ਸਾਬਕਾ ਐਸਪੀ ਹਰਪਾਲ ਸਿੰਘ ਸਮੇਤ 9 ਪੁਲਿਸ ਮੁਲਾਜ਼ਮਾਂ ਅਤੇ ਇੱਕ ਮਹਿਲਾ ’ਤੇ 302 ਤਹਿਤ ਦੋਸ਼ ਆਇਦ

ਰੂਪਨਗਰ, 4 ਅਪ੍ਰੈਲ (ਲਾਡੀ ਖਾਬੜਾ)- ਕਹਾਵਤ ਹੈ ਕਿ ‘‘ ਜੈਸੀ ਕਰਨੀ ਵੈਸੀ ਵਰਨੀ ‘‘ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਰੂਪਨਗਰ ਅਦਾਲਤ ਵਿਚ ਦੋਸ਼ੀਆਂ ਦੇ ਕਟਿਹਰੇ ਵਿਚ ਖੜੇ ਪੁਲਿਸ ਦੇ ਸਾਬਕਾ ਅਫਸਰਾਂ ਤੋਂ ਜਿਨਾ ਦੇ 26 ਸਾਲ ਪਹਿਲੇ ਕੀਤੇ ਗੁਨਾਹ ਦੀ ਸਜਾ ਹੁਣ ਨੇੜੇ ਹੋਈ ਹੈ। ਰੂਪਨਗਰ ਦੇ ਵਧੀਕ ਤੇ ਜਿਲਾ• ਸ਼ੈਸ਼ਨ ਜਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਨੇ 26 ਸਾਲ ਪੁਰਾਣੇ ਇਕ ਕਤਲ ਮਾਮਲੇ ਵਿਚ ਜਿਥੇ 9 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਦੇ ਖਿਲਾਫ ਕਤਲ ਤਹਿਤ 302 ਦੇ ਦੋਸ਼
ਆਇਦ ਕੀਤੇ ਨੇ ਉਥੇ ਹੀ ਦੋਸ਼ੀਆਂ ਵਲੋਂ ਜਮਾਨਤ ਲਈ ਲਈ ਅਰਜੀ ਨੂੰ ਖਾਰਜ ਕਰਦੇ ਹੋਏ ਰੂਪਨਗਰ ਜੇਲ ਭੇਜ ਦਿਤਾ। ਅਤੇ ਮਾਮਲੇ ਵਿਚ ਅਗਲੀ ਸੁਣਵਾਲੀ ਲਈ 11 ਅਪ੍ਰੈਲ ਤੈਅ ਕੀਤੀ ਹੈ। ਇਨ ਆਰੋਪੀ ਪੁਲਿਸ ਮੁਲਾਜਮਾਂ ਵਿਚ ਮੁਖ ਅਰੋਪੀ ਹਰਪਾਲ ਸਿੰਘ ਹੈ ਜੋ ਕਿ ਐਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੈ ਤੇ 1993 ਵਿਚ ਸ਼੍ਰੀ ਚਮਕੌਰ ਸਾਹਿਬ ਵਿਚ ਬਤੋਰ ਐਸਐਚਓ ਸੀ ਤੇ ਇਸ ਦੇ ਖਿਲਾਫ ਦੋਸ਼ ਹੈ ਕਿ ਸਿਪਾਹੀ ਪਰਮਜੀਤ ਸਿੰਘ ਤੇ ਗੋਲੀ ਹਰਪਾਲ ਸਿੰਘ ਵਲੋਂ ਹੀ ਚਲਾਈ ਗਈ ਸੀ। ਇਨਾ ਦੇ ਇਲਾਵਾ ਏਐਸਆਈ ਗੁਰਨਾਮ ਸਿੰਘ , ਏਐਸਆਈ ਸੰਤੋਖ ਸਿੰਘ ਸਿਪਾਹੀ ਪਰਮੇਲ ਸਿੰਘ ਅਤੇ ਸਿਪਾਹੀ ਰਾਜਿੰਦਰ ਸਿੰਘ ਸੇਵਾ ਮੁਕਤ ਹੋ ਚੁਕੇ ਨੇ। ਜਦ ਕਿ ਇਕਬਾਲ ਮੁਹਮਦ ਸਿਪਾਹੀ, ਮਹਿੰਦਰ ਸਿੰਘ ਸਿਪਾਹੀ , ਸੁਖਵਿੰਦਰ ਲਾਲ ਸਿਪਾਹੀ ਅਜੇ ਜਸਵਿੰਦਰ ਸਿੰਘ ਸਿਪਾਹੀ ਹਾਲੇ ਵੀ ਪੁਲਿਸ ਵਿਚ ਤੈਨਾਤ ਹਨ ਜਦੋਂ ਕਿ ਇਕਤ ਅਰੋਪੀ ਸਤਨਾਮ ਸਿੰਘ ਸਿਪਾਹੀ ਦੀ ਮੋਤ ਹੋ ਚੁਕੀ ਹੈ ਤੇ ਮਹਿੰਦਰ ਕੌਰ ਨੂੰ ਵੀ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਹੈ।।
ਮ੍ਰਿਤਕ ਸਤਨਾਮ ਸਿੰਘ ਦਾ ਪਰਿਵਾਰ ਅਦਾਲਤ ਦੇ ਫੈਸਲੇ ਤੋਂ ਖੁਸ਼- ਮ੍ਰਿਤਕ ਸਿਪਾਹੀ ਸਤਨਾਮ ਸਿੰਘ ਦੇ ਭਰਾ ਅਤੇ ਭੈਣ ਸੁਖਵਿੰਦਰ ਕੈਰ ਨੇ ਭਰੇ ਮਨ ਨਾਲ ਕਿਹਾ ਕਿ 26 ਸਾਲ ਪਹਿਲਾ ਜਾਮਲ ਪੁਲਿਸ ਮੁਲਾਜਮਾਂ ਨੇ ਉਨਾ• ਦੇ ਭਰਾ• ਨੂੰ ਗੋਲੀ ਮਾਰਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਤੇ ਉਹ ਇਨਸਾਫ ਲੈਣ ਲਈ 26 ਸਾਲ ਤੋਂ ਅਦਾਲਤੀ ਕੇਸ ਲੜ ਰਹੇ ਨੇ , ਹੁਣ ਜਾਕੇ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ।

Send this to a friend