ਨਵੀਂ ਦਿੱਲੀ- ਚੋਣ ਕਮਿਸ਼ਨ ਨੇ ‘ਨਮੋ ਟੀ.ਵੀ.’ ਲਾਂਚ ਕੀਤੇ ਜਾਣ ਦੇ ਮਾਮਲੇ ’ਚ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਜਵਾਬ ਮੰਗੀਆ ਹੈ। ਇਸ ਦੇ ਨਾਲ ਹੀ ਈ.ਸੀ. ਨੇ ਦੂਰਦਰਸ਼ਨ ਨੂੰ ਵੀ ਨੋਟੀਸ ਜਾਰੀ ਕੀਤਾ ਹੈ। ਨਮੋ ਟੀ.ਵੀ. ਚੋਣ ਜਾਬਤਾ ਦੌਰਾਨ 31 ਮਾਰਚ ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਅਤੇ ਬੀ.ਜੇ.ਪੀ. ਨਾਲ ਸਬੰਧਿਤ ਕੰਟੇਂਟ ਦਿਖਾਇਆ ਜਾਂਦਾ ਹੈ। ਚੋਣ ਵਿਭਾਗ ਨੇ ਹੁਣ ਸੂਚਨਾ ਮੰਤਰਾਲੇ ਨੂੰ ਨੋਟੀਸ ਭੇਜ ਜਵਾਬ ਮੰਗਿਆ ਹੈ ਕਿ ਚੋਣਾਂ ਤੋਂ ਪਹਿਲਾਂ ਨਮੋ ਟੀ.ਵੀ. ਕਿਉਂ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਦੂਰਦਰਸ਼ਨ ’ਤੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ‘ਮੈਂ ਭੀ ਚੌਕੀਦਾਰ’ ਇ¤ਕ ਘੰਟਾ 24 ਮਿੰਟ ਦਿਖਾਏ ਜਾਣ ਦਾ ਜਵਾਬ ਮੰਗਿਆ ਹੈ। ਇਸ ਸਬੰਧੀ ਕਾਂਗਰਸ ਅਤੇ ‘ਆਪ’ ਦੋਵਾਂ ਨੇ ਹੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੋਣ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ।