‘ਬੇਟੀ ਬਚਾਓ ਬੇਟੀ ਪੜ੍ਹਾਉ’ ਤਹਿਤ ਕਿਸੇ ਪ੍ਰਕਾਰ ਦੀ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਂਦੀ : ਡੀ.ਸੀ. ਵਿਪੁਲ ਉਜਵਲ

ਗੁਰਦਾਸਪੁਰ, 2 ਅਪ੍ਰੈਲ (ਅਰਵਿੰਦਰ ਮਠਾਰੂ)- ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੱਸਿਆ ਕਿ ‘ਬੇਟੀ ਬਚਾਏ ਬੇਟੀ ਪੜ੍ਹਾਓ’ ਸਕੀਮ ਦਾ ਮੰਤਵ ਲੜਕੇ ਤੇ ਲੜਕੀ ਦੇ ਵਿਚਾਲੇ ਅਨੁਪਾਤ ਨੂੰ ਘਟਾ ਕੇ ਲੜਕੀ ਨੂੰ ਲੜਕੇ ਦੇ ਬਰਾਬਰ ਹੱਕ ਦਿਵਾਉਣਾ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਸ ਸਕੀਮ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗੇ ਜਾ ਰਹੇ ਹਨ ਦੀ ਸੂਚਨਾਵਾਂ ਮਿਲ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ 2 ਲੱਖ ਰੁਪਏ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਨਾਂ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜਿਲੇ ਅੰਦਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ 8 ਤੋਂ ਲੈ ਕੇ 32 ਸਾਲ ਤਕ ਦੀਆਂ ਲੜਕੀਆਂ ਨੂੰ 2 ਲੱਖ ਰੁਪਏ ਦਿੱਤੇ ਜਾਣ ਦਾ ਝਾਂਸਾ ਦੇ ਕੇ ਫਾਰਮ ਭਰੇ ਜਾ ਰਹੇ ਹਨ। ਉਨਾਂ ਦੱਸਿਆ ਕਿ ਵਿਭਾਗ ਵਲੋਂ ਕਿਸੇ ਤਰਾਂ ਦੀ ਨਗਦੀ ਰਾਸ਼ੀ ਦੇਣ ਜਾਂ ਇਸ ਤਰਾਂ ਦੀ ਕੋਈ ਸਕੀਮ ਨਹੀਂ ਹੈ। ਉਨਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਵਲੋਂ ਇਸ ਸਬੰਧੀ ਝੂਠੇ ਫਾਰਮ ਤਿਆਰ ਕਰਵਾ ਕੇ ਭੋਲੇ ਭਾਲੇ ਲੋਕਾਂ ਕੋਲੋਂ ਪ੍ਰਤੀ ਫਾਰਮ 100 ਰੁਪਏ ਤੋਂ ਲੈ ਕੇ 200 ਰੁਪਏ ਤਕ ਦੀ ਰਾਸ਼ੀ ਵਸੂਲ ਕੀਤੀ ਜਾ ਰਹੀ ਹੈ। ਇਸ ਮੌਕੇ ਮੈਡਮ ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਜੇਕਰ ਕਿਸੇ ਦੇ ਧਿਆਨ ਵਿਚ ਅਜਿਹਾ ਮਾਮਲਾ ਆਉਂਦਾ ਹੈ ਤਾਂ ਉਹ 01874-221059, 240157, 81950-98999 ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹਨ।

Send this to a friend