ਸ਼ੇਰਪੁਰ, 26 ਅਪ੍ਰੈਲ (ਹਰਜੀਤ ਕਾਤਿਲ)- ਇਥੋਂ ਨੇੜਲੇ ਪਿੰਡ ਖੇੜੀ ਕਲਾਂ ਵਿਖੇ ਅਜ ਬਾਅਦ ਦੁਪਹਿਰ ਕਣਕ ਦੀ ਖੜ੍ਹੀ ਫਸਲ ਨੂੰ ਭਿਆਨਕ ਅਗ ਲਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਜਸੀ ਖੇੜੀ ਨੇ ਦਸਿਆ ਖੇਤਾਂ ਚ ਲਗਦੀਆਂ ਅਗਾਂ ਅਤੇ ਮੀਂਹ ਹਨੇਰੀ ‘ ਚ ਤਬਾਹ ਹੁੰਦੀਆਂ ਫ਼ਸਲਾਂ ਵੇਖ ਕਲੇਜੇ ਰੁਗ ਭਰਿਆ ਗਿਆ, ਤਾਂ ਹੂਕ ਨਿਕਲੀ ਮਿਹਰ ਕਰ ਮਾਲਕਾਂ ਕਿਉਂ ਆਪਣੀ ਅਤੇ ਸਰਕਾਰਾਂ ਦੀ ਚਕੀ ‘ ਚ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਪੀੜੀ ਜਾ ਰਿਹੈ । ਪੀੜਤ ਕਿਸਾਨਾਂ ਨੇ ਹੌਂਕੇ ਲੈਂਦਿਆਂ ਕਿਹਾ ‘ ਜਟ ਦੀ ਜੂਨ ਬੁਰੀ ਤੜਫ਼ ਤੜਫ਼ ਮਰ ਜਾਣਾ ‘ ਜਾਣਕਾਰੀ ਮੁਤਾਬਿਕ ਜੋਗੀ ਪੀਰ ਰੋਡ ਖੇੜੀ ਕਲਾਂ ਤੋਂ ਖੇੜੀ ਖੁਰਦ ਰੋਡ ਤੇ ਪੈਂਦੇ ਖੇਤਾਂ ਵਿਚ ਅਜ ਕਣਕ ਦੀ ਫਸਲ ਨੂੰ ਅਚਾਨਕ ਅਗ ਲਗ ਜਾਣ ਨਾਲ ਰਵਿੰਦਰ ਸਿੰਘ ਪੁਤਰ ਆਤਮਾ ਸਿੰਘ , ਜਸਵੀਰ ਸਿੰਘ ਪੁਤਰ ਜੋਰਾ ਸਿੰਘ , ਮਾ . ਰਘਵੀਰ ਸਿੰਘ ਪੁਤਰ ਜੋਰਾ ਸਿੰਘ , ਮੇਜਰ ਸਿੰਘ ਪੁਤਰ ਚੰਦ ਸਿੰਘ , ਜੀਤ ਸਿੰਘ ਪੁਤਰ ਚੰਦ ਸਿੰਘ ਦੀ 17 ਕਿਲੇ ਖੜ੍ਹੀ ਕਣਕ ਦੀ ਫਸਲ ਸੜ੍ਹਕੇ ਸੁਆਹ ਹੋ ਗਈ ਹੈ। ਜੇਕਰ ਲੋਕਾਂ ਦੇ ਸਹਿਯੋਗ ਨਾਲ ਇਸ ਅਗ ਤੇ ਜਲਦੀ ਨਾਲ ਕਾਬੂ ਨਾ ਪਾਇਆ ਜ਼ਾਦਾ ਤਾਂ ਵਡਾ ਨੁਕਸਾਨ ਖੜ੍ਹੀ ਫਸਲ ਦਾ ਹੋ ਜਾਣਾ ਸੀ। ਖੇੜੀ ਕਲਾਂ ਅਤੇ ਨਾਲ ਲਗਦੇ ਪਿੰਡਾਂ ਦੇ ਵਡੀ ਗਿਣਤੀ ਲੋਕਾਂ ਵਲ਼ੋਂ ਭਾਰੀ ਮੁਸ਼ਕਤ ਤੋਂ ਬਾਅਦ ਅਗ ਤੇ ਕਾਬੂ ਪਾਇਆ ਗਿਆ । ਜਦਕਿ ਫਾਇਰ ਬ੍ਰਿਗੇਡ ਦੀਆਂ ਗਡੀਆਂ ਅਗ ਬਝਾਉਣ ਤੋਂ ਕਾਫੀ ਸਮਾਂ ਬਾਅਦ ਪੁਜੀਆਂ। ਇਸ ਅਗ ਤੇ ਕਾਬੂ ਪਾਉਣ ਲਈ ਟਰੈਕਟਰ , ਇਲਾਕਾ ਵਾਸੀ ਅਤੇ ਪਾਣੀਆਂ ਵਾਲੀਆਂ ਟੈਕੀਆਂ ਵੀ ਲਗੀਆਂ ਰਹੀਆਂ।