ਵਾਸ਼ਿੰਗਟਨ, 22 ਅਪ੍ਰੈਲ (ਪੀ.ਟੀ.)-ਅਮਰੀਕਾ ਨੇ ਰੂਸ ਨੂੰ ਚੌਕਸ ਕੀਤਾ ਹੈ ਕਿ ਜੇਕਰ ਰੂਸ ਯੂਕ੍ਰੇਨ ’ਤੇ ਆਪਣਾ ਪ੍ਰਭਾਵ ਜਾਰੀ ਰੱਖਦਾ ਹੈ ਤਾਂ ਉਹ ਮਾਸਕੋ ਦੇ ਖ਼ਿਲਾਫ਼ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਹੈ। ਵਾਈਟ ਹਾਊਸ ਦੇ ਪ੍ਰੈ¤ਸ ਸਕੱਤਰ ਜੇ. ਕਾਰਨੀ ਨੇ ਕਿਹਾ ਕਿ ਰੂਸ ਇਹ ਬਾਖੂਬੀ ਸਮਝਦਾ ਹੈ ਕਿ ਉਸ ਨੇ ਯੂਕ੍ਰੇਨ ’ਚ ਜੋ ਕਾਰਵਾਈ ਕੀਤੀ ਹੈ ਉਸ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਦਾ ਇੱਕ ਹੀ ਦ੍ਰਿਸ਼ਟੀਕੋਣ ਹੈ। ਜੇਕਰ ਰੂਸ ਯੂਕ੍ਰੇਨ ’ਚ ਸਥਿਤੀ ਨੂੰ ਸਥਿਰ ਕਰਨ ਤੇ ਅਸਥਿਰ ਗਤੀਵਿਧੀਆਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਸਭ ਰੂਸ ਦੇ ਖ਼ਿਲਾਫ਼ ਕਾਰਵਾਈ ਲਈ ਤਿਆਰ ਖੜ੍ਹੇ ਹਾਂ। ਅਮਰੀਕਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਰੂਸ ਨੂੰ ਜ਼ਬਤ ਇਮਾਰਤਾਂ ਵਿੱਚੋਂ ਸੈਨਿਕਾਂ ਨੂੰ ਵਾਪਿਸ ਬੁਲਾਉਣ ਦੀ ਜ਼ਿੰਮੇਵਾਰੀ ਦਾ ਪਾਲਣ ਕਰਨ ਲਈ ਕੋਈ ਕਦਮ ਉਠਾਉਂਦਿਆਂ ਨਹੀਂ ਵੇਖਿਆ ਜਾਂਦਾ ਹੈ
ਤਾਂ ਅਸੀਂ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਹਾਂ। ਸ੍ਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਲਗਾਤਾਰ ਪੂਰਬੀ ਯੂਕ੍ਰੇਨ ਦੀਆਂ ਘਟਨਾਵਾਂ ’ਤੇ ਬਾਰੀਕੀ ਨਾਲ ਨਿਗਰਾਨੀ ਰੱਖ ਰਿਹਾ ਹੈ।


