ਦੋ ਵਿਅਕਤੀਆਂ ਤੋਂ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ

ਸ਼ਹੀਦ ਭਗਤ ਸਿੰਘ ਨਗਰ, 17 ਅਪ੍ਰੈਲ (ਨਵਕਾਂਤ ਭਰੋਮਜਾਰਾ)- ਚੋਣਾਂ ਦੇ ਮੱਦੇਨਜ਼ਰ ਸੰਦੀਪ ਸਿੰਘ ਖਹਿਰਾ ਡੀ ਐਸ ਪੀ ਬੰਗਾ ਦੀ ਯੋਗ ਅਗਵਾਈ ਵਿਚ ਸਦਰ ਥਾਣਾ ਬੰਗਾ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਪਿੰਡ ਦੁਸਾਂਝ ਖੁਰਦ ਨੇੜੇ ਕਾਬੂ ਕਰਕੇ ਉਹਨਾਂ ਕੋਲੋਂ 2 ਨਜਾਇਜ਼ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ।ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੰਗਾ ਸਦਰ ਥਾਣਾ ਮੁਖੀ ਮੋਹਨ ਦਾਸ ਨੇ ਦਸਿਆ ਕਿ ਗੁਪਤ ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਪਿੰਡ ਦੁਸਾਂਝ ਖੁਰਦ ਵਿਖੇ ਛਾਪਾ ਮਾਰਿਆ ਤਾਂ 2 ਸ਼ਕੀ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਉਕਤ ਵਿਅਕਤੀ ਕਿਸੇ ਵਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ । ਪੁਲਿਸ ਸੂਚਨਾ ਅਨੁਸਾਰ ਕਥਿਤ ਦੋਸ਼ੀਆਂ ਕੋਲੋਂ 8 ਜਿੰਦਾਂ ਕਾਰਤੂਸ ਸਮੇਤ 2 ਪਿਸਤੌਲ 32 ਬੋਰ ਅਤੇ 315 ਬੋਰ ਦੇਸੀ ਕਟਾ ਬਰਾਮਦ ਕੀਤੇ ਗਏ ਜੋ ਕਿ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਲੈਕੇ ਆਏ ਸਨ । ਸਦਰ ਪ?ਮੁਖ ਮੋਹਨ ਦਾਸ ਨੇ ਦਸਿਆ ਕਿ ਪੁਛਣ ਤੇ ਉਕਤ ਨੌਜਵਾਨਾਂ ਨੇ ਦਸਿਆ ਕਿ ਉਹ ਹੁਸ਼ਿਆਰਪੁਰ ਦੇ ਕਿਸੇ ਟਰੈਵਲ ਏਜੰਟ ਨੂੰ ਡਰਾਵਾ ਦੇਣ ਲਈ ਜਾ ਰਹੇ ਸਨ ਜਿਸ ਨੇ ਉਹਨਾਂ ਕੋਲੋਂ ਪੁਰਤਗਾਲ ਭੇਜਣ ਲਈ 6 ਲਖ ਰੁਪਏ ਠਗ ਲਏ ਸਨ। ਉਸ ਏਜੰਟ ਨੂੰ ਧਮਕਾਉਣ ਲਈ ਉਹਨਾਂ ਨੇ ਇਹ ਹਥਿਆਰ ਸਹਾਰਨਪੁਰ ਤੋਂ 45 ਹਜਾਰ ਰੁਪਏ ਵਿਚ ਦੀਵਾਲੀ ਤੋਂ ਪਹਿਲਾਂ ਹੀ ਖਰੀਦ ਲਏ ਸਨ। ਉਹਨਾਂ ਕੋਲੋਂ ਪਿਸਤੌਲ ਦਾ ਕੋਈ ਲਾਇਸੰਸ ਨਹੀਂ ਸੀ। ਮੁਜਰਮਾਂ ਦੀ ਪਹਿਚਾਣ ਮਨਦੀਪ ਸਿੰਘ ਨਿਵਾਸੀ ਜਬੋਵਾਲ ਅਤੇ ਭਾਗ ਸਿੰਘ ਨਿਵਾਸੀ ਮੀਰਪੁਰ ਜਟਾਂ ਦੇ ਰੂਪ ਵਿਚ ਹੋਈ। ਪੁਲਿਸ ਨੇ ਦੋਨਾਂ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend