Skip to content
Independent perspectives. Global stories.
BREAKING

ਡਿੰਪੀ ਢਿੱਲੋਂ ਦੇ ਸ਼ਕਤੀ ਪ੍ਰਦਸ਼ਨ ਨੇ ਬਾਦਲ ਨੂੰ ਕੀਤਾ ਬਾਗੋ-ਬਾਗ

Share this story

ਭਰਵੇਂ ਇਕੱਠ ਨੇ ਲਾਈ ਬੀਬੀ ਗੁਲਸ਼ਨ ਦੀ ਜਿੱਤ ’ਤੇ ਮੋਹਰ॥
image ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਾਜ ਕੰਵਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੇ ਲੋਕ ਸਭਾਂ ਹਲਕਾ ਫਰੀਦਕੋਟ ਤੋ ਅਕਾਲੀ-ਭਾਜਪਾ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਹੱਕ ਵਿੱਚ ਗਿੱਦੜਬਾਹਾ ਵਿਖੇ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ, ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ, ਹਲਕਾ ਇੰਚਾਰਜ਼ ਗਿੱਦੜਬਾਹਾ ਵੱਲੋਂ ਕੀਤੀ ਮਿਹਨਤ ਤੇ ਤਸੱਲੀ ਪਰਗਟ ਕਰਦਿਆਂ ਸਰਦਾਰ ਢਿੱਲੋਂ ਦੀ ਹੌਸਲਾ ਅਫ਼ਜਾਈ ਕੀਤੀ। ਵੋਟਾਂ ਵਾਲੇ ਦਿਨ ਤੋ ਕਰੀਬ ਇੱਕ ਹਫ਼ਤਾ ਪਹਿਲਾ ਹਲਕਾ ਗਿੱਦੜਬਾਹਾ ਦੇ ਵੋਟਰਾਂ ਦਾ ਇਕੱਠ ਕਰਕੇ ਸਰਦਾਰ ਡਿੰਪੀ ਢਿੱਲੋ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਪਿਛਲੇ 1 ਸਾਲ ਤੋ ਜੋ ਦਿਨ ਰਾਤ ਇੱਕ ਕਰਕੇ ਹਲਕੇ ਦੇ ਲੋਕਾਂ ਦੀ ਤਰੱਕੀ ਲਈ ਕੰਮ ਕਰ ਰਹੇ ਹਨ, ਉਸ ਮਿਹਨਤ ਦਾ

