ਸ਼ਾਹਕੋਟ, 18 ਅਪ੍ਰੈਲ (ਸੁਰਿੰਦਰ ਸਿੰਘ ਪਦਮ)- ਲੋਕ ਸਭਾ ਦੀਆ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਸ਼ਾਹਕੋਟ ਪੁਲੀਸ ਨੇ ਗਸ਼ਤ ਦੌਰਾਨ 2500 ਲਿਟਰ ਲਾਹਣ ਤੇ 15 ਬੋਤਲਾਂ ਨਜ਼ਾਇਜ਼ ਦੇਸੀ ਸ਼ਰਾਬ (ਟਾਈਗਰ) ਮਾਰਕਾ ਬਰਾਮਦ ਕੀਤੀ ਹੈ। ਐਸ.ਐਚ. ਓ ਸ਼ਾਹਕੋਟ ਬਿਕਰਮਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਦੇ ਥਾਣੇ ਦੇ ਏ.ਐਸ.ਆਈ ਕੁਲਬੀਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਦਰਿਆ ਸਤਲੁਜ਼ ਨਜ਼ਦੀਕ ਪਿੰਡ ਬਾਊਪੁਰ ਦੀ ਹੱਦ ‘ਚੋ ਪੰਜ ਤਰਪਾਲਾਂ ‘ਚ ਪਾਈ ਹੋਈ ਦੇਸੀ ਲਾਹਨ ਬ੍ਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾ ਮਾਲੂਮ ਵਿਅਕਤੀਆ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਹੀ ਕੀਤੀ ਗਈ ਗਸ਼ਤ ਦੌਰਾਨ ਮੁਲੇਵਾਲ ਅਰਾਈਆ ਦੇ ਇੱਕ ਕਰਿਆਨੇ ਦੀ ਦੁਕਾਨ ‘
ਚੋ 15 ਬੋਤਲਾਂ ਦੇਸੀ ਸਰਾਬ (ਟਾਈਗਰ) ਮਾਰਕਾ ਬ੍ਰਾਮਦ ਕੀਤੀ ਹੈ। ਜਾਂਚ ਪੜਤਾਲ ਤੋ ਬਾਅਦ ਮੁਲਜ਼ਮ੍ਯ ਦੀ ਪਹਿਚਾਣ ਦਵਿੰਦਰਜੀਤ ਸਿੰਘ ਉਰਫ ਦਵਿੰਦਰ ਪੁੱਤਰ ਪ੍ਰਤਾਪ ਸਿੰਘ ਵਾਸੀ ਮੂਲੇਵਾਲ ਅਰਾਈਆ ਵਜੋ ਹੋਈ ਹੈ। ਐਸ.ਐਚ.ਓ ਨੇ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।



