Skip to content
Independent perspectives. Global stories.
BREAKING

ਸੁਪ੍ਰਿਯਾ ਨੂੰ ਵੋਟ ਨਾ ਪਾਈ ਤਾਂ ਨਹੀਂ ਮਿਲੇਗਾ ਪਾਣੀ : ਪਵਾਰ

Share this story

ਮੁੰਬਈ, 18 ਅਪ੍ਰੈਲ (ਪੀ.ਟੀ.)-ਮਹਾਰਾਸ਼ਟਰ ਦੇ ਉਪ ਮੁ¤ਖ ਮੰਤਰੀ ਤੇ ਐ¤ਨ.ਸੀ.ਪੀ. ਨੇਤਾ ਅਜੀਤ ਪਵਾਰ ਨੇ ਬਾਰਾਮਤੀ ਲੋਕ ਸਭਾ ਹਲਕੇ ਦੇ ਕੁਝ ਪਿੰਡਾਂ ’ਚ ਵੋਟਰਾਂ ਨੂੰ ਸ਼ਰ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਉਨ੍ਹਾਂ ਦੀ ਰਿਸ਼ਤੇਦਾਰ ਸੁਪ੍ਰਿਯਾ ਸੁਲੇ ਨੂੰ ਵੋਟ ਨਹੀਂ ਪਾਈ ਤਾਂ ਪਾਣੀ ਨਹੀਂ ਮਿਲੇਗਾ। ਪਵਾਰ ਦਾ ਇਹ ਬਿਆਨ ਕਿਸੇ ਨੇ ਮੋਬਾਈਲ ’ਤੇ ਰਿਕਾਰਡ ਕਰ ਲਿਆ ਤੇ ਚੋਣ ਕਮਿਸ਼ਨ ਨੂੰ ਭੇਜ ਦਿੱਤਾ। ਪਵਾਰ ਨੇ ਇਹ ਬਿਆਨ ਸੋਕਾ ਮਾਰੇ ਮਸਾਲਵਾੜੀ ਪਿੰਡ ਵਿੱਚ ਦਿੱਤਾ ਜਿਥੇ 17 ਅਪ੍ਰੈਲ ਨੂੰ ਵੋਟਾਂ ਪਾਈਆਂ ਗਈਆਂ ਸਨ। ਵੋਟਾਂ ਤੋਂ ਠੀਕ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਐ¤ਨ.ਸੀ.ਪੀ. ਦੇ ਪ੍ਰਧਾਨ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਦਿਆਂ ਇਹ ਧਮਕੀ ਦਿੱਤੀ।

WRITTEN BY