ਮਾਛੀਵਾੜਾ ਸਾਹਿਬ, 18 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਜਿਉਂ ਜਿਉਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਮਿਤੀ ਨੇੜੇ ਆਉਂਦੀ ਜਾ ਰਹੀ ਹੈ ਤਿਉਂ ਤਿਉਂ ਸਰਗਰਮੀਆਂ ਵਧਦੀਆ ਜਾ ਰਹੀਆਂ ਹਨ ਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਮਾਛੀਵਾੜਾ ਦੇ ਅਕਾਲੀ ਭਾਜਪਾ ਵਰਕਰਾਂ ਵੱਲੋਂ ਨਵੀ ਨੀਤੀ ਬਣਾਉਂਦਿਆਂ ਸ਼ਹਿਰ ਵਿਚ ਡੋਰ ਟੂ ਡੋਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਿਸ ਸਦਕਾ ਉਮੀਦਵਾਰ ਕੁਲਵੰਤ ਦੇ ਹੱਕ ਵਿਚ ਲਹਿਰ ਬਣਦੀ ਜਾ ਰਹੀ ਹੈ।
ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਯੂਥ ਵਿੰਗ ਦੇ ਕੌਮੀ ਜਨ. ਸਕੱਤਰ ਤੇ ਕੌਂਸਲਰ ਰੁਪਿੰਦਰ ਸਿੰਘ ਬੈਨੀਪਾਲ ਵੱਲੋਂ ਸਵੇਰੇ 6 ਵਜੇ ਸ਼ਹਿਰ ਵਿਚ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਭਾਰੀ ਗਿਣਤੀ ਵਿਚ ਵਰਕਰਾਂ ਨੂੰ ਨਾਲ ਲੈ ਕੇ ਘਰ ਘਰ ਜਾ ਕੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿਚ ਜਿੱਥੇ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਉਥੇ ਪਾਰਟੀ ਦੀਆਂ ਨੀਤੀਆਂ ਦਾ ਵੀ ਪ੍ਰਚਾਰ ਕੀਤਾ ਜਾਂਦਾ ਹੈ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਯੂਥ ਅਕਾਲੀ ਆਗੂ ਰੁਪਿੰਦਰ ਸਿੰਘ ਬੈਨੀਪਾਲ ਦੇ ਭਖਵੇਂ ਚੋਣ ਪ੍ਰਚਾਰ ਨੇ ਸ਼ਹਿਰ ਦੀ ਫਿਜ਼ਾ ਨੂੰ ਅਕਾਲੀ ਦਲ ਦੇ ਰੰਗ ਵਿਚ ਰੰਗ ਦਿੱਤਾ ਹੈ ਜਦਕਿ ਕਾਂਗਰਸ ਦੀ ਚੋਣ ਮੁਹਿੰਮ ਅਜੇ ਕਾਫੀ ਠੰਢੀ ਚੱਲ ਰਹੀ ਹੈ। ਅੱਜ ਸਵੇਰੇ ਜਿਉਂ ਹੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਰੁਪਿੰਦਰ ਸਿੰਘ ਬੈਨੀਪਾਲ ਇੰਦਰਾ ਕਲੋਨੀ ਵਿਚ ਚੋਣ ਪ੍ਰਚਾਰ ਲਈ ਨਿੱਕਲੇ ਤਾਂ ਉਥੋਂ ਦੇ ਨਿਵਾਸੀਆਂ ਨੇ ਅਕਾਲੀ ਭਾਜਪਾ ਸਰਕਾਰ ਦੇ ਹੱਕ ਵਿਚ ਆ ਕੇ ਨਾਅਰੇ ਲਗਾਏ ਤੇ ਇੱਕਜੁੱਟਤਾ ਦਾ ਸਬੂਤ ਦਿੰਦਿਆਂ ਇਸ ਵਾਰਡ ’ਚੋਂ ਕੁਲਵੰਤ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਐਲਾਨ ਕੀਤਾ। ਇਹੋ ਜਿਹੇ ਹੀ ਰੋਚਕ ਨਜਾਰੇ ਪੁਰਾਣੀ ਗਊਸ਼ਾਲਾ ਰੋਡ ਤੇ ਹੋਰ ਵੱਖ ਵੱਖ ਵਾਰਡਾਂ ਵਿਚ ਦੇਖਣ ਨੂੰ ਮਿਲੇ ਜਿੱਥੇ ਵੋਟਰਾਂ ਵਿਚ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਚੋਣ ਪ੍ਰਚਾਰ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਧਰਮਿੰਦਰ ਸ਼ਰਮਾ, ਕੁਲਵੀਰ ਸਿੰਘ ਸੋਹੀ ਪ੍ਰਧਾਨ ਨਗਰ ਕੌਂਸਲ ਜੀਰਕਪੁਰ, ਸ਼ੈਲਰ ਐਸੋ. ਦੇ ਪ੍ਰਧਾਨ ਟਹਿਲ ਸਿੰਘ ਔਜਲਾ, ਜਥੇ. ਮਨਮੋਹਣ ਸਿੰਘ ਖੇੜਾ, ਸੁਸ਼ੀਲ ਲੂਥਰਾ, ਰਾਜੇਸ਼ ਲੀਹਲ, ਸਤੀਸ਼ ਸਿੰਗਲਾ, ਅਮਰੀਕ ਸਿੰਘ ਧਾਲੀਵਾਲ, ਮਨਜੀਤ ਸਿੰਘ ਗਿੱਲ, ਮਾਸਟਰ ਤਰਸੇਮ ਚੰਦ, ਹਰਦੀਪ ਸਿੰਘ ਗਿੱਲ, ਸੰਤੋਖ ਸਿੰਘ ਲੌਂਗੀਆ, ਦਵਿੰਦਰ ਸਿੰਘ ਗਿੱਲ, ਸਵਰਨ ਸਿੰਘ ਮਾਂਗਟ, ਬੇਅੰਤ ਸਿੰਘ ਮਾਂਗਟ, ਮਨੀ ਬਰਾੜ, ਅਮਨਦੀਪ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਮੱਕੜ, ਜਸਪਾਲ ਸਿੰਘ ਜੱਜ, ਹਰਪਿੰਦਰ ਸਿੰਘ ਤੱਖੀ, ਕਰਮਜੀਤ ਸਿੰਘ ਅਢਿਆਣਾ, ਕੁਲਵੀਰ ਸਿੰਘ ਨੀਲਾ, ਬਲਬੀਰ ਸਿੰਘ ਮਾਨ, ਆੜ੍ਹਤੀ ਅਰਵਿੰਦਰਪਾਲ ਸਿੰਘ ਵਿੱਕੀ, ਗੁਰਮੇਲ ਸਿੰਘ ਬੈਨੀਪਾਲ, ਮੁਕੰਦ ਸਿੰਘ ਬੈਨੀਪਾਲ, ਡਾ. ਅਮਰਜੀਤ ਸਿੰਘ, ਸੁਖਦੇਵ ਸਿੰਘ ਗਿੱਲ, ਮਲਕੀਤ ਸਿੰਘ, ਪ੍ਰਿਤਪਾਲ ਸਿੰਘ ਨਾਗਰਾ, ਉਪਜਿੰਦਰ ਸਿੰਘ ਔਜਲਾ, ਦਵਿੰਦਰ ਸਿੰਘ ਬਵੇਜਾ, ਸੁਰਿੰਦਰ ਸਿੰਘ ਟੋਨੀ, ਢਾਡੀ ਨਿਰੰਜਣ ਸਿੰਘ ਨੂਰ, ਕਰਮਜੀਤ ਸਿੰਘ, ਬਲਜੀਤ ਸਿੰਘ ਟੋਨੀ, ਸੱਤਪਾਲ ਸਿੰਘ, ਦਰਸ਼ਨ ਸਿੰਘ, ਮਾਸਟਰ ਪ੍ਰੀਤਮ ਸਿੰਘ, ਮਾਸਟਰ ਅਨੋਖ ਸਿੰਘ, ਜਗਮੋਹਣ ਸਿੰਘ, ਜਗਦੇਵ ਸਿੰਘ ਭੰਗੂ, ਦਲਜੀਤ ਸਿੰਘ ਦੁੱਲਾ, ਮਨਜੀਤ ਸਿੰਘ, ਮਿੰਟੂ, ਅਮਨਦੀਪ ਸਿੰਘ, ਹੈਪੀ, ਸੁਖਦੇਵ ਸਿੰਘ, ਸ਼ਕੀਫ਼ ਤੇ ਬਿੱਟੂ ਸਾਈਂ ਆਦਿ ਵੀ ਮੌਜੂਦ ਸਨ।



