ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿਖੇ ਸਕੱਤਰ ਫੂਡ ਪੰਜਾਬ ਵੱਲੋਂ ਅਚਾਨਕ ਦੌਰਾ

ਰਾਜਪੁਰਾ, 17 ਅਪ੍ਰੈਲ (ਦਇਆ ਸਿੰਘ)- ਅੱਜ ਇੱਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਪੰਜਾਬ ਦੇ ਫੂਡ ਵਿਭਾਗ ਦੇ ਸਕੱਤਰ ਕੇ.ਪੀ. ਸਿਨਹਾ ਨੇ ਦੋਰਾ ਕੀਤਾ। ਮੰਡੀ ਵਿਚ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਪਨਗ੍ਰੇਨ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਬਰਾੜ, ਇੰਸਪੈਕਟਰ ਜਸਪਾਲ ਸਿੰਘ, ਮਾਰਕਿਟ ਕਮੇਟੀ ਦੇ ਸੁਪਰਡੈਂਟ ਗੁਰਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਆੜ੍ਹਤੀਆਂ ਨੇ ਸਕੱਤਰ ਕੇ.ਪੀ. ਸਿਨਹਾ ਨਾਲ ਗਲਬਾਤ ਕੀਤੀ।ਇਸ ਮੌਕੇ ਸਕੱਤਰ ਸਿਨਹਾ ਨੇ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿਚ ਪਹਿਲਾਂ ਦੀ ਵਾਧੂ ਕਣਕ ਪਈ ਹੈ ਪਰ ਇਸ ਵਾਰ ਦੀ ਖ਼ਰੀਦੀ ਕਣਕ ਨੂੰ ਰੱਖਣ ਦੀ ਜਗ੍ਹਾ ਅਜੇ ਪਈ ਹੈ।ਉਹਨਾਂ ਦੱਸਿਆ ਕਿ ਪਹਿਲਾਂ ਪੰਜਾਬ ਵਿਚੋਂ ਕਣਕ ਦੇਸ਼ ਦੇ ਕਈ ਸੂਬਿਆਂ ਨੂੰ ਭੇਜੀ ਜਾਂਦੀ ਸੀ ਪਰ ਹੁਣ ਕਈ ਸੂਬਿਆਂ  ਵਿਚ ਕਣਕ ਦੀ ਕਾਸਤ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਜਾਣ ਕਾਰਨ ਪੰਜਾਬ ਤੋਂ ਕਣਕ ਹੋਰ ਸੂਬਿਆ ਨੂੰ ਜਾਣੀ ਘੱਟ ਗਈ ਹੈ।ਇਸ ਕਾਰਨ ਪੰਜਾਬ ਦੇ ਗੋਦਾਮਾਂ ਵਿਚ ਕਣਕ ਬੱਚ ਜਾਂਦੀ ਹੈ।ਉਹਨਾ ਦੱਸਿਆ ਕਿ ਸਾਲ 2017 ਅਤੇ 2018 ਦੀ ਗੋਦਾਮਾਂ ਵਿਚ ਪਈ ਕਣਕ ਨੂੰ ਜਲਦੀ ਹੀ ਹੋਰ ਸੂਬਿਆਂ ਨੂੰ ਭੇਜ ਕੇ ਗੋਦਾਮ ਖਾਲੀ ਕਰਵਾਏ ਜਾਣਗੇ।ਇਸ ਸਬੰਧੀ ਕੇਂਦਰੀ ਸਰਕਾਰ ਨੂੰ ਲਿਖ ਕੇ ਦੱਸ ਦਿੱਤਾ ਗਿਆ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਵਾਰ ਪੰਜਾਬ ਵਿਚ ਕਣਕ ਦੀ ਫ਼ਸਲ ਦਾ ਝਾੜ ਠੀਕ ਹੈ ਤੇ ਨਮੀ ਵੀ ਘਟ ਹੈ ਇਸ ਲਈ ਸਬੰਧਤ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਨਾਲੋ ਨਾਲੋ ਚੁਕਾਈ ਲਈ ਅਤੇ ਅਦਾਇਗੀ ਲਈ ਸਖ਼ਤੀ ਨਾਲ ਹਿਦਾਇਤਾਂ ਦਿੱਤੀਆਂ ਗਈਆਂ ਹਨ।ਇਸ ਮੋਕੇ ਮਲਕੀਤ ਸਿੰਘ ਗਿੱਲ ਮੰਡੀ ਸੁਪਰਵਾਈਜ਼ਰ, ਹਰੀ ਚੰਦ ਫੌਜੀ, ਪ੍ਰਮੋਦ ਬੱਬਰ, ਸੰਤੋਖ ਸਿੰਘ, ਦਵਿੰਦਰ ਸਿੰਘ, ਅਮਿਤ ਕੁਮਾਰ ਸਮੇਤ ਹੋਰ ਆੜ੍ਹਤੀ ਮੋਜੂਦ ਸਨ।

Send this to a friend