ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਵੱਲੋਂ ਵੋਟਰ ਜਾਗਰੂਕਤਾ ਰੈਲੀ ਕੱਢੀ

ਮੋਰਿੰਡਾ 9 ਅਪ੍ਰੈਲ (ਹਰਜਿੰਦਰ ਸਿੰਘ ਛਿੱਬਰ) : ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਵੱਲੋਂ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟ ਦੀ ਮਹੱਤਤਾ ਸਮਝਾਉਣ ਦੇ ਮਕਸਦ ਨਾਲ ਨਜ਼ਦੀਕੀ ਪਿੰਡ ਮਾਨਖੇੜੀ ਵਿੱਖੇ ਇੱਕ ਰੈਲੀ ਕੱਢੀ ਗਈ ਅਤੇ ਸਕੂਲ ਦੇ ਵਿਹੜ੍ਹੇ ’ਚ ਨੁੱਕੜ ਨਾਟਕ ਖੇਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ.ਅੰਕੁਰ ਅੱਤਰੀ ਨੇ ਦੱਸਿਆ ਕਿ ਇਸ ਰੈਲੀ ਅਤੇ ਨੁੱਕੜ ਨਾਟਕ ਦਾ ਮੁੱਖ ਮੰਤਵ ਵੋਆਂ ਵਾਲੇ ਦਿਨ ਹਰੇਕ ਵੋਟਰ ਅਪਣੇ ਵੋਟ ਦੀ ਮਹੱਤਤਾ ਨੂੰ ਸਮਝੇ ਅਤੇ ਵੋਟ ਪਾਉਣ ਲਈ ਬੂਥ ’ਤੇ ਜਰੂਰ ਪਪਹੁੰਚੇ। ਇਸ ਮੌਕੇ ਯੂਨੀਵਰਸਿਟੀ ਦੇ ਸਟੂਡੈਂਟ ਵੈਲਫ਼ੇਅਰ ਅਫ਼ਸਰ ਪ੍ਰੋਫੈਸਰ ਅੰਗਰੇਜ ਸਿੰਘ ਨੇ ਵਿਦਿਆਰਥੀਆਂ ਦੀਆਂ ਗਤੀਆਂ ਵਿਧੀਆਂ ਦੀ ਸਮੀਖ਼ਿਆ ਕੀਤੀ। ਇਸ ਮੌਕੇ ਹਾਜ਼ਰ ਵੋਟਰਾਂ ਤੋਂ ਇੱਕ ਪ੍ਰਣ ਵੀ ਲਿਆ ਗਿਆ ਕਿ ਅਸੀਂ ਸੁਤੰਤਰ, ਨਿਰਪੱਖ਼ ਅਤੇ ਸਾਂਤੀ ਪੂਰਨ ਚੋਣ ਦੀ ਹਾਮੀ ਭਰਦੇ ਹਾਂ ਅਤੇ ਨਿੱਡਰ ਹੋ ਕੇ ਧਰਮ, ਜਾਤੀ ਜਾਂ ਭਾਸ਼ਾ ਦੇ ਲਾਲਚ ਵਿੱਚ ਆਏ ਬਗੈਰ ਚੋਣਾਂ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ। ਇਸ ਮੌਕੇ ਡਾ. ਏ.ਐਸ.ਕੰਗ ਡਾਇਰੈਕਟਰ ਸਟੂਡੈਂਟ ਵੈਲਫ਼ੇਅਰ, ਸਰਬਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਪਿੰਡ ਮਾਨਖੇੜੀ, ਬਲਬੀਰ ਸਿੰਘ ਸਾਬਕਾ ਸਰਪੰਚ, ਕੁਲਬੀਰ ਕੌਰ ਅਤੇ ਏਕਮਜੋਤ ਕੌਰ ਆਦਿ ਸਮੇਤ ਨਗਰ ਨਿਵਾਸੀ ਅਤੇ ਵੋਟਰ ਹਾਜ਼ਰ ਸਨ।

Send this to a friend