ਚੰਡੀਗੜ੍ਹ, 22 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਠਜਦੋਂ ਬੀਜੇਪੀ ਦੀ ਜਮਾਤ ਦੇ ਆਗੂ ਗਿਰੀਰਾਜ ਸਿੰਘ ਕਹਿ ਰਹੇ ਹਨ ਕਿ ਮੋਦੀ ਨੂੰ ਮਦਦ ਨਾ ਕਰਨ ਵਾਲਿਆ ਨੂੰ ਪਾਕਿਸਤਾਨ ਭੇਜਾਂਗੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਪ੍ਰਵੀਨ ਤੋਗੜੀਆ ਕਹਿ ਰਹੇ ਹਨ ਕਿ ਹਿੰਦੂ ਬਸਤੀਆਂ ਅਤੇ ਮੁਹ¤ਲਿਆਂ ਵਿਚ ਮੁਸਲਮਾਨ ਕੋਈ ਜ਼ਮੀਨ-ਜ਼ਾਇਦਾਦ ਨਹੀਂ ਖ਼ਰੀਦ ਸਕਦੇ ਤਾਂ ਅਜਿਹੇ ਹਾਲਾਤਾਂ ਵਿਚ ਘ¤ਟ ਗਿਣਤੀ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਦੀ ਭਾਰਤ ਦੇ ਵ¤ਖ-ਵ¤ਖ ਸਥਾਨਾਂ ਤੋ ਇਹਨਾਂ ਕੌਮਾਂ ਦੀ ਵ¤ਡੇ ਪ¤ਧਰ ਤੇ ਜਦੋਂ ਹਿਜ਼ਰਤ ਹੋਵੇਗੀ ਤਾਂ ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ, ਇ¤ਜ਼ਤ ਆਬਰੂ ਦੀ ਸੁਰੱਖਿਆ ਹਿੰਦੂਤਵ ਹਕੂਮਤਾਂ ਨਹੀਂ ਕਰਨਗੀਆਂ ਕਿਉਂਕਿ ਇਨ੍ਹਾਂ ਹਕੂਮਤਾਂ ਵਿੱਚ ਹਿੰਦੂਤਵ ਸੋਚ ਹੀ ਭਾਰੂ ਹੈ ਫਿਰ ਉਹਨਾਂ ਦੇ ਜਾਨ-ਮਾਲ ਅਤੇ ਇਜ਼ਤ ਆਬਰੂ ਦੀ ਰੱਖਿਆ ਕਰਨ ਦਾ ਪ੍ਰਬੰਧ ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਉਸਦੀ ਸੁਰੱਖਿਆ ਕੌਂਸਲ ਸੰਜ਼ੀਦਗੀ
ਨਾਲ ਅ¤ਗੇ ਹੋ ਕੇ ਨਿਭਾਉਣ।’’ ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵਿਚ ਹਿੰਦੂਤਵ ਜਮਾਤਾਂ ਬੀਜੇਪੀ, ਆਰਥਐਸ਼ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਵ¤ਲੋ ਘ¤ਟ ਗਿਣਤੀ ਕੌਮਾਂ ਦੇ ਆਜ਼ਾਦੀ ਨਾਲ ਵਿਚਰਨ ਉਤੇ ਲਗਾਏ ਗਏ ਡੂੰਘੇ ਪ੍ਰਸ਼ਨ ਚਿੰਨ੍ਹ ਅਤੇ ਉਹਨਾਂ ਵਿਚ ਬਹੁਗਿਣਤੀ ਵ¤ਲੋ ਦਹਿਸ਼ਤ ਪਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਘ¤ਟ ਗਿਣਤੀਆਂ ਦੀ ਹਰ ਪ¤ਖੋ ਸੁਰ¤ਖਿਆ ਦਾ ਪ੍ਰਬੰਧ ਹੋਣ ਕਰਨ ਦੀ ਯੂਥਐਨਥਓਥ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਭਾਰਤੀ ਫ਼ੌਜ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਹੁਣ ਜਦੋ ਬੀਜੇਪੀ, ਆਰ.ਐ¤ਸ. ਐ¤ਸ., ਵੀ.ਐ¤ਚ.