ਬੁਢਲਾਡਾ, 17 ਅਪ੍ਰੈਲ (ਅਮਨ ਮਹਿਤਾ, ਅਮਿਤ ਜਿੰਦਲ)- ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੋਰਾਨ ਵਾਅਦਿਆਂ ਅਤੇ ਸਹੂਲਤਾਂ ਦੇ ਮੁਕਾਬਲੇ ਕਾਂਗਰਸ ਦੇ ਦੋ ਸਾਲ ਦੇ ਰਾਜ ਦੀ ਤੁਲਨਾ ਕਰਕੇ ਹੀ ਤੁਸੀ ਆਪਣੀ ਵੋਟ ਦਾ ਇਸਤੇਮਾਲ ਕਰੋ।ਇਹ ਸ਼ਬਦ ਅੱਜ ਇੱਥੇ ਹਲਕਾ ਬੁਢਲਾਡਾ ਦੇ ਸ਼ਹਿਰੀ ਖੇਤਰਾਂ ਦੇ ਵੱਖ ਵੱਖ ਵਾਰਡਾ ਦੌਰਾਨ ਸ੍ਰੀ ਭਵਨ ਅਤੇ ਰਾਮਲੀਲਾ ਗਰਾਉਡ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਕੇੈਪਟਨ ਸਰਕਾਰ ਦੇ ਦੋ ਸਾਲ ਦੇ ਰਾਜ ਦੌਰਾਨ ਜਿੱਥੇ ਲੋਕਾਂ ਦੀਆਂ ਬੁਨਿਆਦੀ ਸਹੂਲਤਾ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਉਥੇ ਕੈਪਟਨ ਸਰਕਾਰ ਦੇ ਰਾਜ ਵਿੱਚ ਪੇਨਸ਼ਨ,ਸ਼ਗਨ ਸਕੀਮ, ਸਕੋਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਲੋਕ ਦਰ ਦਰ ਭਟਕ ਰਹੇ ਹਨ। ਖਜਾਨਾਂ ਖਾਲੀ ਦਾ ਝੂਠਾ ਲਾਰਾ ਲਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 32 ਹਜ਼ਾਰ ਕਰੋੜ ਰੁਪਏ ਦਾ ਜੀ ਐਸ ਟੀ, 6 ਹਜ਼ਾਰ ਕਰੋੜ ਦਾ ਆਬਕਾਰੀ ਵਿਭਾਗ ਤੋਂ ਮਾਲੀਆ, 4 ਹਜਾਂਰ ਕਰੋੜ ਰੁਪਏ ਦਾ ਮਾਲ ਵਿਭਾਗ ਤੋਂ ਮਾਲੀਆ, 12 ਹਜਾਂਰ ਕਰੋੜ ਰੁਪਏ ਦੀ ਟਰਾਸਪੋਰਟ ਵਿਭਾਗ ਤੋਂ ਸਰਕਾਰ ਨੂੰ ਆਮਦਨ ਹੋਣ ਦੇ ਬਾਵਜੂਦ ਵੀ ਖਜਾਨਾਂ ਖਾਲੀ ਕਿਉ। ਇਸ ਮੋਕੇ ਤੇ ਸਥਾਨਕ ਸ੍ਰੀ ਭਵਨ ਵਿੱਚ ਠੇਕੇਦਾਰ ਗੁਰਪਾਲ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਇੱਕ ਦਰਜਨ ਤੋਂ ਵੱਧ ਕੌਸਲਰ ਆਪਣੇ ਵੱਖ ਵੱਖ ਵਾਰਡਾ ਤੋਂ ਜੱਥਿਆ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਜਿੱਥੇ ਲੋਕਾਂ ਵੱਲੋਂ ਸੁਖਬੀਰ ਬਾਦਲ ਨਾਲ ਫੋਟੋਆਂ ਖਿਚਵਾਉਣ ਲਈ ਲੰਬੀਆ ਕਤਾਰਾਂ ਵੇਖਣ ਨੂੰ ਮਿਲਿਆ। ਪ੍ਰੋਗਰਾਮ ਦੌਰਾਨ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੁੂਕਾ, ਡਾ. ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜੇ ਭਾਈਕੇ, ਬਲਵਿੰਦਰ ਸਿੰਘ ਕਾਕਾ ਕੋਚ, ਸੁਖਵਿੰਦਰ ਕੋਰ ਸੁੱਖੀ, ਕਾਕਾ ਬੋੜਾਵਾਲੀਆਂ, ਰਾਜੇਸ਼ ਜੈਨ ਡੀਜੀਪੀ ਮੈਂਬਰ, ਜਨਕ ਰਾਜ, ਹੰਸ ਰਾਜ ਸਾਬਕਾ ਸਰਪੰਚ, ਸੁਭਾਸ ਵਰਮਾ, ਹਰਪ੍ਰੀਤ ਸਿੰਘ ਬਾਦਲ, ਹਰਬੰਤ ਸਿੰਘ ਦਾਤੇਵਾਸ, ਤਨਜੋਤ ਸਾਹਨੀ, ਸ਼ਾਮ ਲਾਲ ਧਲੇਵਾ, ਹਰਿਦਰ ਸਿੰਘ ਸਾਹਨੀ, ਰਾਜਿੰਦਰ ਚੋਧਰੀ, ਰਘੁਬੀਰ ਚਹਿਲ, ਸੁਖਜੀਤ ਸਿੰਘ ਸੁੱਖਾ, ਯਸ਼ਪਾਲ ਗਰਗ, ਸੁਰਜੀਤ ਸਿੰਘ ਟੀਟਾ, ਮਿਸਤਰੀ ਭੂਰਾ ਸਿੰਘ, ਰਾਮ ਕੁਮਾਰ ਆਦਿ ਹਾਜ਼ਰ ਸਨ।