ਮੁੱਲ ਹਲਕੇ ਦੇ ਲੋਕਾਂ ਨੇ ਮੋੜ ਦਿੱਤਾ ਹੈ। ਜਿੱਕਰ ਯੋਗ ਹੈ ਕਿ ਬੀਤੇ ਦਿਨ ਗਿੱਦੜਬਾਹਾ ਵਿਖੇ ਹਲਕਾ ਗਿੱਦੜਬਾਹਾ ਦੇ ਕਰੀਬ 50 ਪਿੰਡਾਂ ਤੋ ਲੱਗਭਗ 200 ਬੱਸਾਂ ਭਰ ਕੇ ਪਾਰਟੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਪਹੁੰਚੇ ਸਨ। ਜਿੰਨ੍ਹਾਂ ਨੂੰ ਦੇਖ ਕੇ ਸਰਦਾਰ ਬਾਦਲ ਬਾਗੋ-ਬਾਗ ਹੋ ਗਏ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਆਪਦੇ ਸੰਬੋਧਨ ਵਿੱਚ ਇੰਨ੍ਹਾਂ ਵੱਡਾ ਇਕੱਠ ਕਰਨ ਲਈ ਸਰਦਾਰ ਢਿੱਲੋ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਹਲਕਾ ਗਿੱਦੜਬਾਹਾ ਵਿੱਚੋ ਉਹਨਾਂ ਦੀ ਜਿੱਤ ਤੇ ਮੋਹਰ ਲੱਗ ਚੁੱਕੀ ਹੈ। ਉਹਨਾਂ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਪਿਛਲੇ 5 ਸਾਲਾਂ ਵਿੱਚ ਕੋਈ ਕਮੀ ਰਹਿ ਗਈ ਹੈ, ਤਾਂ ਉਹ ਇਸ ਵਾਰ ਪੂਰੀ ਕਰ ਦਿੱਤੀ  ਜਾਵੇਗੀ। ਉਹ ਦਿਨ-ਰਾਤ ਇੱਕ ਕਰਕੇ ਹਲਕੇ ਦੀ ਤਰੱਕੀ ਲਈ ਕੰਮ ਕਰਨਗੇ। ਹਲਕਾ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਪਹਿਲੀ  ਵਾਰ ਪੂਰੇ ਆਤਮ-ਵਿਸ਼ਵਾਸ ਨਾਲ ਸਾਇਰਾਨਾ ਅੰਦਾਜ਼  ਵਿੱਚ ਬੋਲਦਿਆ ਕਿਹਾ ਕਿ ਇਹ ਚੋਣਾਂ ਜਿੱਥੇ ਬੀਬੀ ਪਰਮਜੀਤ ਕੌਰ ਗੁਲਸ਼ਨ ਲਈ ਫਾਈਨਲ ਮੈਚ ਹੈ , ਉੱਥੇ ਮੇਰੇ ਲਈ ਇਹ ਚੋਣਾਂ ਸੈਮੀ-ਫਾਈਨਲ ਮੈਚ ਹਨ। ਜੇਕਰ ਮੈ ਇਹ ਮੈਚ ਜਿੱਤ ਲੈਦਾ ਹਾਂ ਤਾਂ ਆਉਣ ਵਾਲੇ 3 ਸਾਲਾ ਬਾਅਦ ਫਾਈਨਲ ਮੈਚ ਖੇਡਣ ਤੋ ਪਹਿਲਾ ਤੁਹਾਡਾ ਇੱਕ ਵੀ ਕੰਮ ਬਕਾਇਆ ਨਹੀ ਰਹਿਣ ਦੇਵਾਗਾ। ਉਹਨਾਂ ਕਿਹਾ ਕਿ ਹਲਕਾ ਗਿੱਦੜਬਾਹਾ ਸਰਦਾਰ ਬਾਦਲ ਦਾ ਲਾਡਲਾ ਹਲਕਾ ਹੈ। ਜਿਸ ਦੇ ਲੋਕਾਂ ਨੂੰ ਸਰਦਾਰ ਬਾਦਲ ਕਿਸੇ ਗੱਲੋ ਨਾਂਹ  ਨਹੀ ਕਰਦੇ। ਇਸ ਲਈ ਵੱਧ-ਵੱਧ ਵੋਟਾਂ ਪਾ ਕੇ ਬੀਬੀ ਗੁਲਸ਼ਨ ਨੂੰ ਜਿਤਾਉ ਤਾਂ ਕਿ ਹਲਕੇ ਦੀ ਸਰਵਪੱਖੀ ਤਰੱਕੀ ਹੋ ਸਕੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅੰਦਾਜ਼ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਮੈਨੂੰ ਫਰਸ਼ ਤੋ ਅਰਸ਼ ਤੇ ਪਹੁੰਚਾਇਆ ਹੈ। 5 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਇਸੇ ਹਲਕੇ ਦੇ ਬਦੋਲਤ ਮਿਲਿਆ ਹੈ। ਇਸ ਲਈ ਹਲਕਾ ਗਿੱਦੜਬਾਹਾ ਦੇ ਲੋਕਾਂ ਦਾ ਦੇਣ ਮੈ ਅਤੇ ਮੇਰਾ ਪਰਿਵਾਰ ਕਦੇ ਨਹੀ ਦੇ ਸਕਦੇ। ਉਹਨਾਂ ਨੇ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣ ਦਾ ਸੱਦਾ ਦਿੱਤਾ ਅਤੇ ਯਕੀਨ ਦਵਾਇਆ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੰਜਾਬ ਨੂੰ ਵੱਡੇ ਫਾਇਦੇ ਹੋਣਗੇ। ਇਸ ਸਮੇ ਨਵਤੇਜ ਸਿੰਘ ਕਾਉਣੀ, ਸੁਰਜੀਤ ਸਿੰਘ ਮਾਨ, ਨੀਲਾ ਮਾਨ, ਦਰਸ਼ਨ ਕੋਟਲੀ, ਚਰਨਜੀਤ ਭਲਾਈਆਣਾ, ਚਰਨਜੀਤ ਸਿੰਘ ਭੁੰਦੜ, ਜਗਤਾਰ ਸਿੰਘ ਪੀ ਏ, ਗੁਰਮੇਲ ਸਿੰਘ ਸਰਪੰਚ, ਸੁਖਪਾਲ ਸਰਪੰਚ, ਸੁੱਖ ਸਰਪੰਚ, ਪੱਪੀ ਸਰਪੰਚ, ਲਾਭ ਸਿੰਘ ਸਾਭਕਾ ਸਰਪੰਚ, ਤੋ ਇਲਾਵਾ ਚਮਕੌਰ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ ਅਤੇ ਬਲਕਾਰ ਸਿੰਘ ਆਦਿ ਹਾਜ਼ਿਰ ਸਨ।

WRITTEN BY