ਕਾਂਗਰਸ ਪਾਰਟੀ ਦੁਆਰਾ ਜਾਰੀ ਕੀਤਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ : ਕਲਿਆਣ

ਬਠਿੰਡਾ/ਨਥਾਣਾ, 3 ਅਪ੍ਰੈਲ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਲੋਕ ਸਭਾ ਚੋਣਾ ਜਿੱਤਣ ਲਈ ਕਾਂਗਰਸ ਸਰਕਾਰ ਵੱਲੋ ਵੱਡੀਆ-ਵੱਡੀਆ ਡੀਗਾ ਮਾਰੀਆ ਜਾ ਰਹੀਆ ਹਨ।ਪਰ ਵਿਧਾਨ ਸਭਾ ਚੋਣਾ ਸਮੇ ਕਾਂਗਰਸ ਸਰਕਾਰ ਦੁਆਰਾ ਕੀਤਾ ਹੋਇਆ ਇਕ ਵੀ ਵਾਅਦਾ ਕੈਪਟਨ ਤੋ ਪੂਰਾ ਨਹੀ ਹੋਇਆ,ਇਹਨਾ ਵਿਚਾਰਾ ਦਾ ਪ੍ਰਗਟਾਵਾ ਭੁੱਚੋ ਹਲਕੇ ਦੇ ਨਿਗਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਨੇ ਕੀਤਾ।ਉਹਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਪ੍ਰਧਾਨ ਮੰਤਰੀ ਦੇ ਮੁੱਖ ਦਾਅਵੇਦਾਰ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਡਾ:ਮਨਮੋਹਨ ਸਿੰਘ ਦੁਆਰਾ ਪਿਛਲੇ ਦਿਨੀ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। ਜਿਸ ਵਿੱਚ ਉਹ ਦੇਸ਼ ਦੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਲੋਕਾ ਨਾਲ ਬਹੁਤ ਸਾਰੇ ਵਾਅਦੇ ਕਰ ਕੇ ਸੱਤਾ ਵਿੱਚ ਆਈ,ਪਰ ਦੋ ਸਾਲ ਤੋ ਉਪਰ ਦਾ ਸਮਾ ਬੀਤ ਜਾਣ ਤੋ ਬਾਅਦ ਵੀ ਉਹਨਾ ਤੋ ਕੋਈ ਵੀ ਵਾਅਦਾ ਪੂਰਾ ਨਹੀ ਹੋਇਆ ਤੇ ਕਾਂਗਰਸ ਦੇਸ਼ ਦੇ ਲੋਕਾ ਨਾਲ ਝੂਠੇ ਵਾਅਦੇ ਕਰ ਰਹੀ ਹੈ,ਜਿੰਨ੍ਹਾ ਨੂੰ ਉਹ ਕਦੇ ਵੀ ਪੂਰਾ ਨਹੀ ਕਰ ਸਕਣਗੇ।ਚੋਣ ਮਨੋਰਥ ਪੱਤਰ ਵਿੱਚ ਉਹਨਾ ਨੇ ਕਿਹਾ ਹੈ ਕਿ ਕਿਸਾਨਾ ਨੂੰ ਕਰਜ ਮੁਕਤ ਕਰਨ ਲਈ ਰਾਸ਼ਟਰੀ ਕਿਸਾਨ ਕਮਿਸ਼ਨ ਬਣਾਉਣਾ,ਕਰਜਾ ਨਾ ਮੋੜਨਾ ਅਪਰਾਧ ਨਹੀ ਹੋਵੇਗਾ,2030 ਤੱਕ ਗਰੀਬੀ ਖਤਮ ਕਰਨਾ,ਹਰ ਗਰੀਬ ਪਰਿਵਾਰ ਨੂੰ 72000 ਸਲਾਨਾ,ਜਿਸ ਵਿੱਚ 20 ਫੀਸਦੀ ਗਰੀਬ ਪਰਿਵਾਰ ਆਉਗੇ,ਜਿੰਨਾ ਪੇਡੂ ਗਰੀਬਾ ਕੋਲ ਘਰ ਨਹੀ,ਉਹਨਾ ਨੂੰ ਪਲਾਟ ਦਿੱਤੇ ਜਾਣਗੇ ਅਤੇ ਸ਼ਹਿਰੀ ਗਰੀਬਾ ਨੂੰ ਰਿਹਾਇਸ਼ ਦੇਣ ਦਾ ਵਾਅਦਾ ਕੀਤਾ,31 ਮਾਰਚ 2020 ਤੱਕ 22ਲੱਖ ਨੋਜਵਾਨਾ ਨੂੰ ਰੋਜਗਾਰ ਦੇਣਾ, ਜਿਸ ਤਹਿਤ ਹਰ ਸੂਬਾ ਸਰਕਾਰ ਨੂੰ 20 ਲੱਖ ਅਸਾਮੀਆ ਭਰਨ ਲਈ ਮਨਾਇਆ ਜਾਵੇਗਾ ਗ੍ਰਾਮ ਪੰਚਾਇਤਾ ਵਿੱਚ 10 ਲੱਖ ਸੇਵਾ ਮਿੱਤਰ ਦੇ ਅਹੁਦੇ ਸਿਰਜੇ ਜਾਣਗੇ,ਨਰੇਗਾ ਰੋਗਗਾਰ 100 ਦਿਨ ਤੋ ਵਧਾ 150 ਦਿਨ ਕਰਨਾ,12 ਵੀ ਤੱਕ ਦੀ ਸਿੱਖਿਆ ਮੁਫਤ ਕਰਨਾ,ਔਰਤਾ ਲਈ 33% ਰਾਖਵਾਕਰਨ ਲਈ ਬਿਲ ਪਾਸ ਕਰਨਾ, ਜੀਐਸਟੀ ਨੂੰ ਸਰਲ ਬਣਾਉਣਾ ਅਤੇ ਜਰੂਰੀ ਸਮਾਨ ਨੂੰ ਕਰ ਮੁਕਤਾ ਕਰਨਾ ਇਹ ਸਾਰੇ ਵਾਅਦੇ ਲੋਕਾ ਤੋ ਲੋਕ ਸਭਾ ਦੀਆ ਵੋਟਾ ਵਟੋਰਨ ਲਈ ਕੀਤੇ ਗਏ ਹਨ ਜੋ ਕਿ ਸਭ ਚੋਣਾਵੀ ਜੁਮਲੇ ਹਨ।

Send this to a friend