ਜੇਕਰ ਸਿੱਖਾਂ ਦੇ ਆਪਣੇ ਨੁਮਾਇੰਦੇ ਪਾਰਲੀਮੈਂਟ ’ਚ ਨਹੀਂ ਹੋਣਗੇ ਤਾਂ ਸਾਡੀ ਫ਼ਸਲ ਨੂੰ ਅਮੀਰ ਘਰਾਣੇ ਲੁੱਟ ਕੇ ਲੈ ਜਾਣਗੇ : ਸਿਮਰਨਜੀਤ ਸਿੰਘ ਮਾਨ

ਸ਼ੇਰਪੁਰ, 17 ਅਪ੍ਰੈਲ- ਭਾਰਤੀ ਸੰਵਿਧਾਨ ਵਿਚ ਧਾਰਾ 25 ਏ ਤਹਿਤ ਸਿੱਖਾਂ ਨੂੰ ਹਿੰਦੂ ਸਾਬਤ ਕਰ ਦਿੱਤਾ ਜਾਂਦਾ ਹੈ ਸਾਨੂੰ ਪੂਰੇ ਹਕ ਨਹੀਂ ਮਿਲਦੇ ਇਸ ਸਬੰਧੀ ਅਗੇ ਬੋਲਦਿਆਂ ਹਲਕਾ ਸੰਗਰੂਰ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਿਖਾਂ ਦੇ ਆਪਣੇ ਨੁਮਾਇੰਦੇ ਪਾਰਲੀਮੈਂਟ ਵਿਚ ਨਹੀਂ ਹੋਣਗੇ ਤਾਂ ਸਾਡੀ ਫ਼ਸਲ ਨੂੰ ਅਮੀਰ ਘਰਾਣੇ ਲੁਟ ਕੇ ਲੈ ਜਾਣਗੇ ਜੋ ਹੁਣ ਵੀ ਲੁਟ ਰਹੇ ਹਨ।ਮੋਦੀ ਸਰਕਾਰ ਨੇ ਕਰਤਾਰਪੁਰ ਲਾਂਘੇ ਤੇ ਰੋਕ ਲਾਉਣ ਲਈ ਹਥਕੰਡੇ ਅਪਣਾਉਣੇ ਸ਼ੁਰੂ ਕਰ ਦਿਤੇ ਹਨ ਉਹਨਾਂ ਕਿਹਾ ਕਿ ਦਰਿਆਈ ਪਾਣੀ ਜਿਸ ਸੂਬੇ ਵਿਚ ਹੋਣ ਉਸੇ ਦੇ ਹੁੰਦੇ ਹਨ ਸਾਡੇ ਰਾਜ ਦੇ ਕਾਂਗਰਸੀ, ਅਕਾਲੀ ਦਲ ਮੁੱਖ ਮੰਤਰੀਆਂ ਨੇ ਆਪਦੇ ਨਿਜੀ ਲਾਭ ਹਿਤ ਪਾਣੀ ਨੂੰ ਕੇਂਦਰ ਕੋਲ ਮੁਫ਼ਤ ਹੀ ਲੁਟਾ ਦਿੱਤਾ ਹੈ ਅਤੇ ਸਾਨੂੰ ਝੋਨਾ ਬੀਜਣ ਤੇ ਪਾਬੰਦੀ ਲਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਸਰਕਾਰ ਬਣਾ ਲਈ ਕਰਜਾ, ਰੁਜਗਾਰ ਅਤੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਅਜੇ ਤੱਕ ਨਹੀਂ ਦਿੱਤੇ ਜਿਸ ਨਾਲ ਜਨਤਾ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ।ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਮੌਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ ਦੋ ਨੌਜਵਾਨ ਗੋਲੀਆਂ ਮਾਰ ਸਹੀਦ ਕਰ ਦਿਤੇ ਅਤੇ ਹੁਣ ਜਦੋਂ ਐਸ ਆਈ ਟੀ ਨੇ ਸਿੰਕਜਾ ਕਸਿਆ ਤਾਂ ਭਾਜਪਾ ਸਰਕਾਰ ਦੇ ਦਖਲ ਨਾਲ ਕੁੰਵਰ ਵਿਜੇ ਪ੍ਰਤਾਪ  ਮੁਖੀ ਦੀ ਬਦਲੀ ਕਰਵਾ ਦਿਤੀ ਜਿਥੇ ਸਾਬਤ ਹੁੰਦਾ ਹੈ ਕਿ ਇਹ ਸਾਰਾ ਵਰਤਾਰਾ ਪ੍ਰਕਾਸ ਸਿੰਘ ਬਾਦਲ ਅਤੇ ਉਸਦੇ ਪੁਤਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਹੀ ਹੋਇਆ ਹੈ ਜਿਸ ਦੀ ਜਾਂਚ ਕਰਕੇ ਜਲਦੀ ਦੋਸੀ ਅੰਦਰ ਦਿਤੇ ਜਾ। ਇਸ ਮੌਕੇ ਰਣਜੀਤ ਸਿੰਘ ਪ੍ਰਧਾਨ ਬਰਨਾਲਾ, ਗੁਰਜੰਟ ਸਿੰਘ ਕਟੂ ਪੀ ਏ, ਮਨਜੀਤ ਸਿੰਘ ਧਾਮੀ ਸ਼ੇਰਪੁਰ, ਹਰਬੰਸ ਸਿੰਘ ਸਲੇਮਪੁਰ, ਨਰਿੰਦਰ ਸਿੰਘ ਕਾਲਾਬੁਲਾ, ਅਮਰਜੀਤ ਸਿੰਘ ਬਦਸ਼ਾਹਪੁਰ, ਰਜਿੰਦਰ ਸਿੰਘ ਜਵਾਰਕੇ, ਦਰਸਨ ਸਿੰਘ ਮੰਡੇਰ,ਗੁਰਪ੍ਰੀਤ ਸਿੰਘ ਗੁਰੀ ਖੁਡੀ, ਨੰਦ ਸਿੰਘ ਕਾਹਣੇਕੇ, ਸੁਖਜੀਤ ਕੌਰ ਪ੍ਰਧਾਨ ਜੋਨ 2, ਮਾਸਟਰ ਧਰਮ ਸਿੰਘ, ਮਾਸਟਰ ਰਜਿੰਦਰ ਸਿੰਘ, ਨਛਤਰ ਸਿੰਘ, ਬਾਬਾ ਸਵਰਨ ਸਿੰਘ ਤਰਨਤਾਰਨ, ਬਲਵਿੰਦਰ ਸਿੰਘ ਫਤਿਹਪੁਰ, ਸੁਖਪਾਲ ਸਿੰਘ ਛੰਨਾਂ ਸਰਪੰਚ, ਅਜੈਬ ਸਿੰਘ ਭੈਣੀ ਫਤਾ ਆਦਿ ਸਮੇਤ ਹੋਰ ਵਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ।

Send this to a friend