ਆਪ ਪ੍ਰਧਾਨ ਸ. ਸੈਣੀ ਵਲੋਂ ਮਿਲਖ ਦੀ ਜ਼ਿਲ੍ਹਾ ਜਨਰਲ ਸੈਕਟਰੀ ਵਜੋਂ ਨਿਯੁਕਤੀ

ਮਾਜਰੀ , 4 ਅਪ੍ਰੈਲ (ਸੁਭਾਸ਼ ਚੰਦ)- ਆਮ ਆਦਮੀ ਪਾਰਟੀ ਦੇ ਜਿਲਾ ਯੂਥ ਵਿੰਗ ਦੇ ਪ੍ਰਧਾਨ ਨਵਜੋਤ ਸਿੰਘ ਸੈਣੀ ਨੇ ਗੁਰਜੀਤ ਸਿੰਘ ਮਿਲਖ ਨੂੰ ਜਨਰਲ ਸੈਕਟਰੀ ਦੇ ਅਹੁਦੇ ਤੇ ਨਿਯੁਕਤ ਕੀਤਾ ਹੈ। ਇਸ ਸਬੰਧੀ ਸ. ਸੈਣੀ ਨੇ ਮਿਲਖ ਦੀਆਂ ਪਾਰਟੀ ਪ੍ਰਤੀ ਜਾਰੀ ਸਰਗਰਮੀਆਂ ਨੂੰ ਵੇਖਦਿਆਂ ਉਨ੍ਹਾਂ ਨੂੰ ਇਸ ਮਾਣ ਨਾਲ ਨਿਵਾਜਿਆ ਗਿਆ। ਜਿਸ ਦੌਰਾਨ ਪ੍ਰਧਾਨ ਸੈਣੀ ਅਤੇ ਪਾਰਟੀ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਗੁਰਜੀਤ ਮਿਲਖ ਦਾ ਸਿਰੋਪੇ ਅਤੇ ਨਿਯੁਕਤੀ ਪਤਰ ਨਾਲ ਸਨਮਾਨ ਕਰਦਿਆਂ ਕਿਹਾ ਪਾਰਟੀ ਵਲੋਂ ਸਮਾਜ ਪ੍ਰਤੀ ਫਰਜ਼ ਨਿਭਾਉਣ ਵਾਲੇ ਹਰ ਵਰਕਰ ਨੂੰ ਬਿਨ੍ਹਾਂ ਸਿਫਾਰਿਸ਼ ਤੋਂ ਸਮੇਂ ਸਮੇਂ ਬਣਦਾ ਮਾਣ ਦਿਤਾ ਜਾਦਾ ਹੈ। ਸ. ਮਿਲਖ ਨੇ ਇਸ ਨਿਯੁਕਤੀ ਲਈ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਪਾਰਟੀ ਪ੍ਰਤੀ ਜਿਮੇਂਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਤਾ। ਇਸ ਮੌਕੇ ਹਾਜ਼ਰ ਮੋਨੂੰ ਭਟੀ, ਗਗਨ ਨਿਹੋਲਕਾ ਤੇ ਸੁਖਦੇਵ ਸਿੰਘ ਖੈਰਪੁਰ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿਤੀ।

Send this to a friend