ਡਿਪਟੀ ਕਮਿਸ਼ਨਰ ਨੇ ਕੀਤਾ ਓਵਰਬ੍ਰਿਜ਼ ਦਾ ਉਦਘਾਟਨ

ਬਰਨਾਲਾ, 3 ਅਪ੍ਰੈਲ (ਤਰਨਜੀਤ ਸਿੰਘ ਗੋਲਡੀ)-ਨਾਨਕਸਰ ਰੋਡ ਤੋਂ ਸ਼ੁਰੂ ਹੋ ਕੇ ਬਾਜਾਖਾਨਾ ਰੋਡ ਤੇ ਖਤਮ ਹੁੰਦੇ ਓਵਰਬ੍ਰਿਜ਼ ਦੇ ਸ਼ੁਰੂ ਕਰਨ ਨੂੰ ਲੈ ਕੇ ਪੰਜਾਬ ਟਾਇਮਜ਼ ਨੇ ਇਸ ਬਾਬਤ ਖਬਰ ਪ੍ਰਕਾਸ਼ਿਤ ਕੀਤੀ ਸੀ। ਜਿਸਤੇ ਤਿਆਰ ਹੋਏ ਓਵਰਬ੍ਰਿਜ਼ ਦਾ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜਪ੍ਰਤਾਪ ਸਿੰਘ ਫੂਲਕਾ ਵੱਲੋਂ ਰਿਬਨ ਕੱਟਕੇ ਓਵਰਬ੍ਰਿਜ਼ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਐਸ.ਐਸ.ਪੀ. ਸ.ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ, ਏ.ਡੀ.ਸੀ. ਪ੍ਰਵੀਨ ਕੁਮਾਰ, ਐਸ.ਡੀ.ਐਮ.ਸੰਦੀਪ ਕੁਮਾਰ, ਡੀ.ਐਸ.ਪੀ.ਰਾਜੇਸ਼ ਕੁਮਾਰ ਛਿੱਬਰ ਤੋਂ ਇਲਾਵਾ ਹੋਰ ਵੀ ਕਈ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਉਦਘਾਟਨ ਦੇ ਸਮੇਂ ਹਾਜ਼ਰ ਸਨ। ਉਦਘਾਟਨ ਹੋਣ ਤੋਂ ਬਾਅਦ ਓਵਰਬ੍ਰਿਜ਼ ਦੇ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਸੁਖ ਦਾ ਸਾਹ ਲਿਆ ਕਿਊਂਕਿ ਇਸ ਓਵਰਬ੍ਰਿਜ਼ ਦਾ ਕੰਮ ਕਾਫ਼ੀ ਸਮੇਂ ਤੋਂ ਚੱਲਣ ਕਰਕੇ ਲੋਕਾਂ ਨੂੰ ਕਾਫ਼ੀ ¦ਬਾ ਰਾਸਤਾ ਤੈਅ ਕਰਕੇ ਇੱਧਰ ਉਧਰ ਜਾਣਾ ਪੈਂਦਾ ਸੀ। ਜਿਸਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਸੀ ਅਤੇ ਬੱਸਾਂ ਵਾਲਿਆਂ ਨੂੰ ਵੀ ਕਾਫ਼ੀ ਮੁਸ਼ਕਿਲ ਨਾਲ ਜੂੰਝਣਾ ਪੈਂਦਾ ਸੀ। ਓਵਰਬ੍ਰਿਜ਼ ਦਾ ਕੰਮ ਵੈਸੇ ਪੂਰਾ ਹੋ ਹੀ ਚੁੱਕਾ ਸੀ। ਜਿਸਤੇ ਪੰਜਾਬ ਟਾਇਮਜ਼ ਨੇ ਲੋਕਾਂ ਦੀ ਅਵਾਜ਼ ਨੂੰ ਜ਼ੋਰ ਸ਼ੋਰ ਨਾਲ ਉਠਾਇਆ। ਜਿਸਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕਰਦਿਆਂ ਇਸ ਓਵਰਬ੍ਰਿਜ਼ ਦਾ ਉਦਘਾਟਨ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ। ਜਿਸਤੇ ਲੋਕਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਓਵਰਬ੍ਰਿਜ਼ ਦਾ ਉਦਘਾਟਨ ਕਰਨ ਤੇ ਧੰਨਵਾਦ ਕੀਤਾ।

Send this to a friend