ਫਤਿਹਗੜ੍ਹ ਸਾਹਿਬ, 22 ਅਪ੍ਰੈਲ (ਅੰਕਿਤ ਅਨੇਜਾ)- ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਜਾਰੀ ਪ੍ਰੈਸ ਨੋਟ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅਤੇ ਹੋਰ ਸੂਬਿਆਂ ਦੇ ਬੇਰੁਜਗਾਰ ਗਰੀਬ ਲੋਕਾਂ ਨੂੰ ਰੁਜਗਾਰ ਦੇਣ ਦਾ ਝੂਠਾ ਲਾਰਾ ਲਗਾਕੇ ਲੋਕਾਂ ਤੋਂ ਪੈਸੇ ਠੱਗਣ ਵਾਲੀ ਇਕ ਫਰਜ਼ੀ ਕੰਪਨੀ ਦੇ 6 ਵਿਅਕਤੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਮਾਲਦੀਨ ਪੁੱਤਰ ਸਰਦਾਰ ਅਲੀ ਵਾਸੀ ਮੰਡੀ ਗੋਬਿੰਦਗੜ੍ਹ ਨੇ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ਼ ਪਲਵਿੰਦਰ ਸਿੰਘ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਦਸੰਬਰ 2013 ਵਿਚ ਉਸਨੂੰ ਪ੍ਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀਆਨ ਪਿੰਡ ਭਲਾਈਪੁਰ ਡੋਗਰਾਂ ਥਾਣਾ ਵੈਰੋਵਾਲ ਜ਼ਿਲਾ ਤਰਨਤਾਰਨ
ਮਿਲੇ ਸਨ ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਤੇਜੀ ਗਰੁੱਪ ਆੱਫ ਬਿਜ਼ਨਸ ਕੰਪਨੀ ਜੋ ਅਮਰੀਕਾ ਦੀ ਏ.ਬੀ.ਐੱਮ. ਕੰਪਨੀ ਨਾਲ ਮਿਲਕੇ ਕੰਮ ਕਰ ਰਹੀ ਹੈ ਲਈ ਕੰਮ ਕਰਦੇ ਹਨ ਜਿਸ ਦਾ ਮੁੱਖ ਦਫਤਰ ਲਾਈਨ ਟਾਵਰ ਗਿੱਲ ਰੋਡ ਲੁਧਿਆਣਾ ਵਿਖੇ ਹੈ, ਜਿਸ ਦਾ ਮਕਸਦ ਗਰੀਬ ਅਤੇ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਦੇਣਾ ਹੈ। ਜੋ ਵੀ ਵਿਅਕਤੀ ਇਸ ਕੰਪਨੀ ਦਾ ਮੈਂਬਰ ਬਣੇਗਾ ਉਸ ਤੋਂ 200 ਰੁਪਏ ਮੈਂਬਰਸ਼ਿਪ ਫੀਸ ਹਾਸਲ ਕੀਤੀ ਜਾਵੇਗੀ ਅਤੇ ਕੰਪਨੀ ਇਨ੍ਹਾਂ ਬੇਰੁਜਗਾਰ ਲੋਕਾਂ ਨੂੰ ਪਾਪੜ, ਵੜੀਆਂ, ਅਚਾਰ, ਮੁਰੱਬਾ ਵਗੈਰਾ ਬਨਾਉਣ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਕੱਚਾ ਮਾਲ ਦੇ ਕੇ ਉਕਤ ਮਾਲ ਤਿਆਰ ਕਰਵਾਕੇ ਪੈਕਿੰਗ ਕਰਵਾਉਣ ਤੋਂ ਬਾਅਦ ਮਾਰਕੀਟ ਵਿੱਚ ਵੇਚੇਗੀ ਅਤੇ ਇਨ੍ਹਾਂ ਮੈਂਬਰਾਂ ਨੂੰ ਮਜਦੂਰੀ ਵਜੋਂ 180 ਰੁਪਏ ਪ੍ਰਤੀ ਦਿਨ ਦਿਹਾੜੀ ਦੇਵੇਗੀ ਜਿਸ ਦੇ ਐ¤ਮ.