Skip to content
Independent perspectives. Global stories.
BREAKING

ਦੱਖਣੀ ਕੋਰੀਆ ਕਿਸ਼ਤੀ ਹਾਦਸੇ ’ਚ 100 ਤੋਂ ਵੱਧ ਮੌਤਾਂ ਦੀ ਪੁਸ਼ਟੀ

Share this story

ਜਿੰਦੋ (ਦੱਖਣੀ ਕੋਰੀਆ), 22 ਅਪ੍ਰੈਲ (ਪੀ.ਟੀ.)-ਦੱਖਣੀ ਕੋਰੀਆ ’ਚ ਹੋਏ ਕਿਸ਼ਤੀ ਹਾਦਸੇ ’ਚ 100 ਤੋਂ ਵੱਧ ਯਾਤਰੀਆਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਪਰ ਕਰੀਬ ਇੱਕ ਹਫਤੇ ਤੋਂ ਚੱਲ ਰਹੇ ਬਚਾਅ ਕਾਰਜਾਂ ਦੇ ਬਾਵਜੂਦ ਵੀ ਅਜੇ ਤੱਕ 198 ਯਾਤਰੀ ਲਾਪਤਾ ਦੱਸੇ ਜਾ ਰਹੇ ਹਨ। ਕੋਸਟਗਾਰਡ ਦੇ ਅੰਕੜਿਆਂ ਮੁਤਾਬਿਕ ਅਧਿਕਾਰਕ ਤੌਰ ’ਤੇ 104 ਯਾਤਰੀਆਂ ਦੀ ਮੌਤ ਹੋਈ ਹੈ ਜਦਕਿ 198 ਲੋਕ ਅਜੇ ਵੀ ਲਾਪਤਾ ਹਨ। ਪਿਛਲੇ ਬੁੱਧਵਾਰ 6825 ਟਨ ਵਜ਼ਨੀ ਕਿਸ਼ਤੀ ਸਮੁੰਦਰ ’ਚ ਡੁੱਬ ਗਈ ਸੀ।

WRITTEN BY