ਹਵਾ ਪ੍ਰਦੂਸ਼ਣ ਕਾਰਨ ਭਾਰਤ ’ਚ 12 ਲੱਖ ਮੌਤਾਂ ਦਾ ਖ਼ੁਲਾਸਾ

ਨਵੀਂ ਦਿੱਲੀ, 3 ਅਪ੍ਰੈਲ- ਭਾਰਤ ਵਿਚ ਬੀਤੇ ਸਾਲ ਕਰੀਬ 12 ਲਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈ। ਹਵਾ ਪ੍ਰਦੂਸ਼ਣ ’ਤੇ ਆਈ ਕੌਮਾਂਤਰੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟ ਆਫ਼ ਗਲੋਬਲ ਯੀਅਰ 2019 ਮੁਤਾਬਕ ਲੰਮੇ ਸਮੇਂ ਤਕ ਘਰੋਂ ਬਾਹਰ ਰਹਿਣ ਜਾਂ ਘਰ ਵਿਚ ਹੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2017 ਵਿਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ਫੇਫੜੇ ਦਾ ਕੈਂਸਰ ਜਾਂ ਪੁਰਾਣੀ ਬਿਮਾਰੀਆਂ ਨਾਲ ਕਰੀਬ ਪੂਰੀ ਦੁਨੀਆ ਵਿਚ 50 ਲਖ ਤੋਂ ਵਧ ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ 30 ਲਖ ਮੌਤਾਂ ਸਿਧੀਆਂ ਪੀ.ਐਮ. 2.5 ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਵੀ ਅਧਿਆਂ ਦੀ ਮੌਤ ਭਾਰਤ ਤੇ ਚੀਨ ਵਿਚ ਹੋਈ ਹੈ। ਸਾਲ 2017 ਵਿਚ ਇਨ੍ਹਾਂ ਦੋਵਾਂ ਮੁਲਕਾਂ ਵਿਚ ਹਵਾ ਪ੍ਰਦੂਸ਼ਣ ਨਾਲ 12-12 ਲਖ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੀ ਹੈਲਥ ਇਫੈਕਟਸ ਇੰਸਟੀਚਿਊਟ (ਐਚਈਆਈ) ਨੇ ਬੁਧਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਭਾਰਤ ਵਿਚ ਸਿਹਤ ਸਬੰਧੀ ਖ਼ਤਰਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵਡਾ ਕਾਰਨ ਹਵਾ ਪ੍ਰਦੂਸ਼ਣ ਤੇ ਸਿਗਰਟਨੋਸ਼ੀ ਹੈ। ਰਿਪੋਰਟ ਮੁਤਾਬਕ ਇਸ ਵਜ੍ਹਾ ਕਰਕੇ ਦਖਣ ਏਸ਼ੀਆ ਵਿਚ ਮੌਜੂਦਾ ਸਥਿਤੀ ’ਚ ਜਨਮ ਲੈਣ ਵਾਲੇ ਬਚਿਆਂ ਦਾ ਜੀਵਨ ਢਾਈ ਸਾਲ ਘਟ ਜਾਏਗਾ।
ਇਸ ਦੇ ਨਾਲ ਹੀ ਆਲਮੀ ਜੀਵਨ ਵਿਚ 20 ਮਹੀਨਿਆਂ ਦੀ ਕਮੀ ਆਏਗੀ। ਰਿਪੋਰਟ ਜਾਰੀ ਕਰਨ ਵਾਲੀ ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਪ੍ਰਦੂਸ਼ਣ ਨਾਲ ਨਜਿਠਣ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਉਜਵਲ ਯੋਜਨਾ, ਘਰੇਲੂ ਐਲ.ਪੀ.ਜੀ. ਪ੍ਰੋਗਰਾਮ, ਸਵਛ ਵਾਹਨ ਮਾਣਕ ਤੇ ਨਵਾਂ ਰਾਸ਼ਟਰੀ ਸਵਸ਼ ਵਾਯੂ ਪ੍ਰੋਗਰਾਮ ਤੋਂ ਆਉਣ ਵਾਲੇ ਸਾਲਾਂ ਵਿਚ ਲੋਕਾਂ ਨੂੰ ਅਹਿਮ ਲਾਭ ਮਿਲਣਗੇ।

Send this to a friend