ਗੁਰੂ ਹਰਕ੍ਰਿਸ਼ਨ ਕਾਲਜ ਦੀ ਬੱਸ ਹਾਦਸਾਗ੍ਰਸਤ 18 ਜ਼ਖਮੀ

ਕੁੱਪ ਕਲਾ/ਅਹਿਮਦਗੜ੍ਹ, 8 ਅਪ੍ਰੈਲ (ਅੰਮ੍ਰਿਤ ਪੰਧੇਰ)- ਕੁੱਪ ਕਲਾਂ ਦੇ ਨਜਦੀਕ ਸ੍ਰੀ ਗੁਰੂ ਹਰਕ੍ਰਿਸ਼ਨ ਕਾਲਜ ਫਲੇਵਾਲ ਦੀ ਵਿਦਿਆਰਥਣਾ ਅਤੇ ਟੀਚਰਾਂ ਨਾਲ ਭਰੀ ਬਸ ਉਸ ਸਮੇਂ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਕਾਲਜ ਤੋਂ ਬਚਿਆਂ ਨੂੰ ਲੈ ਕੇ ਮੇਨ ਰੋਡ ਕੁਪ ਵਲ ਜਾਂਦੀ ਇਕ ਪੌਦਿਆ ਨੂੰ ਪਾਣੀ ਦੇ ਰਹੇ ਟੈਂਕਰ ਵਿਚ ਜਾ ਵਜੀ। ਗਡੀ ਵਿਚ ਡਰਾਈਵਰ ਸਮੇਤ 18 ਵਿਦਿਆਰਥੀ ਤੇ ਅਧਿਆਪਕ ਦਸੇ ਜਾ ਰਹੇ ਹਨ ਜੋ ਬੁਰੀ ਤਰਾਂ ਨਾਲ ਫਟੜ ਹੋ ਗਏ। ਡਰਾਈਵਰ ਸਮੇਤ ਫਟੜ ਹੋਈਆ ਵਿਦਿਆਰਥਣਾਂ ਨੂੰ ਤਰੁੰਤ ਜੇਰੇ ਇਲਾਜ ਲਈ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਘਟਨਾਂ ਵਾਲੀ ਥਾਂ ਜਾਇਜਾ ਲੈਣ ਪਹੁੰਚੇ ਐਸ.ਐਚ.ਓ ਮੈਡਮ ਅਮਨਦੀਪ ਕੌਰ ਨਾਲ ਜਦੋਂ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਕਾਲਜ ਪ੍ਰਬੰਧਕਾਂ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਘਟਨਾਂ ਬਹੁਤ ਦੁਖਦਾਈ ਹੈ ਤੇ ਕਾਲਜ ਮੈਨੇਜਮੈਂਟ ਹਮੇਸ਼ਾ ਘਟਨਾਂ ਦਾ ਸਿਕਾਰ ਹੋਏ ਪਰਿਵਾਰਾ ਨਾਲ ਖੜੀ ਹੈ, ਲੋੜ ਪੈਣ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ।

Send this to a friend