ਅੱਗ ਨਾਲ 2.5 ਏਕੜ ਤੋਂ ਵੱਧ ਕਣਕ ਦੀ ਪੱਕੀ ਫ਼ਸਲ ਸੜ ਕੇ ਸੁਆਹ

ਕੁਰਾਲੀ, 25 ਅਪ੍ਰੈਲ (ਰਣਜੋਧ ਸਿੰਘ)- ਅੱਜ ਨੇੜਲੇ ਪਿੰਡ ਅੰਧਹੇੜੀ ਵਿਖੇ ਸਵੇਰੇ ਅਚਾਨਕ ਲਗੀ ਅਗ ਨਾਲ 2.5 ਏਕੜ ਤੋਂ ਵਧ ਕਣਕ ਦੀ ਪਕੀ ਫ਼ਸਲ ਸੜ ਕੇ ਸੁਆਹ ਹੋ ਗਈ। ਅਗ ਲਗਣ ਦੀ ਇਸ ਘਟਨਾ ਦਾ ਪਤਾ ਲਗਦਿਆਂ ਹੀ ਆਸ-ਪਾਸ ਦੇ ਕਈ ਪਿੰਡਾਂ ਵਿਚ ਇਕਦਮ ਭਗਦੜ ਮਚ ਗਈ ਤੇ ਲੋਕ ਆਪਣੇ-ਆਪਣੇ ਟਰੈਕਟਰ ਆਦਿ ਲੈ ਕੇ ਘਟਨਾ ਵਾਲੀ ਥਾਂ ਉੇਤੇ ਪਹੁੰਚ ਗਏ। ਇਕਠੇ ਹੋਏ ਲੋਕਾਂ ਨੂੰ ਅਗ ‘ਤੇ ਕਾਬੂ ਪਾਉਣ ਲਈ ਭਾਰੀ ਮੁਸ਼ਕਤ ਕਰਨੀ ਪਈ। ਪਿੰਡ ਵਾਸੀਆਂ ਵਲੋਂ ਫਾਇਰ ਬ੍ਰਿਗੇਡ ਨੂੰ ਇਸ ਅਗ ਸਬੰਧੀ ਸੂਚਿਤ ਕਰ ਦਿਤਾ ਗਿਆ ਪਰ ਫੇਰ ਵੀ ਫਾਇਰ ਬ੍ਰਿਗੇਡ ਵਾਲੇ ਕਾਫੀ ਸਮੇਂ ਤੋਂ ਬਾਅਦ  ਅਗ ਲੱਗਣ ਵਾਲੀ ਥਾਂ ਤੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਭਾਰੀ ਮਸ਼ਕਤ ਨਾਲ ਅਗ ਉਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਵਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ, ਕਿਉਂਕਿ ਇਸ ਇਲਾਕੇ ਵਿਚ ਕਣਕ ਦੀ ਵਾਢੀ ਦਾ ਕੰਮ ਹਾਲੇ ਸ਼ੁਰੂ ਹੀ ਹੋਇਆ ਹੈ, ਜਿਸ ਕਰਕੇ ਆਲੇ-ਦੁਆਲੇ ਲਗਭਗ 100 ਏਕੜ ਦੇ ਕਰੀਬ ਕਣਕ ਦੀ ਪਕ ਕੇ ਤਿਆਰ ਹੋਈ ਕਾਫ਼ੀ ਫ਼ਸਲ ਖੜੀ ਹੋਈ ਹੈ। ਅਗ ਲਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲਗ ਸਕਿਆ।ਅਚਾਨਕ ਅਗ ਦੀ ਖਬਰ ਜਦੋਂ ਆਸ ਪਾਸ ਦੇ ਪਿੰਡਾਂ ਵਿਚ ਫੈਲੀ ਤਾਂ ਪਿੰਡਾਂ ਵਿਚੋਂ ਵਡੀ ਗਿਣਤੀ ਵਿਚ ਲੋਕ ਘਟਨਾ ਵਾਲੀ ਥਾਂ ਉੇਤੇ ਪਹੁੰਚ ਗਏ ਤੇ ਉਨ੍ਹਾਂ ਅਗ ਉਤੇ ਕਾਬੂ ਪਾਉਣ ਲਈ ਜਦੋ-ਜਹਿਦ ਸ਼ੁਰੂ ਕਰ ਦਿਤੀ। ਲੋਕਾਂ ਵਲੋਂ ਕੀਤੀ ਸਖ਼ਤ ਮਿਹਨਤ ਨਾਲ ਕੁਝ ਹੀ ਮਿੰਟਾਂ ਵਿਚ ਅਗ ਉਤੇ ਕਾਬੂ ਪਾ ਲਿਆ ਗਿਆ। ਪਰ ਜਦੋਂ ਤਕ ਅਗ ਉਤੇ ਕਾਬੂ ਪਾਇਆ ਜਾ ਸਕਿਆ, ਉਦੋਂ ਤਕ ਪਿੰਡ ਅੰਧੇੜੀ ਦੇ ਕਿਸਾਨ ਅਮਰੀਕ ਸਿੰਘ, ਪਰਮਜੀਤ ਸਿੰਘ ਮਲਾਗਰ ਸਿੰਘ ਅਤੇ ਦਰਸ਼ਨ ਸਿੰਘ ਦੀ ਕੁਲ ਢਾਈ ਏਕੜ ਕਣਕ ਦੀ ਪਕ ਕੇ ਤਿਆਰ ਖੜੀ ਫ਼ਸਲ ਅਗ ਦੀ ਭੇਟ ਚੜ੍ਹ ਗਈ ਸੀ।ਇਸ ਮੌਕੇ ਪੀੜਤ ਕਿਸਾਨਾਂ ਨੂੰ ਮਿਲਣ ਪਹੁੰਚੇ ਹਰਮੇਸ਼ ਸਿੰਘ ਬੜੌਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਯੋਗ ਮੁਆਵਜ਼ਾ ਦੇ ਕੇ ਦਿਤਾ ਜਾਵੇ ਤਾਂ ਜੋ ਕਿ ਇਨ੍ਹਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਇਸ ਮੌਕੇ ਜੁਝਾਰ ਸਿੰਘ ਸ਼ੇਖਪੁਰਾ ਜਸਵੀਰ ਸਿੰਘ ਹਰਨੇਕ ਸਿੰਘ ਹਰਪ੍ਰੀਤ ਸਿੰਘ ਅਤੇ ਵਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Send this to a friend