ਮਾਨਸਾ, 4 ਅਪ੍ਰੈਲ (ਜਗਦੀਸ਼ ਬਾਂਸਲ)- ਪਿੰਡ ਸੱਦਾ ਸਿੰਘ ਵਾਲਾ, ਮਾਨ ਬੀਬੜੀਆਂ, ਬੁਰਜ ਹਰੀ ਅਤੇ ਤਾਮਕੋਟ ਦੇ ਲਗਭਗ 50-60 ਪਰਿਵਾਰ ਨੈਸ਼ਨਲ ਕਾਂਗਰਸ ਪਾਰਟੀ ਦੀਆਂ ਨਿਰਪੱਖ, ਲੋਕ ਭਲਾਈ ਅਤੇ ਸਰਵ ਹਿੱਤਕਾਰੀ ਅਤੇ ਲੋਕ ਪੱਖੀ ਯੋਜ਼ਨਾਵਾਂ ਨਾਲ ਸਹਿਮਤੀ ਪ੍ਰਗਟਾਉਦੇ ਹੋਏ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਉਨਾਂ ਨੂੰ ਸਿਰੋਪਾਓ ਦੇਕੇ ਡਾ: ਮੰਜੂ ਬਾਲਾ ਬਾਂਸਲ ਪ੍ਰਧਾਨ, ਜਿਲ੍ਹਾ ਕਾਂਗਰਸ ਕਮੇਟੀ ਅਤੇ ਹਲਕਾ ਸੇਵਾਦਾਰ, ਮਾਨਸਾ ਵੱਲੋਂ ਉਨਾਂ ਦਾ ਸਨਮਾਨ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਗਿਆ ।ਇਸ ਸਮੇਂ ਡਾ: ਮੰਜੂ ਬਾਂਸਲ ਨੇ ਕਿਹਾ ਕਿ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੀ ਬੜਤ ਨੂੰ ਦੇਖਦਿਆਂ ਹੋਇਆਂ ਕਾਂਗਰਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਸਲ ਵਿਚ ਵਿਰੋਧੀ ਪਾਰਟੀਆਂ ਪੰਜਾਬ ਵਿਚ ਮੁੱਦਾ ਹੀਣ ਹੋ
ਚੁੱਕੀਆਂ ਹਨ ।ਉਨਾਂ ਦਾ ਇਕੋ ਇਕ ਮੁੱਦਾ ਸਿਰਫ ਕਾਂਗਰਸ ਦਾ ਵਿਰੋਧ ਕਰਨਾ ਹੈ। ਉਨਾਂ ਵੱਲੋਂ ਬੇ-ਵਜਾਹ ਕਾਂਗਰਸ ਦੇ ਖਿਲਾਫ ਧਰਨੇ ਲਗਾ ਕੇ ਲੋਕਾਂ ਨੂੰ ਗੁਮਰਾ ਉਨਾਂ ਵੱਲੋਂ ਬੇ ਵਜਾਹ ਕਾਂਗਰਸ ਦੇ ਖਿਲਾਫ ਧਰਨੇ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਪਰੰਤੁ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਹੁਣ ਵਿਰੋਧੀ ਪਾਰਟੀਆਂ ਦੀਆਂ ਮੁੱਦਾ ਹੀਣ ਗੱਲਾਂ ਤੇ ਭਰੋਸਾ ਨਹੀਂ ਕਰਨਗੇ। ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਾਹੁਲ ਗਾਂਧੀ ਪ੍ਰਧਾਨ ਸਰਬ ਹਿੰਦ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਮੁੱਖ ਤੌਰ ਤੇ ਗਰੀਬੀ ਤੇ ਵਾਰ , 72 ਹਜਾਰ ਨੂੰ ਕਾਂਗਰਸ ਪਾਰਟੀ ਦਾ ਵਾਅਦਾ ਅਤੇ ਨਾਅਰਾ ਦਿੱਤਾ ਗਿਆ ਹੈ। ਡਾ. ਮੰਜੂ ਬਾਂਸਲ ਪਿੰਡ ਸੱਦਾ ਸਿੰਘ ਵਾਲਾ, ਮਾਨ ਬੀਬੜੀਆਂ, ਬੁਰਜ ਹਰੀ ਅਤੇ ਤਾਮਕੋਟ ਵਿਖੇ ਸੰਬੋਧਨ ਕਰਦਿਆਂ ਅਪੀਲ ਕੀਤੀ ਗਈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੋਟਾਂ ਪਾਕੇ ਜਿਤਾਓ। ਇਸ ਮੌਕੇ ਸਰਵ ਸ਼੍ਰੀ ਦੀਦਾਰ ਸਿੰਘ ਖਾਰਾ, ਬਲਾਕ ਪ੍ਰਧਾਨ(ਮਾਨਸਾ), ਪਿੰਡ ਬੁਰਜ ਹਰੀ ਦੇ ਸਰਪੰਚ ਰਾਜਪਾਲ ਸਿੰਘ, ਲਾਭ ਕੌਰ(ਬਲਾਕ ਸੰਮਤੀ ਮੈਂਬਰ), ਭੋਲਾ ਸਿੰਘ ਸਾਬਕਾ ਸਰਪੰਚ, ਸੁਨੀਲ ਕੁਮਾਰ ਮੈਂਬਰ, ਗੁਰਨਾਮ ਸਿੰਘ ਪੰਚ, ਕੇਵਲ ਸਿੰਘ ਅਤੇ ਸਮੂਹ ਮੈਂਬਰ ਗ੍ਰਾਮ ਪੰਚਾਇਤ, ਪਿੰਡ ਤਾਮਕੋਟ ਦੇ ਗੁਰਨਾਮ ਸਿੰਘ ਸਰਪੰਚ, ਚਰਨ ਸਿੰਘ ਸਾਬਕਾ ਮੈਂਬਰ, ਸ਼ਿੰਦਰਪਾਲ ਕੌਰ ਪੰਚ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਅਤੇ ਅਤੇ ਪਿੰਡ ਮਾਨ ਬੀਬੜੀਆਂ ਤੋਂ ਮਾਇਆ ਕੌਰ ਸਰਪੰਚ ਪਤਨੀ ਕੁਲਦੀਪ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਕਾਕਾ ਸਿੰਘ ਅਤੇ ਪਿੰਡ ਸੱਦਾ ਸਿੰਘ ਵਾਲੇ ਤੋਂ ਕਮਲਜੀਤ ਸਿੰਘ ਸਰਪੰਚ, ਜਗਚਾਨਣ ਸਿੰਘ ਬਲਾਕ ਸੰਮਤੀ ਮੈਂਬਰ ਸਮੇਤ ਸਮੂਹ ਕਾਂਗਰਸੀ ਵਰਕਰ ਹਾਜਰ ਸਨ।