Skip to content
Independent perspectives. Global stories.
BREAKING

3 ਵਿਦਿਆਰਥੀ ਮੋਟਰ ਸਾਈਕਲ ’ਤੇ ਸਟੰਟ ਕਰਦੇ ਮਰੇ

Share this story

ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.)-ਦੇਸ਼ ਦੀ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਤਿੰਨ ਵਿਦਿਆਰਥੀਆਂ ਦੀ ਮੋਟਰ ਸਾਈਕਲ ’ਤੇ ਕਲਾਬਾਜ਼ੀਆਂ ਕਰਦਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਵਿਦਿਆਰਥੀ ਕਾਵੇਰੀ, ਤਾਪਤੀ ਤੇ ਚੰਦਰਭਾਗਾ ਹੋਸਟਲਾਂ ਵਿੱਚ ਰਹਿੰਦੇ ਸਨ ਤੇ ਉਪ ਕੁੱਲਪਤੀ ਦੀ ਰਿਹਾਇਸ਼ ਨੇੜੇ ਰਾਤ 2.30 ਵਜੇ ਆਪਣੇ ਮੋਟਰ ਸਾਈਕਲ ’ਤੇ ਕਲਾਬਾਜ਼ੀਆਂ ਕਰ ਰਹੇ ਸਨ। ਅਜਿਹਾ ਕਰਦਿਆਂ ਇਨ੍ਹਾਂ ਦਾ ਮੋਟਰ ਸਾਈਕਲ ਇੱਕ ਰੁੱਖ ਨਾਲ ਟਕਰਾ ਗਿਆ। ਇੱਕ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦਕਿ ਬਾਕੀ ਦੋ ਇਲਾਜ ਦੌਰਾਨ ਦਮ ਤੋੜ ਗਏ।

WRITTEN BY