ਸੜਕ ’ਤੇ ਕੂੜਾ ਸੁੱਟਣ ਵਾਲੇ ਨਗਰ ਕੌਂਸਲ ਦੇ ਮੁਲਾਜ਼ਮ ਅਤੇ 2 ਵੇਸਟ ਕਲੈਕਟਰਸ ’ਤੇ ਜੁਰਮਾਨਾ

ਸੀਸੀਟੀਵੀ ਕੈਮਰੇ ’ਚ ਰਿਕਾਰਡਿੰਗ ਤੋਂ ਬਾਅਦ ਹੋਈ ਕਾਰਵਾਈ

ਫਿਰੋਜ਼ਪੁਰ, 17 ਅਪ੍ਰੈਲ (ਰਵੀ ਸ਼ਰਮਾ)- ਪ੍ਰਤੀਬੰਧ ਦੇ ਬਾਵਜੂਦ ਸੜਕ ਤੇ ਕੂੜਾ ਸੁੱਟਣ ਦੇ ਮਾਮਲੇ ਵਿਚ ਨਗਰ ਕੌਂਸਲ ਦੇ ਠੇਕਾ ਮੁਲਾਜ਼ਮ ਅਤੇ 2 ਡੋਰ ਟੂ ਡੋਰ ਵੇਸਟ ਕਲੈਕਟਰਸ ਪਰ 2-2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਈਆਂ ਗਿਆ ਹੈ। ਸ਼ਹਿਰ ਵਿਚ ਦੱਸ ਜਗ੍ਹਾ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਤੋ ਬਾਅਦ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਜੁਰਮਾਨਾ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਨਾਰਾਜ਼ਗੀ ਜਤਾਉਂਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਨਗਰ ਕੌਂਸਲ ਦਾ ਚਲਾਨ ਕਰਨ ਦੇ ਲਈ ਕਿਹਾ ਗਿਆ ਹੈ। ਇਸ ਤੋ ਇਲਾਵਾ ਨਗਰ ਕੌਂਸਲ ਨੂੰ ਆਪਣੇ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤਰ੍ਹਾਂ ਸੜਕ ਤੇ ਕੂੜਾ ਸੁੱਟਣ ਵਾਲੇ ਦੋਨਾਂ ਡੋਰ ਟੂ ਡੋਰ ਵੇਸਟ ਕਲੈਕਟਰਸ ਦੇ ਖ਼ਿਲਾਫ਼ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਿਸਕੇ ਤਹਿਤ ਦੋਨਾਂ ਦੀਆਂ ਰੇਹੜਿਆਂ ਜ਼ਬਤ ਕਰਕੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਉਨ੍ਹਾਂ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਗਰ ਕੌਂਸਲ ਦੇ ਆਪਣੇ ਹੀ ਮੁਲਾਜ਼ਮਾਂ ਦੇ ਇਸ ਤਰ੍ਹਾਂ ਦੇ ਵਿਹਾਰ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਅਗਰ ਨਗਰ ਕੌਂਸਲ ਦੇ ਮੁਲਾਜ਼ਮ ਹੀ ਐਸਾ ਕਰਨਗੇ ਤਾਂ ਦੂਸਰੇ ਲੋਕਾਂ ਤੋ ਸਹਿਯੋਗ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਿਚ ਇਹ ਸਾਹਮਣੇ ਆਇਆਂ ਹੈ ਕਿ ਇਨ੍ਹਾਂ ਜਗ੍ਹਾ ਤੇ ਕਈ ਪੜੇ ਲਿਖੇ ਲੋਕ ਵੀ ਕੂੜਾ ਸੁੱਟਦੇ ਹਨ ਅਤੇ ਇੱਥੇ ਮੂਤਰ ਵੀ ਕਰਦੇ ਹਨ, ਜਦਕਿ ਇਨ੍ਹਾਂ ਪੜੇ ਲਿਖੇ ਲੋਕਾਂ ਨੂੰ ਅੱਗੇ ਆ ਕੇ ਦੂਜੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਸਹਿਯੋਗ ਦਾ ਤੋਂ ਬਗੈਰ ਇਹ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ। ਜਦ ਤਕ ਲੋਕ ਖ਼ੁਦ ਜਾਗਰੂਕ ਹੋ ਕੇ ਸੜਕਾਂ ਤੇ ਕੂੜਾ ਸੁੱਟਣਾ ਬੰਦ ਨਹੀਂ ਕਰਨਗੇ, ਉਹ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਦੱਸ ਜਗ੍ਹਾ ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ, ਉਸ ਜਗ੍ਹਾ ਤੇ ਸਾਫ਼-ਸਫ਼ਾਈ ਸਬੰਧੀ ਸੁਧਾਰ ਵੇਖਣ ਨੂੰ ਮਿਲਿਆ ਹੈ। ਪਹਿਲਾ ਉੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਸਨ, ਪਰ ਹੁਣ ਉਥੇ ਸਫ਼ਾਈ ਰਹਿੰਦੀ ਹੈ। ਪਰ ਫਿਰ ਵੀ ਕੁੱਝ ਲੋਕ ਸੁਧਰਨ ਦਾ ਨਾਮ ਨਹੀਂ ਲੈ ਰਹੇ ਹਨ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਨਿਰਦੇਸ਼ ਤੇ ਨਗਰ ਕੌਂਸਲ ਦੇ ਠੇਕਾ ਸਫ਼ਾਈ ਮੁਲਾਜ਼ਮ ਗਣੇਸ਼, ਵੇਸਟ ਕਲੈਕਟਰ ਸੋਨੂੰ ਅਤੇ ਕਰਤਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਦੇ ਚਲਾਨ ਕਰਕੇ ਜੁਰਮਾਨਾ ਲਗਾਈਆਂ ਗਿਆ ਹੈ।

Send this to a friend