Skip to content
Independent perspectives. Global stories.
BREAKING

ਲੁਧਿਆਣਾ ’ਚ ਡੋਲੀ ਵਾਲੀ ਕਾਰ ਕੰਬਾਇਨ ਨਾਲ ਟਕਰਾਈ -ਲਾੜੀ ਸਮੇਤ 4 ਦੀ ਮੌਤ, 3 ਜ਼ਖ਼ਮੀ

Share this story

ਲੁਧਿਆਣਾ, 29 ਅਪ੍ਰੈਲ (ਜਸਪਾਲ ਅਰੋੜਾ)- ਲੁਧਿਆਣਾ ਦੇ ਢੰਡਾਰੀ ਕਲਾ ਨੇੜੇ ਸੋਮਵਾਰ ਤੜਕੇ ਡੋਲੀ ਵਾਲੀ ਕਾਰ ਕੰਬਾਇਨ ਨਾਲ ਜਾ ਟਕਰਾਈ ਹਾਦਸੇ ’ਚ ਕਾਰ ਸਵਾਰ ਲਾੜੀ ਸਮੇਤ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ 3 ਲੋਕ ਬੁਰੀ ਤਰ੍ਹਾਂ ਜਖਮੀ ਹੋ ਗਏ ਹਾਦਸਾ ਸਵੇਰੇ 7.30 ਵਜੇ ਦਾ ਦਸਿਆ ਜਾ ਰਿਹਾ ਹੈ ਬਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿਬਾ ਰੋਡ ਗੁਲਾਬੀ ਬਾਗ ਵਾਪਿਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ ’ਚ ਯਮੁਨਾ ਨਗਰ ਨਿਵਾਸੀ 22 ਸਾਲਾਂ ਲਾੜੀ ਹੀਨਾ 27 ਸਾਲਾਂ ਜਰੀਨ ਖਾਤੂਨ 30 ਸਾਲਾਂ ਹੁਸਨਾਬਾਨੋ ਡਰਾਈਵਰ 27 ਸਾਲਾਂ ਜਮਸ਼ੇਦ ਆਲਮ ਵਜੋਂ ਹੋਈ ਜਦ ਕਿ ਲਾੜਾ ਗੁਲਾਬੀ ਬਾਗ ਨਿਵਾਸੀ 25 ਸਾਲਾਂ ਅੰਜੁਮ ਅੰਸਾਰੀ ਦੀ ਹਾਲਤ ਹਸਪਤਾਲ ਗ਼ਭੀਰ ਬਣੀ ਹੋਈ ਹੈ ਪਤਾ ਚਲਿਆ ਹੈ ਕਿ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ,ਤਿੰਨ ਜ਼ਖਮੀਆਂ ਦੇ ਵਿਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਿਲ ਹੈ। ਚਸ਼ਦੀਦਾ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉਡ ਗਏ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਹੈ ਕਿ ਉਹ ਸਵੇਰੇ 5 ਵਜੇ ਬਾਰਾਤ ਲੈ ਕੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇਕਦਮ ਕੰਬਾਈਨ ਵਾਲੇ ਨੇ ਮੋੜ ਕਟ ਦਿਤਾ ਅਤੇ ਉਨ੍ਹਾਂ ਦੀ ਕਾਰ ਕੰਬਾਈਨ ਦੇ ਪਿਛੇ ਜਾ ਕੇ ਜਾ ਵਜੀ ਜਿਸ ਨਾਲ ਇਹ ਹਾਦਸਾ ਹੋ ਗਿਆ।

WRITTEN BY