Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਨੇਤਾਵਾਂ ਵੱਲੋਂ ਸ਼ਕਤੀ ਪ੍ਰਦਰਸ਼ਨਾਂ ਬਾਅਦ ਨਾਮਜ਼ਦਗੀਆਂ ਦਾਖ਼ਲ

Share this story

ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਖੇ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਸੀਨੀਅਰ ਰਾਜਨੇਤਾਵਾਂ ਦੀ ਹਾਜ਼ਰੀ ’ਚ ਕਾਗਜ਼ ਦਾਖ਼ਲ

ਵਾਰਾਨਸੀ/ਪਟਿਆਲਾ, 26 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਲੋਕ ਸਭਾ ਸੀਟ ਵਾਰਾਨਸੀ ਤੋਂ ਆਪਣੇ ਨਾਮਜ਼ਦਗੀ ਪਤਰ ਦਾਖ਼ਲ ਕੀਤੇ। ਪ੍ਰਧਾਨ ਮੰਤਰੀ ਮੋਦੀ ਦੂਜੀ ਵਾਰ ਇਥੋਂ ਚੋਣ ਲੜ ਰਹੇ ਹਨ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਬੀ.ਐਚ.ਯੂ. ਮਹਿਲਾ ਕਾਲਜ ਦੀ ਸਾਬਕਾ ਪ੍ਰਿੰਸੀਪਲ ਅਨਪੂਰਣਾ ਸ਼ੁਕਲਾ ਦੇ ਪੈਰੀ ਹਥ ਲਗਾਕੇ ਅਸ਼ੀਰਵਾਦ ਲਿਆ। ਪ੍ਰਧਾਨ ਮੰਤਰੀ ਨਾਲ ਪ੍ਰਸਤਾਵਕ ਦੇ ਰੂਪ ’ਚ ਆਈ.ਸੀ.ਐਸ.ਆਰ. ਦੇ ਸੇਵਾ ਮੁਕਤ ਵਿਗਿਆਨੀ ਰਮਾਸ਼ੰਕਰ ਪਟੇਲ, ਸੰਘ ਦੇ ਪੁਰਾਣੇ ਵਰਕਰ ਤੇ ਸਮਾਜਿਕ ਕਾਰਜਕਰਤਾ ਸੁਭਾਸ਼ ਗੁਪਤਾ, ਡੋਮਰਾਜ ਪਰਿਵਾਰ ਦੇ ਜਗਦੀਸ਼ ਚੌਧਰੀ, ਪਾਣਿਨੀ ਕੰਨਿਆ ਕਾਲਜ ਦੀ ਪ੍ਰਿੰਸੀਪਲ ਨੰਦਿਤਾ ਸ਼ਾਸਤਰੀ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਵਾਰਾਨਸੀ ਤੋਂ ਮਹਾਗਠਜੋੜ ਨੇ ਸ਼ਾਲਿਨੀ ਯਾਦਵ ਅਤੇ ਕਾਂਗਰਸ ਨੇ ਅਜੈ ਰਾਏ ਨੂੰ ਬਤੌਰ ਉਮੀਦਵਾਰ ਮੈਦਾਨ ’ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੋਡ ਸ਼ੋਅ ਕੀਤਾ।

WRITTEN BY