ਪੀ. ਤੇ ਹੋਰ ਫਿਰਕੂ ਜਮਾਤਾਂ ਵਲਿੋ ਦਹਿਸ਼ਤ ਪਾ ਕੇ ਹਿਜ਼ਰਤ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਤਾਂ ਭਾਰਤੀ ਫ਼ੌਜ ਕੀ ਆਪਣੀਆਂ ਬੈਰਕਾਂ ਵਿਚੋ ਬਾਹਰ ਆ ਕੇ ਆਪਣੀਆਂ ਵਿਧਾਨਿਕ ਅਤੇ ਮਨੁ¤ਖਤਾ ਪ¤ਖੀ ਜਿੰਮੇਵਾਰੀਆਂ ਨੂੰ ਪੂਰਨ ਕਰੇਗੀ ਜਾਂ ਨਹੀਂ ? ਸ਼ ਮਾਨ ਨੇ ਮਿਸਰ ਵਿਚ ਹੋਏ ਅਮਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋ ਮਿਸਰ ਵਿਚ ਮੁਸਲਿਮ ਬ੍ਰਦਰਹੁ¤ਡ ਬਹੁਗਿਣਤੀ ਦੀ ਹਕੂਮਤ ਸਾਹਮਣੇ ਆਈ ਤਾਂ ਮਿਸਰ ਦੀ ਫ਼ੌਜ ਨੇ ਉਸ ਨੂੰ ਬਰਖਾਸਤ ਕਰਕੇ ਮਿਸਰ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਵਿਚ ਮੁ¤ਖ ਜਿੰਮੇਵਾਰੀ ਨਿਭਾਈ ਅਤੇ ਮਨੁ¤ਖਤਾ ਦੇ ਹੋਣ ਵਾਲੇ ਖ਼ੂਨ ਅਤੇ ਜ਼ਬਰ-ਜੁਲਮ ਨੂੰ ਰੋਕ ਕੇ ਫ਼ੌਜ ਦੇ ਫ਼ਰਜ਼ਾਂ ਦੀ ਦ੍ਰਿੜਤਾ ਤੇ ਦਲੇਰੀ ਨਾਲ ਪਾਲਣਾ ਕੀਤੀ । ਉਪਰੋਕਤ ਫਿਰਕੂ ਬਿਆਨਾਂ ਉਪਰੰਤ ਜੋ ਘ¤ਟ ਗਿਣਤੀ ਕੌਮਾਂ ਦੀ ਹਿੰਦੂਤਵ ਇਲਾਕਿਆ ਵਿਚੋ ਹਿਜ਼ਰਤ ਹੋਵੇਗੀ, ਕੀ ਹਿੰਦ ਫ਼ੌਜ ਵੀ ਹਿੰਦੂਤਵ ਖੇਤਰਾਂ ਵਿਚੋ ਘ¤ਟ ਗਿਣਤੀ ਕੌਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਸੁਰ¤ਖਿਅਤ ਸਥਾਨਾਂ ਤੇ ਪਹੁੰਚਣ ਵਿਚ ਮਦਦ ਕਰੇਗੀ ਜਾਂ ਫਿਰ ਮੁਤ¤ਸਵੀਆਂ ਅ¤ਗੇ ਜ਼ਲੀਲ ਤੇ ਤਸ¤ਦਦ ਹੋਣ ਲਈ 1984 ਦੀ ਤਰ੍ਹਾਂ ਘੇਰਕੇ ਬਹੁਗਿਣਤੀ ਦਾ ਨਿਸ਼ਾਨਾਂ ਬਣਾਉਣ ਵਿਚ ਮਦਦ ਕਰੇਗੀ? ਸ. ਮਾਨ ਨੇ ਭਾਰਤ ਦੇ ਸਦਰ ਸ੍ਰੀ ਪ੍ਰਣਾਬ ਮੁਖਰਜੀ ਨੂੰ ਕੌਮਾਂਤਰੀ ਮਨੁ¤ਖਤਾ ਪ¤ਖੀ ਕਾਨੂੰਨਾਂ ਅਤੇ ਹਿੰਦ ਦੇ ਵਿਧਾਨ ਅਨੁਸਾਰ ਸਭਨਾਂ ਨੂੰ ਬਰਾਬਰਤਾ ਦਾ ਵਰਤਾਰਾ ਅਤੇ ਹ¤ਕ ਦੇਣ ਦੇ ਅਧਿਕਾਰ ਦੇ ਹਵਾਲੇ ਨਾਲ ਸੰਜ਼ੀਦਾਂ ਸਵਾਲ ਕਰਦੇ ਹੋਏ ਕਿਹਾ ਕਿ ਜਦੋ ਭਾਰਤ ਵਿਚ ਮੁਤ¤ਸਵੀ ਬਹੁਗਿਣਤੀ ਨਾਲ ਸੰਬੰਧਤ ਸੰਗਠਨ ਅਤੇ ਜਮਾਤਾਂ ਘੱਟ ਗਿਣਤੀ ਕੌਮਾਂ ਦੀ ਨਸਲਕੁਸੀ ਅਤੇ ਨਸਲੀ ਸਫ਼ਾਈ ਕਰਨ ਲਈ ਸਾਜ਼ਿਸ਼ਾਂ ਨੂੰ ਅਮਲ ਦੇਣ ਲੱਗ ਪਈਆਂ ਹਨ ਤਾਂ ਉਹ ਆਪਣੇ ਸਦਰ ਵਾਲੇ ਨਿਰਪੱਖਤਾ ਤੇ ਅਧਾਰਿਤ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਲਈ ਅਤੇ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਦੇ ਫਰਜ਼ ਨਿਭਾਉਣ ਤੇ ਘੱਟ ਗਿਣਤੀਆਂ ਦੀ ਹਿਫ਼ਾਜਤ ਕਰਨ।