ਡੀ. ਦਵਿੰਦਰ ਸਿੰਘ ਤੇਜੀ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਬਾ ਸਾਵਨ ਸਿੰਘ ਨਗਰ ਬਿਆਸ, ਪ੍ਰੈਜੀਡੈਂਟ ਮੈਡਮ ਸੁਸ਼ਮਾ ਉਰਫ ਸਾਇਸਾ ਵਾਸੀ ਸੁੰਦਰ ਨਗਰ ਪਠਾਨਕੋਟ, ਚੇਅਰਮੈਨ ਜਸਵੀਰ ਸਿੰਘ ਵਾਸੀ ਪਿੰਡ ਲਿੱਧੜ ਜ਼ਿਲਾ ਅੰਮ੍ਰਿਤਸਰ ਅਤੇ ਸੈਕਟਰੀ ਅਮਰਜੀਤ ਸਿੰਘ ਉਰਫ ਬਿੱਟੂ ਵਾਸੀ ਪਿੰਡ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਹਨ। ਐ¤ਸ.ਐ¤ਸ.ਪੀ. ਸ਼੍ਰੀ ਚੌਹਾਨ ਨੇ ਦੱਸਿਆ ਕਿ ਉਕਤ ਜਮਾਲਦੀਨ ਨੇ ਉਨ੍ਹਾਂ ਉਕਤ ਵਿਅਕਤੀਆਂ ਦੀਆਂ ਗੱਲਾਂ ਵਿਚ ਆ ਕੇ ਇਸ ਕੰਪਨੀ ਲਈ ਬਤੌਰ ਏਜੰਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੋਬਿੰਦਗੜ੍ਹ/ਸਰਹਿੰਦ ਏਰੀਆ ਵਿਚੋਂ 1300/1400 ਬੇਰੁਜਗਾਰ ਔਰਤਾਂ ਪਾਸੋਂ 200/200 ਰੁਪਏ ਮੈਂਬਰਸ਼ਿਪ ਫੀਸ ਹਾਸਿਲ ਕਰਕੇ ਅਤੇ ਫਾਰਮ ਭਰਕੇ ਕਰੀਬ 2 ਲੱਖ 70/80 ਹਜ਼ਾਰ ਰੁਪਏ ਕੰਪਨੀ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤੇ, ਪ੍ਰੰਤੂ 3/4 ਮਹੀਨੇ ਦਾ ਸਮਾਂ ਬੀਤ ਜਾਣ ’ਤੇ ਵੀ ਜਦੋਂ ਉਕਤ ਕੰਪਨੀ ਨੇ ਇਨ੍ਹਾਂ ਔਰਤਾਂ ਨੂੰ ਕੋਈ ਰੁਜ਼ਗਾਰ ਨਾ ਦਿੱਤਾ ਤਾਂ ਜਮਾਲਦੀਨ ਨੇ ਕੰਪਨੀ ਦੇ ਉੱਕਤ ਅਹੁੱਦੇਦਾਰਾਂ ਨਾਲ ਗੱਲਬਾਤ ਕੀਤੀ, ਜੋ ਉਸਨੂੰ ਲਾਰੇ ਲੱਪੇ ਲਗਾਉਂਦੇ ਰਹੇ। ਉਸਨੇ ਕਿਹਾ ਕਿ ਕੰਪਨੀ ਨੇ ਪੰਜਾਬ ਦੇ ਲੱਖਾਂ ਹੀ ਲੋਕਾਂ ਪਾਸੋਂ ਪ੍ਰਤੀ ਵਿਅਕਤੀ 200/200 ਰੁਪਏ ਬਤੌਰ ਮੈਂਬਰਸ਼ਿਪ ਹਾਸਲ ਕਰਕੇ ਭਾਰੀ ਮਾਤਰਾ ਵਿੱਚ ਪੈਸਾ ਇੱਕਠਾ ਕਰਕੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਇਸ ’ਤੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਤੇਜੀ ਗਰੁੱਪ ਆੱਫ ਬਿਜ਼ਨਸ ਦੇ ਉੱਕਤ ਅਹੁੱਦੇਦਾਰਾਂ ’ਤੇ ਮੁੱਕਦਮਾ ਨੰ: 96 ਅ/ਧ 406, 420, 120-ਬੀ ਹਿੰ:ਦੰ: ਥਾਣਾ ਮੰਡੀ ਗੋਬਿੰਦਗੜ੍ਹ ਦਰਜ ਕਰਾਕੇ ਪ੍ਰਿਤਪਾਲ ਸਿੰਘ ਥਿੰਦ ਐੱਸ.ਪੀ (ਡੀ) ਅਤੇ ਡੀ.ਐ¤ਸ.ਪੀ ਡੀ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਦੌਰਾਨੇ ਤਫਤੀਸ਼ ਕੰਪਨੀ ਦੀ ਪ੍ਰੈਜੀਡੈਂਟ ਮੈਡਮ ਸੁਸ਼ਮਾ, ਦਵਿੰਦਰ ਸਿੰਘ ਤੇਜੀ, ਜਸਵੀਰ ਸਿੰਘ ਵਾਸੀ ਲਿੱਧੜ, ਸੈਕਟਰੀ ਅਮਰਜੀਤ ਸਿੰਘ, ਫੀਲਡ ਅਫਸਰ ਪ੍ਰਦੀਪ ਸਿੰਘ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਭਲਾਈਪੁਰ ਡੋਗਰਾਂ ਨੂੰ ਗ੍ਰਿਫਤਾਰ ਕਰ ਲਿਆ। ਐੱਸ.ਐੱਸ.ਪੀ. ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਕਤਾਨ ਵਿਅਕਤੀਆਂ ਨੇ ਲੋਕਾਂ ਪਾਸੋਂ ਪੈਸਾ ਠੱਗਣ ਲਈ ਇਹ ਫਰਜੀ ਕੰਪਨੀ ਤਿਆਰ ਕਰਕੇ ਪਹਿਲਾਂ ਆਪਣਾਂ ਨਿਸ਼ਾਨਾ ਪੰਜਾਬ ਦੇ ਸਾਰੇ ਏਰੀਆ ਵਿਚ 14 ਦੇ ਕਰੀਬ ਸਬ ਆਫਿਸ ਖੋਲਕੇ ਪੈਂਦੇ ਪਿੰਡਾਂ ਦੀਆਂ ਬੇਰੁਜਗਾਰ ਔਰਤਾਂ ਨੂੰ ਬਣਾਇਆ। ਪੰਜਾਬ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੇ ਹਿਮਾਚਲ ਪ੍ਰਦੇਸ਼, ਜੰਮੂ, ਅਤੇ ਹਰਿਆਣਾ ਸਟੇਟ ਵਿਚੋਂ ਵੀ ਗਰੀਬ ਲੋਕਾਂ ਪਾਸੋਂ ਰੁਜਗਾਰ ਦੇਣ ਦੇ ਨਾਮ ’ਤੇ 200/200 ਰੁਪਏ ਬਤੌਰ ਮੈਂਬਰਸ਼ਿਪ ਹਾਸਲ ਕਰਕੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਹ ਕੰਪਨੀ ਕੀਤੇ ਵੀ ਰਜਿਸਟਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਭਾਰੀ ਮਾਤਰਾ ਵਿਚ ਲੋਕਾਂ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਤ ਫਾਰਮ ਬਰਾਮਦ ਹੋਏ ਹਨ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।



