ਸਰਦੂਲਗੜ੍ਹ 29 ਅਪ੍ਰੈਲ (ਬਲਜੀਤ ਪਾਲ)- ਪਿੰਡ ਜਟਾਣਾ ਖੁਰਦ ਦਾ ਨੌਜਵਾਨ ਭਾਖੜਾ ਨਹਿਰ ਚ ਪੈਰ ਤਿਲਕਣ ਨਾਲ ਰੁੜ੍ਹ ਗਿਆ ਗਿਆ ਹੈ ।ਥਾਣਾ ਝੁਨੀਰ ਦੇ ਏ ਐਸ ਆਈ ਬਲਦੇਵ ਸਿੰਘ ਨੇ ਦਸਿਆ ਕਿ ਪਿੰਡ ਜਟਾਣਾ ਖੁਰਦ ਦਾ ਨੌਜਵਾਨ ਅਰਸ਼ਦੀਪ ਸਿੰਘ (21) ਜੋ ਕਿ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ।ਪਿਆਸ ਲਗਣ ਤੇ ਭਾਖੜਾ ਨਹਿਰ ਤੇ ਪਾਣੀ ਪੀਣ ਲਈ ਚਲਾ ਗਿਆ।ਜਦ ਉਹ ਪਾਣੀ ਪੀਣ ਲਗਿਆ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਜਿਸ ਕਰਕੇ ਉਹ ਭਾਖੜਾ ਨਹਿਰ ਵਿਚ ਹੀ ਰੁੜ ਗਿਆ। ਪਤਾ ਲਗਦੇ ਹੀ ਨੈੜਲੇ ਖੇਤਾਂ ਚ ਕੰਮ ਕਰਦੇ ਕਿਸਾਨ ਤੇ ਮਜਦੂਰਾਂ ਮੌਕੇ ਤੇ ਪਹੁੰਚੇ ਤਾਂ ਉਸ ਸਮੇਂ ਤਕ ਉਹ ਡੁਬ ਚੁਕਾ ਸੀ।ਕਾਫੀ ਭਾਲ ਕਰਨ ਤੇ ਵੀ ਲਾਸ਼ ਹਾਲੇ ਤਕ ਨਹੀਂ ਮਿਲੀ।