ਭਗਤਾ ਭਾਈ ਕਾ, 8 ਅਪ੍ਰੈਲ (ਸਵਰਨ ਸਿੰਘ ਭਗਤਾ)- ਲੋਕ ਸਭਾ ਚੋਣਾਂ ਦਾ ਬਿਗੁਲ ਵਜਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ 10 ਸੀਟਾਂ ਤੇ ਚੋਣ ਲੜਣ ਜਾ ਰਹੇ ਹਨ ਅਤੇ ਪਾਰਟੀ ਵੱਲੋਂ ਲੋਕ ਸਭਾ ਫਰੀਦਕੋਟ ਤੋਂ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਮੀਦਵਾਰ ਐਲਾਲਣ ਤੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਐਸ ਸੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਦੇਣ ਦਾ ਸਵਾਗਤ ਕੀਤਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਮਲੂਕਾ ਨੇ ਕਿਹਾ ਕਿ ਸ੍ਰ. ਗੁਲਜਾਰ ਸਿੰਘ ਰਣੀਕੇ ਪਾਰਟੀ ਦੇ ਸੀਨੀਅਰ ਆਗੂ ਹਨ । ਉਨਾਂ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੀ ਟੀਮ ਵੱਲੋਂ ਉਨਾਂ ਦੀ ਇਤਿਹਾਸਕ ਜਿੱਤ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿੱਚ ਮੋਦੀ ਲਹਿਰ ਚੱਲ ਰਹੀ ਹੈ ਅਤੇ ਲੋਕ ਫਿਰ ਤੋਂ ਦੇਸ਼ ਦੀ ਕਮਾਂਡ ਨਰਿੰਦਰ ਮੋਦੀ ਨੂੰ ਦੇਣ ਲਈ ਉਤਾਵਲੇ ਹੋ ਰਹੇ ਹਨ ।ਇਸ ਮੌਕੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ,ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ,ਗਗਨਦੀਪ ਸਿੰਘ ਗਰੇਵਾਲ,ਸੁਖਜਿੰਦਰ ਸਿੰਘ ਖਾਨਦਾਨ,ਬੂਟਾ ਸਿੰਘ ਭਗਤਾ,ਸਤਵਿੰਦਰਪਾਲ ਸਿੰਘ ਪਿੰਦਰ, ਬੂਟਾ ਭਾਈਰੁਪਾ, ਦੀਪਾ ਘੋਲੀਆ, ਨਰਦੇਵ ਭਾਈਰੁਪਾ, ਚਰਨਜੀਤ ਬਰਾੜ, ਐਡਵੋਕੇਟ ਅਮਰਜੀਤ ਭੂੱਲਰ, ਸਿਕੰਦਰ ਸਿੰਘ ਹਰਰਾਏਪੁਰ, ਸੇਵਕ ਭੋਖੜਾ, ਹਨੀ ਭੋਖੜਾ, ਜਗਮੀਤ ਬਰਾੜ, ਰਾਜਵੀਰ ਸਿੱਧੂ, ਅਰਸ਼ਵੀਰ ਸਿੱਧੂ, ਗੁਰਜੀਤ ਗੋਰਾ ਦਿਉਣ ਆਦਿ ਸਨ।