ਮੋਦੀ ਨੂੰ ਮਿਲਿਆ ਯੂ.ਏ.ਈ. ਦਾ ਸਭ ਤੋਂ ਵਡਾ ਸਨਮਾਨ ‘ਜ਼ਾਏਦ ਮੈਡਲ’

ਨਵੀਂ ਦਿਲੀ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਸ਼ਟਰਪਤੀ ਖ਼ਲੀਫ਼ਾ ਬਿਨ ਜ਼ਾਏਦ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਜ਼ਾਏਦ ਮੈਡਲ‘ ਨਾਲ ਸਨਮਾਨਿਤ ਕੀਤਾ ਹੈ।ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜ਼ਾਏਦ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਨਾਲ ਸਾਡੇ ਇਤਿਹਾਸਕ ਅਤੇ ਰਣਨੀਤਿਕ ਸਬੰਧ ਹਨ, ਮੇਰੇ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਣਾਇਕ ਭੂਮਿਕਾ ਨਾਲ ਇਸ ਰਿਸ਼ਤੇ ਨੂੰ ਹੋਰ ਹਲਾਸ਼ੇਰੀ ਮਿਲੀ ਹੈ। ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ‘ਚ ਯੂ. ਏ. ਈ. ਦੇ ਰਾਸ਼ਟਰਪਤੀ ਉਨ੍ਹਾਂ ਨੂੰ ‘ਜ਼ਾਏਦ ਮੈਡਲ‘ ਪ੍ਰਦਾਨ ਕਰਦੇ ਹਨ।‘‘ ਦਸ ਦਈਏ ਕਿ ‘ਜ਼ਾਏਦ ਮੈਡਲ‘ ਸੰਯੁਕਤ ਅਰਬ ਅਮੀਰਾਤ ਦਾ ਸਰਵਉਚ ਨਾਗਰਿਕ ਸਨਮਾਨ ਹੈ, ਜਿਹੜਾ ਕਿ ਬਾਦਸ਼ਾਹਾਂ, ਰਾਸ਼ਟਰਪਤੀਆਂ ਅਤੇ ਰਾਜਾਂ ਦੇ ਮੁਖੀਆਂ ਨੂੰ ਦਿਤਾ ਜਾਂਦਾ ਹੈ।

Send this to a friend