Skip to content
Independent perspectives. Global stories.
BREAKING

12 ਲੱਖ ਰੁ : ਠੱਗੀ ਮਾਰ ਕੇ ਇਟਲੀ ਹੋਏ ਫ਼ਰਾਰ

Share this story

ਬੰਗਾ, 18 ਜੁਲਾਈ (ਸੰਤੋਖ ਜੱਸੀ)- ਸਥਾਨਕ ਪਿੰਡ ਸੋਤਰਾ ਨਿਵਾਸੀ ਇੰਦਰਜੀਤ ਕੌਰ ਪਤਨੀ ਰਾਮ ਲਾਲ ਨੇ ਤਸਦੀਕ ਸੁਦਾ ਗਲਤੀਆਂ ਬਿਆਨ ਰਾਹੀਂ ਕਥਿਤ ਤੌਰ ਤੇ ਪਿੰਡ ਦੇ ਹੀ ਪਿਆਰਾ ਲਾਲ ਪੁੱਤਰ ਗਰੀਬ ਦਾਸ, ਕੁਲਦੀਪ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਸੋਤਰਾ ਜੋ ਕਿ ਇਸ ਸਮੇਂ ਵਿੱਚ ਇਟਲੀ ਵਿੱਚ ਹਨ। ਇਨ੍ਹਾਂ ਨੇ ਮੇਰੇ ਪਤੀ ਰਾਮ ਲਾਲ ਨੂੰ ਇਟਲੀ ਭੇਜਣ ਵਾਸਤੇ ਮਿਤੀ 20-3-09 ਨੂੰ ਨਕਦ 6 ਲੱਖ ਰੁ: ਲੈ ਲਏ ਸਨ। 6 ਲੱਖ ਰੁ: ਪਿਆਰਾ ਲਾਲ ਅਤੇ ਇਸ ਦੀ ਪਤਨੀ ਗੁਰਮੀਤ ਕੌਰ ਨੇ ਲਏ ਸਨ। ਉਪਰੋਕਤ ਨੇ ਮੇਰੇ ਪਤੀ ਰਾਮ ਲਾਲ ਨੂੰ ਮਿਤੀ 31-3-09 ਨੂੰ ਦਿੱਲੀ ਲਿਜਾ ਕੇ ਇਟਲੀ ਅੰਬੈਂਸੀ ਵਿੱਚ ਪੇਪਰ ਜਮਾਂ ਕਰਵਾਏ। ਪੇਪਰ ਜਮਾਂ ਕਰਾਉਣ ਤੋਂ ਬਾਅਦ 6 ਮਹੀਨੇ ਬਾਅਦ ਦਿੱਲੀ ਅੰਬੈਂਸੀ ਤੋਂ ਪਤਾ ਲੱਗਾ ਕਿ ਪੇਪਰ ਜਾਅਲੀ ਸਨ। ਪੇਪਰ ਸਾਨੂੰ ਡਾਕ ਰਾਹੀ ਭੇਜੇ ਗਏ ਸਨ। ਜਿਸ ਦਾ ਪਰੂਫ਼ ਸਾਡੇ ਕੋਲ ਹੈ। ਫ਼ਿਰ ਇਹ ਪਰਿਵਾਰ ਚੋਰੀ ਛਿੱਪੇ ਇਟਲੀ ਭੱਜ ਗਿਆ।

WRITTEN BY