ਫੂਲ ਟਾਊਨ, 1 ਅਪ੍ਰੈਲ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਢਿਪਾਲੀ ਵਿਖੇ ਬੀਤੀ ਰਾਤ ਕਰਜੇ ਤੋਂ ਪ੍ਰੇਸਾਨ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਉਤੱਮ ਸਿੰਘ ਨੇ ਦੱਸਿਆਂ ਕਿ ਗੁਰਪਾਲ ਸਿੰਘ (24) ਪੁੱਤਰ ਸਵ: ਰਾਜਪਾਲ ਸਿੰਘ ਜਿਸ ਦੇ ਸਿਰ ਢਾਈ ਲੱਖ ਰੁਪਏ ਦਾ ਕਰਜਾ ਸੀ ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੇ ਆਪਣੇ ਹੀ ਪਸ਼ੂਆਂ ਵਾਲੇ ਵਾੜੇ ਵਿੱਚ ਰਾਤ ਨੂੰ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਉਨਾਂ ਦੱਸਿਆ ਕਿ ਇਸ ਦੇ ਪਿਤਾ ਦੀ ਵੀ ਦਸ ਵਰੇਂ ਪਹਿਲਾ ਮੌਤ ਹੋ ਚੁੱਕੀ ਹੈ।ਮ੍ਰਿਤਕ ਕੋਲ ਇੱਕ ਏਕੜ ਜਮੀਨ ਸੀ ਅਤੇ ਖੇਤੀਬਾੜੀ ਦੇ ਨਾਲ ਕੰਬਾਇਨ ਤੇ ਡਰਾਇਵਰੀ ਦਾ ਕੰਮ ਵੀ ਕਰਦਾ ਸੀ।ਪੁਲਿਸ ਵੱਲੋਂ 174 ਦੀ ਕਾਰਵਾਈ ਤਹਿਤ ਮ੍ਰਿਤਕ ਦੀ ਲਾਸ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸ਼ਾਂ ਨੂੰ ਸੌਪ ਦਿੱਤੀ ਅਤੇ ਜਿਸ ਦਾ ਪਿੰਡ ਦੇ ਸਮਸਾਨ ਵਿਖੇ ਅੰਤਿਮ ਸੰਸ਼ਕਾਰ ਕਰ ਦਿੱਤਾ ਗਿਆ।ਮ੍ਰਿਤਕ ਆਪਣੇ ਪਿੱਛੇ ਮਾਤਾ ਅਤੇ ਛੋਟੇ ਭਰਾ ਨੂੰ ਛੱਡ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ।