ਦਰਬਾਰਾ ਸਿੰਘ ਗੁਰੂ ਨੂੰ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ
ਖੰਨਾ, 1 ਅਪ੍ਰੈਲ (ਬਲਜਿੰਦਰ ਸਿੰਘ ਪਨਾਗ, ਹਰਪਾਲ ਸਲਾਣਾ)- ਸ਼੍ਰਰੋਮਣੀ ਅਕਾਲੀ ਦਲ ਅਤੇ ਭਾਜਪਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿਤ ਪ੍ਰਾਪਤ ਕਰੇਗਾ ਅਤੇ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਜਿਤ ਕੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਫਿਰ ਇਕ ਵਾਰ ਐਨ .ਡੀ. ਏ ਦੀ ਸਰਕਾਰ ਬਣਾਵੇਗਾ। ਇਹ ਗਲ ਅਜ ਇਥੇ ਭਰਵੀ ਰੈਲੀ ਨੂੰ ਸੰਬੋਧਨ ਕਰਦਿਆਂ ਸਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਹੀ । ਉਨ੍ਹਾਂ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁਕੀ ਹੈ। ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਲੋਕ ਅਜ ਪ੍ਰਕਾਸ਼ ਸਿੰਘ ਬਾਦਲ ਨੁੰ ਯਾਦ ਕਰ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ।ਜਿਨ੍ਹਾਂ ਵਿਚ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ,ਬਿਜਲੀ ਅਤੇ ਪਾਣੀ ਮਾਫ਼, ਆਦਿ ਦਾ ਜਿਕਰ ਕੀਤਾ ਜੋ ਕਿ ਅਕਾਲੀ ਦਲ ਦੀ ਸਰਕਾਰ ਵਲੋਂ ਚਲਾਈਆਂ ਗਈਆਂ ਜਿਨ੍ਹਾਂ ਨੂੰ ਕਾਂਗਰਸ ਸਰਕਾਰ ਸਮੇ ਸਿਰ ਪੰਜਾਬ ਦੀ ਜਨਤਾ ਨੂੰ ਦੇਣ ਤੋ ਅਸਮਰਥ ਰਹੀ ਹੈ ਅਤੇ ਪੰਜਾਬ ਦੇ ਸੇਵਾ ਕੇੰਦਰ ਬੰਦ ਕਰ ਦਿਤੇ ਗਏ ਹਨ ਜਿਸਦਾ ਖਮਿਆਜਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਭੁਗਤਣਾ ਪਵੇਗਾ। ਇਸ ਮੌਕੇ ਸੁਖਬੀਰ ਬਾਦਲ ਨੇ ਸਿਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ. ਦਰਬਾਰਾ ਸਿੰਘ ਗੁਰੂ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ।ਇਸ ਰੈਲੀ ਦੀ ਅਗਵਾਈ ਸ?. ਰਣਜੀਤ ਸਿੰਘ ਤਲਵੰਡੀ ਨੇ ਕੀਤੀ । ਇਸ ਮੌਕੇ ਤਲਵੰਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਖੰਨਾ ਤੋਂ ਪਾਰਟੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਹੁਣ ਤੋ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਡਟ ਕੇ ਪਹਿਰਾ ਦੇਣ । ਇਸ ਮੌਕੇ ਸ ਸ਼ਰਨਜੀਤ ਸਿੰਘ ਢਿਲੋਂ ਸਾਬਕਾ ਮੰਤਰੀ , ਸੰਤਾ ਸਿੰਘ ਉਮੈਦਪੁਰੀ,ਦੀਦਾਰ ਸਿੰਘ ਭਟੀ , ਗੁਰਪ੍ਰੀਤ ਸਿੰਘ ਰਾਜੂ ਖੰਨਾ , ਜਗਜੀਵਨ ਪਾਲ ਸਿੰਘ, ਜਗਦੀਪ ਸਿੰਘ ਚੀਮਾ,ਬਿਕਰਮਜੀਤ ਸਿੰਘ ਚੀਮਾ , ਜਗਜੀਵਨਪਾਲ ਖੀਰਨੀਆਂ , ਈਸਰ ਸਿੰਘ ਮੇਹਰਬਾਨ , ਕਰਨਲ ਸੀ.ਡੀ. ਕੰਬੋਜ , ਨੇ ਵੀ ਰੈਲੀ ਨੂੰ ਸਬੋਧਨ ਕੀਤਾ ਸਟੇਜ ਸਕਤਰ ਦੀ ਜਿਮੇਵਾਰੀ ਜਥੇਦਾਰ ਗੁਰਚਰਨ ਸਿੰਘ ਗਰੇਵਾਲ ਨੇ ਨਿਭਾਈ ਇਸ ਮੌਕੇ ਹੋਰਨਾ ਤੋਂ ਇਲਾਵਾ .ਯੂਥ ਅਕਾਲੀਦਲ ਦੇ ਕੋਰ ਕਮੇਟੀ ਮੈਬਰ ਸ. ਯਾਦਵਿੰਦਰ ਸਿੰਘ ਯਾਦੂ ,ਅਨਿਲ ਸ਼ੁਕਲਾ , ਇਕਬਾਲ , ਲ਼ਖਬੀਰ ਸਿੰਘ ਭਟੀ ,ਆਦਿ ਮੌਜੂਦ ਸਨ ।
ਸੁਖਬੀਰ ਬਾਦਲ ਦੇ ਸਾਹਮਣੇ ਦਿਖੀ ਗੁਟਬਾਜੀ- ਰੈਲੀ ਦੌਰਾਨ ਖੰਨਾ ਦੇ ਅਕਾਲੀ ਵਰਕਰਾਂ ਦੀ ਗੁਟਬਾਜੀ ਵੇਖਣ ਨੂੰ ਮਿਲੀ। ਰੈਲੀ ਦੌਰਾਨ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਬੈਠਣ ਲਈ ਥਾਂ ਨਾ ਮਿਲਣ ਕਾਰਨ ਆਪਣੇ ਸਾਥੀਆਂ ਨਾਲ ਧਰਤੀ ‘ਤੇ ਹੀ ਬੈਠ ਗਏ। ਜਿਕਰਯੋਗ ਹੈ ਕਿ ਯਾਦਵਿੰਦਰ ਸਿੰਘ ਯਾਦੂ ਗਰੁਪ ਹਲਕਾ ਇੰਚਾਰਜ ਅਮਰੀਕ ਸਿੰਘ ਤਲਵੰਡੀ ਦੇ ਗਰੁਪ ਦੇ ਖਿਲਾਫ ਹੈ। ਅਜ ਦੀ ਰੈਲੀ ਵਿਚ ਯਾਦਵਿੰਦਰ ਸਿੰਘ ਯਾਦੂ ਆਪਣੇ ਸਾਥੀਆਂ ਨਾਲ ਰੈਲੀ ਵਿਚ ਸ਼ਾਮਿਲ ਤਾਂ ਹੋਏ ਪਰ ਉਹ ਥਾਂ ਮਿਲਣ ਕਾਰਨ ਤਲਵੰਡੀ ਗਰੁਪ ਤੋਂ ਅਲਗ ਜਮੀਨ ‘ਤੇ ਬੈਠ ਗਏ ਜਿਸ ਤੋਂ ਦੋਹਾਂ ਆਗੂਆਂ ਦੀ ਗੁਟਬਾਜੀ ਇਕ ਵਾਰ ਫਿਰ ਵੇਖਣ ਨੂੰ ਮਿਲੀ।