Skip to content
Independent perspectives. Global stories.
BREAKING

ਮੱਧ ਪ੍ਰਦੇਸ਼ ’ਚ ਚਲਦੀ ਬੱਸ ’ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰਜਨਾਹ

Share this story

ਸਿੰਗਰੌਲੀ, 21 ਅਪ੍ਰੈਲ (ਪੀ.ਟੀ.)-ਬੀਤੀ ਰਾਤ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਵੈਧਾਨ ਇਲਾਕੇ ’ਚ ਇਕ 13 ਸਾਲ ਦੀ ਨਾਬਾਲਗ ਲੜਕੀ ਨਾਲ ਚੱਲਦੀ ਬੱਸ ’ਚ ਸਮੂਹਿਕ ਜਬਰ ਜਨਾਹ ਕੀਤਾ ਗਿਆ। ਪੀੜਤ ਲੜਕੀ ਆਪਣੇ ਰਿਸ਼ਤੇਦਾਰ ਦੇ ਘਰੋਂ ਵਾਪਸ ਆਉਣ ਪਿੱਛੋਂ ਆਪਣੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇਕ ਖਾਲੀ ਬੱਸ ਆਈ ਜਿਸ ‘ਚ ਉਹ ਸਵਾਰ ਹੋ ਗਈ। ਬੱਸ ’ਚ ਡਰਾਈਵਰ ਸਮੇਤ ਚਾਰ ਵਿਅਕਤੀ ਸਵਾਰ ਸਨ। ਪਹਿਲਾਂ ਉਨ੍ਹਾਂ ਨੇ ਲੜਕੀ ਨਾਲ ਛੇੜਖਾਨੀ ਕੀਤੀ ਤੇ ਫਿਰ ਸਮੂਹਿਕ ਜਬਰਜਨਾਹ ਕੀਤਾ।

WRITTEN BY