਾਰੀ ਉਤੇ ਭ੍ਰਿਸ਼ਟਾਚਾਰ ਨੂੰ ਹਟਾ ਕੇ ਦੂਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਸਿਆਸਤਦਾਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ ਨੀਤੀਆਂ, ਮਿਲਵਰਤਨ ਅਤੇ ਨੀਅਤ। ਦੇਸ਼ ਵਿ¤ਚ ਚੋਣਾਂ ਚ¤ਲ ਰਹੀਆਂ ਹਨ ਅਤੇ ਦੇਸ਼ ਨੂੰ ਹੁਣ ਚੰਗੇ ਹ¤ਥਾਂ ਵਿ¤ਚ ਸੌਂਪਣ ਦਾ ਸਮਾਂ ਹੈ। ਹੁਣ ਸਾਡੇ ਕੋਲ ਵੋਟ ਦਾ ਅਧਿਕਾਰ ਹੈ, ਇਸ ਦੀ ਸਹੀ ਵਰਤੋਂ ਕਰਨ ਲਈ ਸਾਨੂੰ ਰਾਜਨੀਤੀ ਸਿ¤ਖਿਆ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਉਸ ਨੇ ਕਿਹਾ ਕਿ ਪਹਿਲਾਂ ਈਸਟ ਇੰਡੀਆ ਕੰਪਨੀ ਰਾਹੀਂ ਸਾਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਅਤੇ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਗ਼ੁਲਾਮ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਚੰਗਾ ਨਿਰਮਾਣ ਕਰਨ ਲਈ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਉਣਾ ਚਾਹੀਦਾ ਹੈ ਅਤੇ ਦੇਸ਼ ਵਿ¤ਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿ¤ਚ ਨਸ਼ਿਆਂ ਦੇ ਵਗਦੇ ਹੜ੍ਹ ਨੂੰ ਠ¤ਲ ਪਾਉਣੀ ਜ਼ਰੂਰੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਵਿ¤ਚ ਐਨ.ਡੀ.ਏ. ਅਤੇ ਮੋਦੀ ਦੀ ਲਹਿਰ ਚ¤ਲ ਰਹੀ ਹੈ। ਲੋਕ ਸਭਾ ਚੋਣਾਂ ਵਿ¤ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. 300 ਸੀਟਾਂ ਹਾਸਲ ਕਰਕੇ ਕੇਂਦਰ ਵਿ¤ਚ ਸਰਕਾਰ ਬਣਾਏਗਾ। ਭਾਜਪਾ ਤੇ ਅਕਾਲੀ ਆਗੂਆਂ ਦਾ ਸਮਾਗਮਾ ਵਿੱਚ ਜਾਣਾ ਇਸ ਗੱਲ ਦਾ ਸਬੂਤ ਹੈ ਕੇ ਬਾਬਾ ਇਥੇ ਲੋਕਾਂ ਨੂੰ ਯੋਗ ਆਸਣਾ ਦੇ ਗੁਣ ਦੱਸਣ ਨਹੀਂ ਆਏ ਸਗੋੀ ਜੇਤਲੀ ਲਈ ਪ੍ਰਚਾਰ ਕਰਲ ਆਏ ਹਨ। ਭਾਜਪਾ ਵਲੋਂ ਜਿੱਤ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਘਰ ਬੈਠਿਆਂ ਸੀਟ ਜਿੱਤਣ ਦਾ ਅਨੁਮਾਨ ਲਾਈ ਬੈਠੇ ਅਕਾਲੀ ਭਾਜਪਾਈਏ ਹੁਣ ਦਿਲ ਰਾਤ ਸੜਕਾਂ ਦੀ ਧੂੜ ਫੱਕ ਰਹੇ ਹਨ।  ਆਉਣ ਵਾਲੇ ਦਿਨਾਂ ਵਿੱਚ ਇਹ ਚੋਣ ਪ੍ਰਚਾਰ ਹੋਰ ਸਿਖਰਾਂ ਤੇ ਪਹੁੰਚੇਗਾ ਅਤੇ 25 ਤਰੀਕ ਦੀ ਮੋਦੀ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।

WRITTEN BY